Punjabi Khabarsaar
ਹਰਿਆਣਾ

ਹਰਿਆਣਾ ਦਾ ਦਾਅਵਾ, ਦਿੱਲੀ ਨੁੰ ਦਿੱਤਾ ਜਾ ਰਿਹਾ ਪੂਰਾ ਪਾਣੀ

ਦਿੱਲੀ ਆਪਣੇ ਪਾਣੀ ਦੇ ਪ੍ਰਬੰਧਾਂ ਨੂੰ ਕਰੇ ਸਹੀ: ਡਾ. ਅਭੈ ਸਿੰਘ ਯਾਦਵ
ਚੰਡੀਗੜ੍ਹ, 13 ਜੂਨ: ਦਿੱਲੀ ’ਚ ਪਾਣੀ ਦੇ ਸੰਕਟ ਨੂੰ ਦੇਖਦਿਆਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਬਿਆਨਬਾਜ਼ੀ ਦੌਰਾਨ ਹਰਿਆਣਾ ਦੇ ਸਿੰਚਾਈ ਅਤੇ ਜਲ ਸੰਸਾਧਨ ਰਾਜ ਮੰਤਰੀ ਡਾ. ਅਭੈ ਸਿੰਘ ਯਾਦਵ ਨੇ ਦਾਅਵਾ ਕੀਤਾ ਹੈ ਕਿ ਹਰਿਆਣਾ ਦਿੱਲੀ ਨੂੰ ਪੂਰਾ ਪਾਣੀ ਦੇ ਰਿਹਾ ਹੈ ਸਗੋ ਜਿੰਨ੍ਹਾ ਉਨ੍ਹਾਂ ਦੇ ਪਾਣੀ ਦਾ ਹੱਕ ਹੈ ਉਸ ਤੋਂ ਵੱਧ ਪਾਣੀ ਉਨ੍ਹਾਂ ਨੂੰ ਦਿੱਤਾ ਜਾ ਰਿਹਾ ਹੈ। ਹਰਿਆਣਾ ਸਰਕਾਰ ਨੇ ਨਾ ਕਦੀ ਪਹਿਲਾਂ ਪਾਣੀ ਦੇਣ ਵਿਚ ਕੋਤਾਹੀ ਕੀਤੀ ਸੀ ਅਤੇ ਨਾ ਅੱਗੇ ਕੋਈ ਕੋਤਾਹੀ ਕਰਣਗੇ।

ਹਰਿਆਣਾ ਵਿਚ ਹੁਣ ਵਿਆਹ ਦੀ ਰਜਿਸਟਰੇਸ਼ਨ ਕਰਵਾਉਣੀ ਹੋਈ ਆਸਾਨ

ਡਾ. ਯਾਦਵ ਨੇ ਦਿੱਲੀ ਸਰਕਾਰ ਦੇ ਮੰਤਰੀਆਂ ਵੱਲੋਂ ਲਗਾਏ ਜਾ ਰਹੇ ਦੋਸ਼ਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ‘‘ ਦਿੱਲੀ ਪਾਣੀ ਦਾ ਕਿਵੇਂ ਇਸਤੇਮਾਲ ਕਰਦਾ ਹੈ, ਉਸ ਦੀ ਮੈਨੇਜਮੈਂਟ ਕਿਵੇਂ ਕਰਦਾ ਹੈ ਉਹ ਉਨ੍ਹਾਂ ਦੀ ਜਿਮੇਵਾਰੀ ਹੈ।ਸੂਬੇ ਵੱਲੋਂ ਪੂਰਾ ਪਾਣੀ ਦੇਣ ਦੇ ਬਾਅਦ ਵੀ ਉਨ੍ਹਾਂ ਨੂੰ (ਦਿੱਲੀ) ਪਾਣੀ ਦੀ ਕਮੀ ਰਹਿੰਦੀ ਹੈ ਤਾਂ ਉਹ ਆਪਣੇ ਮੈਨੇਜਮੈਂਟ ਨੂੰ ਦੇਖੇ ਕੀ ਕਿੱਥੇ ਕਮੀ ਹੈ। ’’ਉਨ੍ਹਾਂ ਨੇ ਕਿਹਾ ਕਿ ਮਾਣਯੋਗ ਹਾਈ ਕੋਰਟ ਨੇ ਜੋ ਆਦੇਸ਼ ਦਿੱਤਾ ਸੀ ਕਿ ਯਮੁਨਾ ਨਦੀ ਬੋਰਡ, ਹਿਮਾਚਲ ਤੋਂ ਆਉਣ ਵਾਲੇ ਪਾਣੀ ਦੀ ਤਸਦੀਕ ਕਰੇਗਾ।

ਹਰਿਆਣਾ ’ਚ ਬਣਨਗੀਆਂ 976 ਖੇਡ ਨਰਸਰੀਆਂ, ਮੁੱਖ ਮੰਤਰੀ ਨੇ ਦਿੱਤੀ ਦੀ ਮੰਜੂਰੀ

ਪਰ ਹਿਮਾਚਲ ਤੋਂ ਪਾਣੀ ਆਇਆ ਹੀ ਨਹੀਂ ਹੈ ਤਾਂ ਉਸ ਦੀ ਤਸਦੀਕ ਨਹੀਂ ਹੋਈ ਹੈ। ਜੇਕਰ ਹਿਮਾਚਲ ਪ੍ਰਦੇਸ਼ ਤੋਂ ਹਰਿਆਦਾ ਨੂੰ ਪਾਣੀ ਆਉਂਦਾ ਤਾਂ ਅਸੀਂ ਤੁਰੰਤ ਉਸ ਪਾਣੀ ਨੁੰ ਦਿੱਤੀ ਨੂੰ ਭੇਜ ਦਿੰਦੇ।ਰਾਜ ਮੰਤਰੀ ਨੇ ਕਿਹਾ ਕਿ ਅਸੀਂ ਪਾਣੀ ਦੇ ਵਿਸ਼ਾ ਨੁੰ ਸਮੂਚੇ ਰੂਪ ਨਾਲ ਦੇਖਦੇ ਹਨ। ਹਾਈ ਕੋਰਟ ਨੇ ਸਾਲ 2002 ਵਿਚ ਸਪਸ਼ਟ ਆਦੇਸ਼ ਦਿੱਤੇ ਸਨ ਕਿ ਐਸਵਾਈਐਲ ਨਹਿਰ ਬਣੇ ਅਤੇ ਇਸ ਦਾ ਪਾਣੀ ਹਰਿਆਣਾ ਨੂੰ ਮਿਲੇ ਪਰ ਉਚਤਮ ਕੋਰਟ ਦੇ ਆਦੇਸ਼ ਦੇ ਬਾਵਜੂਦ ਅੱਜ ਤਕ ਵੀ ਉਸ ਫੈਸਲੇ ’ਤੇ ਅਮਲ ਨਹੀਂ ਹੋਇਆ।

 

Related posts

ਈਡੀ ਦਾ ਵੱਡਾ ਐਕਸ਼ਨ, ਕਾਂਗਰਸੀ ਵਿਧਾਇਕ ਨੂੰ ਪੁੱਤਰ ਸਹਿਤ ਕੀਤਾ ਗਿਰਫਤਾਰ

punjabusernewssite

ਭਾਜਪਾ ਨੇ ਹਰਿਆਣਾ ਵਿਚ ਬਣਾਇਆ ਨਵਾਂ ਸੂਬਾ ਪ੍ਰਧਾਨ

punjabusernewssite

ਹਾਈਕੋਰਟ ’ਚ ਜਮਾਨਤ ਮਿਲਣ ਤੋਂ ਬਾਅਦ ਨਵਦੀਪ ਜਲਬੇੜਾ ਅੰਬਾਲਾ ਜੇਲ੍ਹ ਵਿਚੋਂ ਹੋਏ ਰਿਹਾਅ

punjabusernewssite