ਬਠਿੰਡਾ, 1 ਅਪਰੈਲ: ਵੱਖ ਵੱਖ ਸਰਕਾਰੀ ਵਿਭਾਗਾਂ ’ਚ ਕੰਮ ਕਰਨ ਵਾਲੇ ਮੁਲਾਜਮ ਜਦ ਸੇਵਾਮੁਕਤ ਹੁੰਦੇ ਹਨ ਤਾਂ ਮੁਲਾਜਮ ਦੇ ਨਾਲ-ਨਾਲ ਪ੍ਰਵਾਰ ਦੇ ਵਿਚ ਵੀ ਖ਼ੁਸੀ ਦਾ ਮਾਹੌਲ ਹੁੰਦਾ ਹੈ ਕਿਉਂਕਿ ਜਿੱਥੇ ਉਹ ਮੁਲਾਜਮ ਸਾਰੀ ਉਮਰ ਕੰਮ ਕਰਨ ਤੋਂ ਬਾਅਦ ਸੇਵਾਮੁਕਤ ਹੋ ਕੇ ਸ਼ਾਂਤਮਈ ਤਰੀਕੇ ਨਾਲ ਬੁਢਾਪਾ ਗੁਜ਼ਾਰਨਾ ਚਾਹੁੰਦਾ ਹੈ, ਉਥੇ ਉਸਦੇ ਪ੍ਰਵਾਰ ਨੂੰ ਸੇਵਾਮੁਕਤੀ ਦੇ ਫ਼ਲ ਵਜੋਂ ਲੱਖਾਂ ਰੁਪਏ ਦੇ ਵੱਖ ਵੱਖ ਭੱਤਿਆਂ ਦੇ ਰੂਪ ਵਿਚ ਮਿਲਦੇ ਹਨ। ਜਿਸਦੇ ਨਾਲ ਉਹ ਪਹਿਲਾਂ ਤੋਂ ਸੰਜੋਏ ਸੁਪਨਿਆਂ ਨੂੰ ਪੂਰੇ ਕਰਦੇ ਹਨ ਪ੍ਰੰਤੂ ਪੰਜਾਬ ਦੇ ਵਿਚ ਸਰਕਾਰੀ ਮੁਲਾਜਮਾਂ ਦਾ ਇੱਕ ਅਜਿਹਾ ਵੀ ਵਰਗ ਹੈ ਜੋ ਦੂਜੇ ਮੁਲਾਜਮਾਂ ਦੀ ਤਰ੍ਹਾਂ ਸਾਰੀ ਉਮਰ ਸਰਕਾਰ ਤੇ ਜਨਤਾ ਦੀ ਸੇਵਾ ਤਾਂ ਕਰਦਾ ਹੈ ਪ੍ਰੰਤੂ ਸੇਵਾਮੁਕਤੀ ਮੌਕੇ ਉਸਨੂੰ ਤੇ ਉਸਦੇ ਪ੍ਰਵਾਰ ਨੂੰ ਖ਼ੁਸੀ ਨਹੀਂ, ਬਲਕਿ ਚਿੰਤਾਂ ਦੀਆਂ ਲਕੀਰਾਂ ਖੜੀਆਂ ਹੋ ਜਾਂਦੀਆਂ ਹਨ
ਡਾ ਧਰਮਵੀਰ ਗਾਂਧੀ ਪਟਿਆਲਾ ਤੋਂ ਪ੍ਰਨੀਤ ਕੌਰ ਦਾ ਕਰਨਗੇ ਮੁਕਾਬਲਾ, ਅੱਜ ਹੋਣਗੇ ਕਾਂਗਰਸ ‘ਚ ਸਾਮਲ
ਕਿਉਂਕਿ ਇੰਨ੍ਹਾਂ ਮੁਲਾਜਮਾਂ ਨੂੰ ਸੇਵਾਮੁਕਤੀ ਮੌਕੇ ਦੂਜੇ ਮੁਲਾਜਮਾਂ ਦੀ ਤਰ੍ਹਾਂ ਭੱਤਿਆਂ ਦੇ ਰੂਪ ਵਿਚ ਨਾਂ ਤਾਂ ਲੱਖਾਂ ਰੁਪਏ ਮਿਲਦੇ ਹਨ ਅਤੇ ਨਾਂ ਹੀ ਬੁਢਾਪੇ ਨੂੰ ਵਧੀਆਂ ਤਰੀਕੇ ਨਾਲ ਕੱਟਣ ਲਈ ਪੈਨਸਨ। ਇਹ ਮੁਲਾਜਮ ਵਰਗ ਦਾ ਨਾਂ ਹੈ ਠੇਕਾ ਮੁਲਾਜਮ, ਜਿਹੜੇ ਸਰਕਾਰੀ ਸੇਵਾ ਵਿਚ ਬਰਾਬਰ ਦਾ ਕੰਮ ਕਰਕੇ ਦੂਜੇ ਦਰਜ਼ੇ ਦੇ ਮੁਲਾਜਮ ਵਾਂਗ ਰਹਿਣ ਲਈ ਮਜਬੂਰ ਹਨ। ਇਸੇ ਤਰ੍ਹਾਂ ਦੀ ਤਾਜ਼ਾ ਉਦਾਹਰਨ ਬਠਿੰਡਾ ਡਿੱਪੂ ਚ ਪਿਛਲੇ ਵੀਹ ਸਾਲਾਂ ਤੋਂ ਸਰਕਾਰੀ ਬੱਸ ਚਲਾ ਕੇ ਲੱਖਾਂ ਲੋਕਾਂ ਨੂੰ ਉਨ੍ਹਾਂ ਦੀਆਂ ਮੰਜਿਲ਼ਾਂ ’ਤੇ ਪਹੁੰਚਾਉਣ ਵਾਲੇ ਡਰਾਈਵਰ ਜਸਵੀਰ ਸਿੰਘ ਦੀ ਸੇਵਾਮੁਕਤੀ ਮੌਕੇ ਸਾਹਮਣੇ ਆਈ ਹੈ। ਸੰਨ 2004 ਵਿੱਚ ਪੀ ਆਰ ਟੀ ਸੀ ਬਠਿੰਡਾ ਡਿੱਪੂ ਵਿੱਚ ਠੇਕੇਦਾਰੀ ਸਿਸਟਮ ਤਹਿਤ ਭਰਤੀ ਹੋਇਆ ਜਸਵੀਰ ਸਿੰਘ ਨੂੰ ਬੇਸ਼ੱਕ ਸਾਲ 2016 ਵਿਚ ਵਿਭਾਗੀ ਠੇਕੇ ’ਤੇ ਲੈ ਲਿਆ ਗਿਆ ਪ੍ਰੰਤੂ ਰੈਗੂਲਰ ਹੋਣ ਦੀ ਉਮੀਦ ਸਿਰਫ਼ ਉਮੀਦ ਹੀ ਰਹਿ ਗਈ।
ਕੇਕ ਮਾਮਲਾ: ਲੜਕੀ ਦੀ ਮੌਤ ਦੇ ਕੇਸ ’ਚ ਬੇਕਰੀ ਦੇ ਤਿੰਨ ਮੁਲਾਜਮ ਗ੍ਰਿਫਤਾਰ, ਮਾਲਕ ਫ਼ਰਾਰ
ਜਿਸਤੋਂ ਬਾਅਦ ਉਹ 31 ਮਾਰਚ 2024 ਨੂੰ ਨਮ ਅੱਖਾਂ ਨਾਲ ਵੀਹ ਸਾਲਾਂ ਦੀ ਸੇਵਾ ਤੋਂ ਬਾਅਦ ਵੀ ਨਿਰਾਸ਼ ਹੋ ਕੇ ਰਿਟਾਇਰ ਹੋ ਗਿਆ। ਹਾਲਾਂਕਿ ਉਸਦੇ ਸਾਥੀ ਕੱਚੇ ਮੁਲਾਜਮਾਂ ਨੇ ਉਸਦਾ ਸਨਮਾਨ ਕਾਇਮ ਰੱਖਣ ਲਈ ਪਾਰਟੀ ਦਾ ਇੰਤਜਾਮ ਵੀ ਕੀਤਾ ਤੇ ਅਪਣੇ ਪੱਲਿਓ ਪੈਸੇ ਇਕੱਠੇ ਕਰਕੇ ਉਸਦੀ ਮਾਲੀ ਇਮਦਾਦ ਦੀ ਵੀ ਕੋਸ਼ਿਸ ਕੀਤੀ ਪ੍ਰੰਤੂ ਸਾਰਿਆਂ ਦੇ ਮਨਾਂ ਵਿਚ ਉਦਾਸੀ ਦੇਖਣ ਨੂੰ ਮਿਲੀ। ਇਸ ਮੌਕੇ ਮੁਲਾਜਮ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਮੰਗ ਕੀਤੀ ਕਿ ਚੋਣਾਂ ਤੋਂ ਪਹਿਲਾਂ ਅਪਣੇ ਹਰੇ ਪੈੱਨ ਨੂੰ ਮੁਲਾਜਮਾਂ ਦੀ ਭਲਾਈ ਲਈ ਚਲਾਉਣ ਦਾ ਵਾਅਦਾ ਕਰਕੇ ਆਏ ਮੁੱਖ ਮੰਤਰੀ ਹੁਣ ਦੋ ਸਾਲਾਂ ਬਾਅਦ ਅਪਣੀ ਜੁਬਾਨ ਦੀ ਲਾਜ਼ ਰੱਖਦੇ ਹੋਏ ਹਰਾ ਪੈੱਨ ਚਲਾ ਕੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਐਲਾਨ ਕਰਨ।
Share the post "ਠੇਕਾ ਮੁਲਾਜਮਾਂ ਦੀ ਬਦਕਿਸਮਤੀ: ’ਤੇ ਉਹ 20 ਸਾਲ ਦੀ ਸੇਵਾ ਤੋਂ ਬਾਅਦ ਖ਼ਾਲੀ ਹੱਥ ਸੇਵਾਮੁਕਤ ਹੋ ਗਿਆ"