ਨਾਇਬ ਸਿੰਘ ਸੈਨੀ ਹੀ ਬਣਨਗੇ ਹਰਿਆਣਾ ਦੇ ਮੁੜ ਮੁੱਖ ਮੰਤਰੀ
ਚੰਡੀਗੜ੍ਹ, 8 ਅਕਤੂਬਰ: haryana assembly election results: ਲੰਘੀ 3 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਲਈ ਪਈਆਂ ਵੋਟਾਂ ਦੇ ਅੱਜ ਸਾਹਮਣੇ ਆਏ ਨਤੀਜਿਆਂ ’ਚ ਸਿਆਸੀ ਪੰਡਿਤਾਂ, ਚੋਣ ਸਰਵੇਖਣਾਂ ਅਤੇ ਕਿਆਸਅਰਾਈਆਂ ਨੂੰ ਝੂਠਾ ਸਾਬਤ ਕਰਦਿਆਂ ਭਾਜਪਾ ਨੇ ਇਤਿਹਾਸ ਸਿਰਜ ਦਿੱਤਾ। ਸੂਬੇ ਦੇ ਵਿਚ 49 ਸੀਟਾਂ ਜਿੱਤ ਕੇ ਲਗਾਤਾਰ ਤੀਜ਼ੀ ਵਾਰ ਸਰਕਾਰ ਬਣਾਉਣ ਵਾਲੀ ਪਾਰਟੀ ਬਣ ਗਈ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇੱਕ ਪਾਸੇ ਜਿੱਥੇ ਸਾਰੇ ਸਰਵੇਖਣਾਂ ਵਿਚ ਕਾਂਗਰਸ ਦੀ ਸਰਕਾਰ ਬਣਦੀ ਦਿਖ਼ਾਈ ਦੇ ਰਹੀ ਸੀ, ਉਥੇ ਚੋਣ ਨਤੀਜਿਆਂ ਵਿਚ ਇਸਦੇ ਉਲਟ ਪਿਛਲੀਆਂ ਚੋਣਾਂ ਦੇ ਮੁਕਾਬਲੇ 9 ਸੀਟਾਂ ਵੱਧ ਜਿੱਤਣ ਵਿਚ ਵੀ ਸਫ਼ਲ ਰਹੀ।
ਇਹ ਵੀ ਪੜੋ:Ammy Virak: ਪ੍ਰਸਿੱਧ ਅਦਾਕਾਰ ਤੇ ਗਾਇਕ ਐਮੀ ਵਿਰਕ ਦੇ ਪਿਤਾ ਸਰਬਸੰਮਤੀ ਨਾਲ ਬਣੇ ਪਿੰਡ ਦੇ ਸਰਪੰਚ
ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਅਤੇ ਉਨ੍ਹਾਂ ਦੀ ਵਜ਼ਾਰਤ ਦੇ ਕਈ ਮੰਤਰੀ ਜਿੱਤਣ ਵਿਚ ਸਫ਼ਲ ਰਹੇ। ਹਾਲਾਂਕਿ ਪਾਰਟੀ ਦੇ ਸੀਨੀਅਰ ਆਗੂ ਤੇ ਅੰਬਾਲਾ ਕੈਂਟ ਤੋਂ ਲਗਾਤਾਰ ਜਿੱਤਣ ਵਾਲੇ ਅਨਿਲ ਵਿੱਜ ਨੇ ਵੀ ਮੁੱਖ ਮੰਤਰੀ ਦੇ ਅਹੁੱਦੇ ਉਪਰ ਦਾਅਵਾ ਠੋਕਿਆ ਹੈ ਪ੍ਰੰਤੂ ਪਾਰਟੀ ਹਾਈਕਮਾਂਡ ਵੱਲੋਂ ਮੁੜ ਨਾਇਬ ਸਿੰਘ ਸੈਨੀ ਨੂੰ ਹੀ ਸਹੁੰ ਚੁਕਾਏ ਜਾਣ ਦੀ ਪੂਰੀ ਸੰਭਾਵਨਾ ਹੈ। ਚੋਣ ਕਮਿਸ਼ਨ ਵੱਲੋਂ ਹਰਿਆਣਾ ਦੇ ਜਾਰੀ ਅੰਕੜਿਆਂ ਮੁਤਾਬਕ ਭਾਜਪਾ 90 ਵਿਚੋਂ49 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ। ਹਾਲਾਂਕਿ ਵਿਧਾਨ ਸਭਾ ਵਿਚ ਬਹੁਮਤ ਲਈ 46 ਸੀਟਾਂ ਦੀ ਜਰੂਰਤ ਹੈ। ਇਸੇ ਤਰ੍ਹਾਂ ਕਾਂਗਰਸ ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ 4 ਸੀਟਾਂ ਵੱਧ ਭਾਵ 35 ’ਤੇ ਜਿੱਤ ਮਿਲੀ ਹੈ।
ਇਹ ਵੀ ਪੜੋ:ਜੰਮੂ-ਕਸ਼ਮੀਰ ’ਚ ਆਪ ਦਾ ਬਣਿਆ ਵਿਧਾਇਕ, ਨਵੇਂ ਬਣੇ ਵਿਧਾਇਕ ਨੂੰ ਕੇਜਰੀਵਾਲ ਨੇ ਕੀਤੀ ਵੀਡੀਓ ਕਾਲ
ਇਸਤੋਂ ਇਲਾਵਾ ਪਿਛਲੀ ਵਾਰ 10 ਸੀਟਾਂ ਜਿੱਤ ਕੇ ਕਿੰਗ ਮੇਕਰ ਦੀ ਭੂਮਿਕਾ ਨਿਭਾਉਣ ਵਾਲੀ ਜਜਪਾ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ ਹੈ। ਇਸੇ ਤਰ੍ਹਾਂ ਅਜਾਦ ਉਮੀਦਵਾਰਾਂ ਦੀ ਗਿਣਤੀ ਵੀ ਅੱਧੀ ਰਹਿ ਗਈ ਹੈ। ਪਿਛਲੀ ਵਿਧਾਨ ਸਭਾ ਵਿਚ 8 ਅਜਾਦ ਉਮੀਦਵਾਰ ਸਨ ਪ੍ਰੰਤੂ ਇਸ ਵਾਰ 4 ਹੀ ਜਿੱਤਣ ਵਿਚ ਸਫ਼ਲ ਰਹੇ ਹਨ, ਜਿੰਨ੍ਹਾਂ ਵਿਚੋਂ ਸਭ ਤੋਂ ਅਮੀਰ ਉਮੀਦਵਾਰ ਸਵਿੱਤਰੀ ਜਿੰਦਲ ਵੀ ਸ਼ਾਮਲ ਹੈ। ਇਨੈਲੋ ਦਾ ਪਿਛਲੀ ਵਾਰ ਵੀ ਇੱਕ ਹੀ ਵਿਧਾਇਕ ਸੀ ਤੇ ਹੁਣ ਵੀ ਇੱਕ ਵਿਧਾਇਕ ਹੈ ਪ੍ਰੰਤੂ ਬਸਪਾ ਦਾ ਵੀ ਇੱਕ ਵਿਧਾਇਕ ਜਿੱਤਿਆ ਹੈ।
Share the post "ਹਰਿਆਣਾ ’ਚ ਭਾਜਪਾ ਨੇ ਰਚਿਆ ਇਤਿਹਾਸ, ਚੋਣ ਸਰਵੇਖਣਾਂ ਦੇ ਉਲਟ ਤੀਜ਼ੀ ਵਾਰ ਬਣੀ ਸਰਕਾਰ"