ਹਰਿਆਣਾ ਸਰਕਾਰ ਦਾ ਵੱਡਾ ਤੋਹਫ਼ਾ, ਕਿਡਨੀ ਰੋਗੀਆਂ ਲਈ ਫਰੀ ਹੇਮੋਡਾਇਲਸਿਸ ਸੇਵਾ ਕੀਤੀ ਸ਼ੁਰੂ

0
19

ਚੰਡੀਗੜ੍ਹ, 19 ਅਕਤੂਬਰ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅਹੁਦਾ ਸੰਭਾਲਦਿਆਂ ਹੀ ਪਹਿਲੀ ਕਲਮ ਨਾਲ ਭਾਰਤੀ ਜਨਤਾ ਪਾਰਟੀ ਦੇ ਸੰਕਲਪ -ਪੱਤਰ ਦੇ ਸੰਕਲਪ ਨੁੰ ਪੂਰਾ ਕਰਦੇ ਹੋਏ ਕਿਡਨੀ ਰੋਗੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਨੇ ਸੂਬੇ ਵਿਚ ਗੰਭੀਰ ਕਿਡਨੀ ਰੋਗੀ ਤੋਂ ਪੀੜਤ ਰੋਗੀਆਂ ਲਈ ਮੁਫਤ ਹੇਮੋਡਾਇਲਸਿਸ ਸੇਵਾਵਾਂ ਨੁੰ ਮੰਜੂਰੀ ਪ੍ਰਦਾਨ ਕੀਤੀ ਹੈ। ਇਸ ਪਹਿਲ ਨਾਲ ਮੌਜੂਦਾ ਵਿਚ ਡਾਇਲਸਿਸ ਸੈਸ਼ਨਾਂ ਤੋਂ ਲੰਘਣ ਵਾਲੇ ਸਾਰੇ ਰੋਗੀਆਂ ਨੂੰ ਸਿੱਧਾ ਲਾਭ ਹੋਵੇਗਾ।

ਇਹ ਵੀ ਪੜ੍ਹੋ:DGP Gaurav Yadav ਨੇ ਰਾਤ ਨੂੰ ਪੰਜਾਬ ਦੇ ਕਈ ਜ਼ਿਲਿ੍ਆਂ ਦੇ ਥਾਣਿਆਂ ਤੇ ਨਾਕਿਆਂ ਦੀ ਕੀਤੀ ਚੈਕਿੰਗ

ਇਸ ਪਹਿਲ ਦਾ ਉਦੇਸ਼ ਪਰਿਵਾਰਾਂ ’ਤੇ ਨਿਯਮਤ ਡਾਇਲਸਿਸ ਉਪਚਾਰ ਨਾਲ ਜੁੜੇ ਵਿੱਤੀ ਬੋਝ ਨੂੰ ਘੱਟ ਕਰਨਾ ਹੈ। ਇੰਨ੍ਹਾਂ ਮਹਤੱਵਪੂਰਨ ਸੇਵਾਵਾਂ ਦੇ ਲਈ ਹੋਣ ਵਾਲੇ ਖਰਚ ਨੂੰ ਹਰਿਆਣਾ ਸਰਕਾਰ ਭੁਗਤਾਨ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਡਾਇਲਸਿਸ ਕਰਵਾਉਣ ਲਈ ਮੌਜੂਦਾ ਵਿਚ ਇਕ ਮਰੀਜ ਨੂੰ ਸਰਕਾਰੀ ਹਸਪਤਾਲਾਂ ਵਿਚ ਪ੍ਰਤੀ ਸੈਸ਼ਨ ਔਸਤਨ 2500 ਰੁਪਏ ਤਕ ਖਰਚ ਕਰਨਾ ਪੈਂਦਾ ਹੈ। ਇਸ ਤਰ੍ਹਾ, ਡਾਇਲਸਿਸ ਦਾ ਇਹ ਖਰਚ 20 ਤੋਂ 25 ਹਜਾਰ ਰੁਪਏ ਤਕ ਵੀ ਪਹੁੰਚ ਜਾਂਦਾ ਹੈ। ਹੁਣ ਸਰਕਾਰ ਵੱਲੋਂ ਮੁਫਤ ਹੇਮੋਡਾਇਲਸਿਸ ਸੇਵਾ ਮਿਲਣ ਨਾਲ ਮਰੀਜਾਂ ਨੂੰ ਇਸ ਭਾਰੀ ਖਰਚ ਤੋਂ ਵੱਡੀ ਰਾਹਤ ਮਿਲੇਗੀ।

 

LEAVE A REPLY

Please enter your comment!
Please enter your name here