Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

Big News: ਜੇਲ੍ਹ ’ਚ ਰਾਮ ਲੀਲਾ ਦੇ ਸਮਾਗਮ ਦੌਰਾਨ ‘ਹਨੂੰਮਾਨ’ ਬਣੇ ਦੋ ਖ਼ਤਰਨਾਕ ਕੈਦੀ ਕੰਧਾਂ ਟੱਪ ਕੇ ਹੋਏ ਫਰਾਰ

ਜੇਲ੍ਹ ਤੇ ਪੁਲਿਸ ਪ੍ਰਸ਼ਾਸਨ ਫ਼ਰਾਰ ਕੈਦੀਆਂ ਨੂੰ ਲੱਭਣ ਲਈ ਕਰ ਰਿਹ ਸਿਰਤੋੜ ਯਤਨ
ਹਰਿਦੁਆਰ, 12 ਅਕਤੂਬਰ: ਉੱਤਰਾਖੰਡ ਦੀ ਹਰਿਦੁਆਰ ਜੇਲ੍ਹ ਵਿਚੋਂ ਇੱਕ ਹੈਰਾਨੀਜਨਕ ਤੇ ਵਿਲੱਖਣ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਖ਼ਤਰਨਾਕ ਕੈਦੀ ਅਤੇ ਹਵਾਲਾਤੀ ਜੇਲ੍ਹ ਅਧਿਕਾਰੀਆਂ ਦੀਆਂ ਅੱਖਾਂ ਸਾਹਮਣੇ ਫ਼ਰਾਰ ਹੋ ਗਏ। ਜਦ ਜੇਲ੍ਹ ਅਧਿਕਾਰੀਆਂ ਨੂੰ ਇੰਨ੍ਹਾਂ ਕੈਦੀਆਂ ਦੇ ਫ਼ਰਾਰ ਹੋਣ ਦਾ ਪਤਾ ਚੱਲਿਆ ਤਾਂ ਜੇਲ੍ਹ ਪ੍ਰਸ਼ਾਸਨ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ।

ਇਹ ਵੀ ਪੜ੍ਹੋ:ਝੋਨੇ ਦੀ ਖਰੀਦ ਅਤੇ ਚੁਕਾਈ ਦੇ ਮੁੱਦੇ ਨੂੰ ਲੈ ਕੇ ਉਗਰਾਹਾਂ ਜਥੇਬੰਦੀ ਵੱਲੋਂ ਭਲਕੇ ਰੇਲਾਂ ਰੋਕਣ ਦਾ ਐਲਾਨ

ਮਾਮਲਾ ਕੁੱਝ ਇਸ ਤਰ੍ਹਾਂ ਦਾ ਹੈ ਕਿ ਨਰਾਤਿਆਂ ਮੌਕੇ ਜੇਲ੍ਹ ਵਿਚ ਰਾਮ ਲੀਲਾ ਦਾ ਸਮਾਗਮ ਕਰਵਾਇਆ ਗਿਆ ਸੀ, ਜਿਸਦੇ ਵਿਚ ਕੈਦੀਆਂ ਤੇ ਹਵਾਲਾਤੀਆਂ ਵੱਲੋਂ ਹੀ ਰਾਮ, ਲਛਮਣ, ਸੀਤਾ, ਰਾਵਣ ਤੇ ਹਨੂੰਮਾਨ ਸਹਿਤ ਹੋਰਨਾਂ ਦੀਆਂ ਭੂਮਿਕਾਵਾਂ ਨਿਭਾਈਆਂ ਗਈਆਂ। ਇਸ ਦੌਰਾਨ ਜਦ ਸੀਤਾ ਦੇ ਗਾਇਬ ਹੌਣ ਦਾ ਦ੍ਰਿਸ ਆਉਂਦਾ ਹੈ ਤਾਂ ਉਸਨੂੰ ਲੱਭਣ ਦੇ ਲਈ ਰਾਮ ਭਗਤ ਵਾਂਨਰ ਸੈਨਾ (ਹਨੂੰਮਾਨ) ਦੀ ਭੂਮਿਕਾ ਨਿਭਾ ਰਹੇ ਦੋ ਖ਼ਤਰਨਾਕ ਕੈਦੀ ਜਾਂਦੇ ਹਨ।

ਇਹ ਵੀ ਪੜ੍ਹੋ:ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ ਕਾਰ ’ਚੋਂ 10.4 ਕਿਲੋ ਹੈਰੋਇਨ ਕੀਤੀ ਬਰਾਮਦ, ਦੋਸ਼ੀ ਫਰਾਰ

ਹਾਲਾਂਕਿ ਇਹ ਰਾਮ ਲੀਲਾ ਦੇ ਦ੍ਰਿਸ਼ ਦਾ ਇੱਕ ਹਿੱਸਾ ਹੁੰਦਾ ਹੈ ਪ੍ਰੰਤੂ ਇੰਨ੍ਹਾਂ ਕੈਦੀਆਂ ਦੇ ਮਨਸੂਬੇ ਕੁੱਝ ਹੋਰ ਸਨ ਤੇ ਉਹ ਇਸ ਜੇਲ੍ਹ ਦੇ ਨਿਰਮਾਣ ਅਧੀਨ ਹਿੱਸੇ ਵਿਚ ਪਈ ਪੋੜੀ ਨੂੰ ਲਗਾ ਕੇ ਜੇਲ੍ਹ ਦੀ ਹੀ ਕੰਧ ਟੱਪ ਜਾਂਦੇ ਹਨ। ਜਦ ਜੇਲ੍ਹ ਅਧਿਕਾਰੀਆਂ ਨੂੰ ਅਸਲੀਅਤ ਪਤਾ ਲੱਗਦਾ ਹੈ ਤਾਂ ਉਨ੍ਹਾਂ ਦੇ ਹੱਥ ਪੈਰ ਫੁੱਲ ਜਾਂਦੇ ਹਨ ਕਿਉਂਕਿ ਫ਼ਰਾਰ ਹੋਏ ਕੈਦੀਆਂ ਵਿਚੋਂ ਇੱਕ ਪੰਕਜ਼ ਵਾਸੀ ਰੁੜਕੀ ਕਤਲ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੁੰਦਾ ਤੇ ਦੂਜਾ ਰਾਮ ਕੁਮਾਰ ਅਗਵਾ ਦੇ ਮਾਮਲੇ ਵਿਚ ਇਸ ਜੇਲ੍ਹ ’ਚ ਬੰਦ ਸੀ। ਇਸਦੀ ਸੂਚਨਾ ਹਰਿਦੁਆਰ ਪੁਲਿਸ ਨੂੰ ਵੀ ਦਿੱਤੀ ਗਈ ਹੈ, ਜਿਸਤੋਂ ਬਾਅਦ ਹੁਣ ਜੇਲ੍ਹ ਤੇ ਪੁਲਿਸ ਵਾਲੇ ਮਿਲਕੇ ਇੰਨ੍ਹਾਂ ਫ਼ਰਾਰ ਹੋਏ ਵਾਂਨਰਾਂ ਨੂੰ ਲੱਭਣ ਵਿਚ ਜੁਟੇ ਹੋਏ ਹਨ।

Related posts

Big News: ਹੁਣ CBI ਨੇ Arvind Kejriwal ਨੂੰ ਕੀਤਾ ਗ੍ਰਿਫਤਾਰ

punjabusernewssite

ਪੰਜਾਬ ਦੇ ਬਾਗ਼ਬਾਨੀ ਮੰਤਰੀ ਅਤੇ ਡੈਨਮਾਰਕ ਦੇ ਰਾਜਦੂਤ ਵੱਲੋਂ ਖੇਤੀਬਾੜੀ ਖੇਤਰ ‘ਚ ਭਾਈਵਾਲੀ ਬਾਰੇ ਵਿਆਪਕ ਚਰਚਾ

punjabusernewssite

CBSE ਨੇ ਐਲਾਨਿਆ 12ਵੀਂ ਜਮਾਤ ਦਾ ਨਤੀਜਾ

punjabusernewssite