Bathinda ਦੀ Lali Sweet House ‘ਤੇ ਸਿਹਤ ਵਿਭਾਗ ਨੇ ਕੀਤੀ Checking, ਲਏ ਸੈਂਪਲ

Date:

spot_img

Bathinda News: ਆਗਾਮੀ ਦੀਵਾਲੀ ਦੇ ਤਿਊਹਾਰ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਬਠਿੰਡਾ ਸ਼ਹਿਰ ਦੇ ਪਾਵਰ ਹਾਊਸ ਰੋਡ ‘ਤੇ ਸਥਿਤ ਮਸ਼ਹੂਰ ਮਿਠਾਈਆਂ ਦੀ ਦੁਕਾਨ ਲਾਲੀ ਸਵੀਟ ਹਾਊਸ(Lali Sweet House) ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਫ਼ੂਡ ਸੈਫ਼ਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਸੋਢੀ ਦੀ ਅਗਵਾਈ ਹੇਠ ਪੁੱਜੀ ਸਿਹਤ ਟੀਮ ਵੱਲੋਂ ਉਕਤ ਦੁਕਾਨ ਤੋਂ ਵੱਖ ਵੱਖ ਮਿਠਾਈਆਂ ਦੇ ਅੱਧੀ ਦਰਜ਼ਨ ਦੇ ਕਰੀਬ ਸੈਂਪਲ ਵੀ ਭਰੇ ਗਏ।ਇਸਤੋਂ ਇਲਾਵਾ ਮਿਠਾਈ ਬਣਾਉਣ ਵਾਲੀ ਵਰਕਸ਼ਾਪ ਦਾ ਦੌਰਾ ਕਰਕੇ ਉਥੇ ਮੌਜੂਦਾ ਪ੍ਰਬੰਧਾਂ ‘ਤੇ ਵੀ ਨਾਖੁਸੀ ਜਤਾਈ ਗਈ।

ਇਹ ਵੀ ਪੜ੍ਹੋ Punjab Police ਦੇ ਵਿਚ ਮੁੜ ਵੱਡੀ ਪੱਧਰ ‘ਤੇ DSPs ਹੋਏ ਤਬਾਦਲੇ, ਦੇਖੋ ਲਿਸਟ

ਚੈਕਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਹਾਇਕ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਸੋਢੀ ਨੇ ਦਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਮਿਠਾਈਆਂ ਬਣਾਉਣ ਵਾਲੀ ਥਾਂ ਉਪਰ ਹੀ ਲੇਬਰ ਦਾ ਰਹਿਣ-ਸਹਿਣ ਦਾ ਸਮਾਨ ਪਿਆ ਹੋਇਆ ਸੀ। ਇਸਤੋਂ ਇਲਾਵਾ ਉੱਥੇ ਸਾਫ਼ ਸਫਾਈ ਦਾ ਪ੍ਰਬੰਧ ਵੀ ਸਹੀ ਨਹੀਂ ਸੀ ਤੇ ਨਾਂ ਹੀ ਲੇਬਰ ਦੇ ਸਿਰ ਢਕਿਆ ਹੋਇਆ ਸੀ। ਇਸੇ ਤਰ੍ਹਾਂ ਬਹੁਤ ਸਾਰੀਆਂ ਮਿਠਾਈਆਂ ਅਣਢਕੀਆਂ ਪਈਆਂ ਹੋਈਆਂ ਸਨ। ਸ਼੍ਰੀ ਸੋਢੀ ਨੇ ਅੱਗੇ ਦਸਿਆ ਕਿ ਪਿਛਲੇ ਦਿਨੀਂ ਸਮੂਹ ਮਿਠਾਈਆਂ ਦੀ ਦੁਕਾਨ ਵਾਲਿਆਂ ਨਾਲ ਮੀਟਿੰਗ ਕਰਕੇ ਹਿਦਾਇਤਾਂ ਵੀ ਦਿੱਤੀਆਂ ਗਈਆਂ ਸਨ ਕਿ ਉਹ ਗ੍ਰਾਹਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦਿਆ ਸਾਫ਼ ਸਫ਼ਾਈ ਅਤੇ ਰੰਗਾਂ ਆਦਿ ਦੀ ਵਰਤੋਂ ਪੂਰੀ ਸਾਵਧਾਨੀ ਨਾਲ ਕਰਨ।

ਇਹ ਵੀ ਪੜ੍ਹੋ ਪੀ.ਐਸ.ਪੀ.ਸੀ.ਐਲ. ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਪਹੁੰਚ

ਉਨ੍ਹਾਂ ਦਸਿਆ ਕਿ ਚੈਕਿੰਗ ਦੌਰਾਨ ਲਾਲੀ ਸਵੀਟ ਹਾਉਸ ਉਪਰ ਕੁੱਝ ਕਮੀਆਂ ਵੀ ਦੇਖੀਆਂ ਗਈਆਂ, ਜਿਸਦੇ ਚੱਲਦੇ ਇੱਥੇ ਮੌਜੂਦ ਮਿਠਾਈ ਦੇ ਸੈਂਪਲ ਵੀ ਲਏ ਗਏ। ਸ਼੍ਰੀ ਸੋਢੀ ਮੁਤਾਬਕ ਇਹ ਸੈਂਪਲ ਖਰੜ ਲੈਬ ਵਿਚ ਭੇਜੇ ਜਾਣਗੇ ਤੇ ਕੋਈ ਉਣਤਾਈ ਪਾਏ ਜਾਣ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਫ਼ੂਡ ਸੇੈਫ਼ਟੀ ਟੀਮ ਵੱਲੋਂ ਜ਼ਿਲ੍ਹੇ ਦੇ ਢਪਾਲੀ ਪਿੰਡ ‘ਚ ਥੋਕ ਵਿਚ ਮਿਠਾਈਆਂ ਬਣਾਉਣ ਵਾਲੀ ਇੱਕ ਫੈਕਟਰੀ ਵੀ ਸੀਲ ਕੀਤੀ ਸੀ ਤੇ ਹੁਣ ਸ਼ਹਿਰ ਦੀ ਨਾਮੀ ਮਿਠਾਈਆਂ ਦੀ ਦੁਕਾਨ ‘ਤੇ ਕੀਤੀ ਚੈਕਿੰਗ ਤੋਂ ਬਾਅਦ ਇਹ ਕਾਰਵਾਈ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹਿਣ ਦੀ ਉਮੀਦ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਦਿੱਲੀ ਹਾਰਟ ਹਸਪਤਾਲ ਨੇ ਲੋੜਵੰਦ ਬੱਚਿਆਂ ਨਾਲ ਮਨਾਈ ਦੀਵਾਲੀ

Bathinda News: ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸ਼ਲਿਟੀ ਹਸਪਤਾਲ, ਬਠਿੰਡਾ...