Haryana News: ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਕਾਰ ਛਿੜੀ ਜੰਗ ਦੇ ਦੌਰਾਨ ਪਾਕਿਸਤਾਨ ਨੂੰ ਖ਼ੁਫ਼ੀਆ ਜਾਣਕਾਰੀ ਮੁੱਹਈਆ ਕਰਵਾਉਣ ਦੇ ਦੋਸ਼ਾਂ ਹੇਠ ਪੰਜਾਬ ਅਤੇ ਹਰਿਆਣਾ ਵਿੱਚੋਂ ਧੜਾ ਧੜ ਕਥਿਤ ਜਾਸੂਸਾਂ ਨੂੰ ਗਿਰਫਤਾਰ ਕੀਤਾ ਜਾ ਰਿਹਾ ਹੈ। ਹਰਿਆਣਾ ਦੀ ਯੂਟਿਊਬਰ ਜੋਤੀ ਮਲਹੋਤਰਾ ਸਹਿਤ ਛੇ ਜਣਿਆਂ ਨੂੰ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਬੀਤੀ ਰਾਤ ਹਿਸਾਰ ਦੀ ਐਸਟੀਐਫ ਵੱਲੋਂ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੁਲਾਜ਼ਮ ਨੂੰ ਰਾਸਤ ਵਿੱਚ ਲਿਆ ਗਿਆ ਹੈ। ਇਸ ਮੁਲਾਜ਼ਮ ਦੀ ਪਹਿਚਾਣ ਹਰਕੀਰਤ ਸਿੰਘ ਵਾਸੀ ਕੁਰੂਕਸ਼ੇਤਰ ਦੇ ਤੌਰ ਤੇ ਹੋਈ ਹੈ।
ਇਹ ਵੀ ਪੜ੍ਹੋ ਯੂਟਿਊਬਰ ਜਯੌਤੀ ਮਲਹੋਤਰਾ ਦੀ ਪੁਛਗਿਛ ਦੌਰਾਨ ਹੋਏ ਅਹਿਮ ਖ਼ੁਲਾਸੇ!
ਜਿਸ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਹਰਿਆਣਾ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਗੁਰਧਾਮਾ ਨੂੰ ਭੇਜੇ ਜਾਣ ਵਾਲੇ ਸਿੱਖ ਜਥਿਆਂ ਦਾ ਇੰਚਾਰਜ ਸੀ ਅਤੇ ਉਸਦਾ ਪਾਕਿਸਤਾਨੀ ਅੰਬੈਸੀ ਦੇ ਨਾਲ ਸਿੱਧਾ ਤਾਲਮੇਲ ਸੀ। ਕਿਹਾ ਇਹ ਵੀ ਜਾ ਰਿਹਾ ਹੈ ਕਿ ਪੁਲਿਸ ਰਿਮਾਂਡ ‘ਤੇ ਚੱਲ ਰਹੀ ਜੋਤੀ ਮਲਹੋਤਰਾ ਦੇ ਕੋਲੋਂ ਕੀਤੀ ਪੁੱਛਗਿਛ ਤੋਂ ਬਾਅਦ ਹੀ ਹਰਕੀਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਿਸ ਦੇ ਬਾਰੇ ਸ਼ੱਕ ਪ੍ਰਗਟਾਇਆ ਜਾ ਰਿਹਾ ਕਿ ਹਰਕੀਰਤ ਨੇ ਹੀ ਜੋਤੀ ਮਲਹੋਤਰਾ ਦਾ ਵੀਜ਼ਾ ਲਗਵਾ ਕੇ ਦਿੱਤਾ ਸੀ। ਜਿਸ ਦੇ ਵਿੱਚ ਪਾਕਿਸਤਾਨੀ ਹਾਈ ਕਮਿਸ਼ਨਰ ਦੇ ਮੁਲਾਜ਼ਮ ਦਾਨਿਸ਼ ਦੀ ਵੀ ਅਹਿਮ ਭੂਮਿਕਾ ਰਹੀ ਸੀ।
ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਾਰਕੋ ਤਸਕਰੀ ਗਿਰੋਹ ਦਾ ਪਰਦਾਫਾਸ਼; 10.2 ਕਿਲੋਗ੍ਰਾਮ ਹੈਰੋਇਨ ਸਮੇਤ 3 ਕਾਬੂ
ਜਿਸ ਨੂੰ ਹੁਣ ਭਾਰਤ ਸਰਕਾਰ ਨੇ ਦੇਸ਼ ਵਿੱਚੋਂ ਕੱਢ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਦੇ ਵੀ ਮਲੇਰਕੋਟਲਾ ਵਿੱਚੋਂ ਇੱਕ ਔਰਤ ਅਤੇ ਇੱਕ ਨੌਜਵਾਨ ਨੂੰ 50 ਪੁਲਿਸ ਵੱਲੋਂ ਜਾਸੂਸੀ ਦੇ ਦੋਸ਼ਾਂ ਹੇਠ ਗਿਰਫਤਾਰ ਕੀਤਾ ਜਾ ਚੁੱਕਿਆ ਹੈ ਜਿਨਾਂ ਦੇ ਸਬੰਧ ਵੀ ਪਾਕਿਸਤਾਨੀ ਹਾਈ ਕਮਿਸ਼ਨਰ ਦੇ ਮੁਲਾਜ਼ਮ ਦਾਨਿਸ਼ ਨਾਲ ਨਿਕਲੇ ਹਨ। ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਜੋਤੀ ਮਲਹੋਤਰਾ ਸਹਿਤ ਕੁੱਲ ਛੇ ਜਣਿਆਂ ਨੂੰ ਇਹਨਾਂ ਦੋਸ਼ਾਂ ਦੇ ਹੇਠ ਹੀ ਗਿਰਫਤਾਰ ਕੀਤਾ ਗਿਆ ਹੈ ਜਾਸੂਸੀ ਦੇ ਇਸ ਕਾਂਡ ਵਿੱਚ ਜੋਤੀ ਮਲਹੋਤਰਾ ਦਾ ਨਾਮ ਸਭ ਤੋਂ ਚਰਚਾ ਵਿੱਚ ਚੱਲ ਰਿਹਾ ਹੈ ਕਿਉਂਕਿ ਉਸ ਦੇ ਵੱਲੋਂ ਪਾਕਿਸਤਾਨੀ ਖੁਬੀਆ ਏਜੰਸੀਆਂ ਦੇ ਅਧਿਕਾਰੀਆਂ ਦੇ ਨਾਲ ਆਪਣੀ ਨੇੜਤਾ ਦਾ ਖੂਬ ਲਾਹਾ ਲਿਆ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।