Punjab News: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਗਠਜੋੜ ਕਰਕੇ ਸੂਬੇ ਦੀ ਸੱਤਾ ‘ਤੇ ਸਵਾਰ ਹੋਣ ਦੇ ਖ਼ਵਾਬ ਦੇਖ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਅਸਿੱਧੇ ਢੰਗ ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੱਕ ਬਿਆਨ ਰਾਹੀਂ ਵੱਡਾ ਝਟਕਾ ਦਿੱਤਾ ਹੈ। ਹਰਿਆਣਾ ਵਿਚ ਇੱਕ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਸ਼੍ਰੀ ਸੈਣੀ ਨੇ ਇੱਕ ਪੱਤਰਕਾਰ ਵੱਲੋਂ ਪੰਜਾਬ ‘ਚ ਬਾਦਲਾਂ ਨਾਲ ਗਠਜੋੜ ਸਬੰਧੀ ਪੁੱਛੈ ਸਵਾਲ ਦੇ ਜਵਾਬ ਵਿਚ ਕਿਹਾ, ‘‘ਹਾਲੇ ਪੰਜਾਬ ਵਿਚ ਬਾਦਲ ਨਹੀਂ ਵਰਸਣਗੇ।” ਉਨ੍ਹਾਂ ਦੇ ਇਸ ਸੰਖੇਪ ਜਵਾਬ ਵਿਚ ਕਾਫ਼ੀ ਕੁੱਝ ਛੁਪਿਆ ਹੋਇਆ ਹੈ।
ਇਹ ਵੀ ਪੜ੍ਹੋ 👉Punjab Police ਨੂੰ ਮਿਲੀ ਵੱਡੀ ਸਫ਼ਲਤਾ; ਨਾਮੀਂ ਭਗੋੜਾ ਗੈਂਗਸਟਰ ਯੂਰਪ ਤੋਂ ਵਾਪਸ ਲਿਆਂਦਾ
ਭਾਜਪਾ ਵੱਲੋਂ ਹਾਲੇ ਤੱਕ ਇੱਕ ਵਾਰ ਵੀ ਅਕਾਲੀ ਦਲ ਨਾਲ ਗਠਜੋੜ ਸਬੰਧੀ ਜਨਤਕ ਤੌਰ ‘ਤੇ ਕੋਈ ਐਲਾਨ ਨਹੀਂ ਕੀਤਾ, ਜਦਕਿ ਅਕਾਲੀ ਦਲ ਦੇ ਹੇਠਲੇ ਕੇਡਰ ਤੋਂ ਲੈ ਕੇ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਬਿਆਨ ਅਕਾਲੀ ਦਲ ਦੀ ਗਠਜੋੜ ਲਈ ‘ਕਾਹਲ’ ਨੂੰ ਸਾਬਤ ਕਰ ਰਿਹਾ ਹੈ। ਸਿਆਸੀੀ ਮਾਹਰਾਂ ਮੁਤਾਬਕ ਭਾਜਪਾ ਦੀ ਰਣਨੀਤੀ ਅਕਾਲੀ ਦਲ ਨੂੰ ਹੰਭਾ ਦੇਣ ਵਾਲੀ ਹੈ, ਜਿਸਦੇ ਚੱਲਦੇ ਉਹ ਗਠਜੋੜ ਬਾਰੇ ਫ਼ੂਕ-ਫ਼ੂਕ ਕੇ ਕਦਮ ਰੱਖ ਰਹੇ ਹਨ। ਚਰਚਾ ਮੁਤਾਬਕ ਅੰਦਰਖਾਤੇ ਭਾਜਪਾ ਵੱਲੋਂ ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤੀ) ਨਾਲ ਹੱਥ ਮਿਲਾ ਲਿਆ ਹੈ ਤੇ ਇਸਦਾ ਇਸ਼ਾਰਾ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੂੰ ਕਰ ਦਿੱਤਾ ਹੈ, ਜਿਸਦੇ ਚੱਲਦੇ ਆਉਣ ਵਾਲਾ ਸਮਾਂ ਉਸਦੇ ਲਈ ਕਾਫ਼ੀ ਦੁਸ਼ਵਾਰੀਆਂ ਭਰਿਆ ਲੱਗ ਰਿਹਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




