ਮੁੱਖ ਮੰਤਰੀ ਮਨੋਹਰ ਲਾਲ ਨੇ ਸਦਨ ਵਿਚ ਰੱਖਿਆ ਪ੍ਰਸਤਾਵ
ਚੰਡੀਗੜ੍ਹ, 15 ਦਸੰਬਰ – ਹਰਿਆਣਾ ਦੇ ਇਤਿਹਾਸ, ਖੁਸ਼ਹਾਲ ਵਿਰਾਸਤ ਅਤੇ ਸਭਿਆਚਾਰ ਨੂੰ ਪਰਿਲਕਸ਼ਿਤ ਕਰਨ ਵਾਲਾ ਆਪਣਾ ਰਾਜ ਗੀਤ ਜਲਦੀ ਹੀ ਸੂਬੇ ਨੁੰ ਮਿਲੇਗਾ। ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਵਿਧਾਨ ਸਭਾ ਦੇ ਸਰਦੀ ਰੁੱਤ ਸੈਸ਼ਨ ਦੇ ਪਹਿਲੇ ਦਿਨ ਇਸ ਸਬੰਧ ਵਿਚ ਸਰਕਾਰੀ ਪ੍ਰਸਤਾਵ ਨੂੰ ਸਦਨ ਵਿਚ ਪੇਸ਼ ਕੀਤਾ। ਸਰਕਾਰ ਵੱਲੋਂ ਚੋਣ ਕੀਤੇ 3 ਗੀਤਾਂ ਨੂੰ ਸਦਨ ਵਿਚ ਸੁਣਾਇਆ ਗਿਆ, ਜਿਨ੍ਹਾਂ ’ਤੇ ਮੈਂਬਰਾਂ ਵੱਲੋਂ ਇਕ ਗੀਤ ਨੂੰ ਚੁਣ ਕੇ ਊਸ ਨੂੰ ਇਕ ਸਾਲ ਲਈ ਰਾਜ ਗੀਤ ਐਲਾਨ ਕੀਤਾ ਜਾਵੇਗਾ।
ਪੰਜਾਬ ਪੁਲਿਸ ਨੇ ਗਾਇਕ ਵਿਰਕ ਈਸਾਪੁਰੀਆ ਦੇ ਹੋਏ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾਈ, ਇੱਕ ਗ੍ਰਿਫ਼ਤਾਰ
ਮਨੋਹਰ ਲਾਲ ਨੇ ਪ੍ਰਸਤਾਵ ਪੇਸ਼ ਕਰਦੇ ਹੋਏ ਕਿਹਾ ਕਿ ਹਰਿਆਣਾ ਰਾਜ 1 ਨਵੰਬਰ 1966 ਨੂੰ ਹੋਂਦ ਵਿਚ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਾ ਆਪਣਾ ਰਾਜਚਿੰਨ੍ਹ ਹੈ, ਪਰ ਸੂਬੇ ਦਾ ਕੋੋਈ ਰਾਜਗੀਤ ਨਹੀਂ ਹੈ, ਜੋ ਇਸ ਦੇ ਇਤਿਹਾਸ ਅਤੇ ਸਭਿਆਚਾਰ ਦਾ ਪ੍ਰਤੀਨਿਧੀਤਵ ਕਰਦਾ ਹੋਵੇ ਅਤੇ ਜਿਸ ਵਿਚ ਇਸ ਦੇ ਲੋੋ!ਕਾਂ ਦੇ ਗੁਣ ਅਤੇ ਯੋਗਦਾਨ ਸਮਾਹਿਤ ਹੋਣ। ਇਕ ਵਾਰ ਅਪਣਾਇਆ ਗਿਆ ਰਾਜ ਗੀਤ ਸਾਰੇ ਹਰਿਆਣਵੀਆਂ ਨੂੰ ਉਨ੍ਹਾਂ ਦੀ ਜਾਤੀ, ਲਿੰਗ ,ਧਰਮ ਜਾਂ ਆਰਥਕ ਸਥਿਤੀ ਤੋਂ ਇਤਰ, ਉਨ੍ਹਾਂ ਨੂੰ ਇਕ ਨਵੀਂ ਗੌਰਵਪੂਰਣ ਪਹਿਚਾਣ ਪ੍ਰਦਾਨ ਕਰੇਗਾ।
ਅਮਨ ਅਰੋੜਾ ਵੱਲੋਂ ਸਿਹਤ ਹੁਨਰ ਵਿਕਾਸ ਕੇਂਦਰਾਂ ਲਈ ਢੁਕਵੀਂ ਯੋਜਨਾ ਉਲੀਕਣ ਲਈ ਕਮੇਟੀ ਗਠਿਤ ਕਰਨ ਦੇ ਆਦੇਸ਼
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਅਖਬਾਰਾਂ ਵਿਚ ਇਸ਼ਤਿਹਾਰਾਂ ਰਾਹੀਂ ਜਨਤਾ ਤੋਂ ਗੀਤ ਮੰਗੇ ਗਏ ਸਨ। ਇਸ ਦੇ ਜਵਾਬ ਵਿਚ 204 ਐਂਟਰੀਆਂ ਮਿਲੀਆਂ ਜਿਨ੍ਹਾਂ ਵਿੱਚੋਂ 3 ਦਾ ਚੋਣ ਕੀਤਾ ਗਿਆ ਹੈ, ਜਿਨ੍ਹਾਂ ਨੁੰ ਸਦਨ ਦੇ ਸਾਹਮਣੇ ਰਾਜ ਗੀਤ ਵਜੋ ਵਿਚਾਰ ਲਈ ਰੱਖਿਆ ਗਿਆ। ਉਨ੍ਹਾਂ ਨੇ ਕਿਹਾ ਕਿ ਸ਼ੁਰੂ ਵਿਚ ਇਕ ਸਾਲ ਦੇ ਸਮੇਂ ਲਈ ਸੂਬਾ ਗੀਤਾ ਵਜੋ ਅਪਣਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਦਨ ਦੇ ਮੈਂਬਰ ਗੀਤਾਂ ਨੂੰ ਪੜ੍ਹ ਕੇ ਅਤੇ ਸੁਣ ਕੇ 19 ਦਸੰਬਰ ਨੂੰ ਆਪਣੇ ਵਿਚਾਰ ਪੇਸ਼ ਕਰਨ ਅਤੇ ਜੇਕਰ ਗੀਤ ਦਾ ਕੋਈ ਨਵਾਂ ਪ੍ਰਾਰੂਪ ਵੀ ਦੇਣਾ ਚਾਹੁੰਦੇ ਹਨ ਤਾਂ ਦੇ ਸਕਦੇ ਹਨ।