ਫਤਹਿਗੜ੍ਹ ਸਾਹਿਬ, 26 ਮਈ: ਪੰਜਾਬ ‘ਚ 1 ਜੂਨ ਨੂੰ ਹੋਣ ਵਾਲੀ ਲੋਕ ਸਭਾ ਚੋਣਾ ਨੂੰ ਦੇਖਦੇ ਹੋਏ ਹੁਣ ਕਈ ਵੱਡੇ ਸਿਆਸੀ ਲੀਡਰਾ ਦਾ ਪੰਜਾਬ ਵੱਲ ਰੁੱਖ ਹੋ ਗਿਆ ਹੈ। ਵੱਖ-ਵੱਖ ਪਾਰਟੀਆਂ ਦੇ ਸਟਾਰ ਪ੍ਰਚਾਰਕ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਵੋਟ ਮੰਗਦੇ ਨਜ਼ਰ ਆ ਰਹੇ ਹਨ। ਅੱਜ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਫਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਗੇਜਾ ਰਾਮ ਵਾਲਮੀਕਿ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਕਨਵਿੰਨਰ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀ ਲਿਆ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਕਨਵਿੰਨਰ ਅਰਵਿੰਦ ਕੇਜਰੀਵਾਲ ਨੂੰ ਲੰਬੇ ਹੱਥੀ ਲੈਂਦੇ ਹੋਏ ਕਿਹਾ ਕਿ ਅਜਿਹਾ ਮੁੱਖ ਮੰਤਰੀ ਜਿਸ ਤੇ ਸ਼ਰਾਬ ਘੋਟਾਲੇ ਵਰਗੇ ਵੱਡੇ ਦੋਸ਼ ਲੱਗੇ ਹੋਣ ਉਸ ਨੂੰ ਆਪਣੇ ਪੱਦ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਸੁਖਬੀਰ ਬਾਦਲ ਦਾ ਦੁਹਰਾ ਮਾਪਦੰਡ: ਜੀਜੇ ਨੂੰ ਪਾਰਟੀ ਚੋਂ ਕੱਢਿਆ ਪਰ ਮਲੂਕਾ ਤੇ ਢੀਂਡਸਿਆਂ ਬਾਰੇ ਧਾਰੀ ਚੁੱਪ
ਇਸ ਤੋਂ ਇਲਾਵਾ ਰਾਜਨਾਥ ਸਿੰਘ ਨੇ ਤੰਜ ਕੱਸ ਦੇ ਹੋਏ ਕਿਹਾ ਕਿ ਮੈਂ WORK FROM HOME ਸੁਣਿਆ ਸੀ ਪਰ WORK FROM JAIL ਪਹਿਲੀ ਵਾਰ ਸੁਣਿਆ ਹੈ। ਲੋਕ ਸਭਾ ਚੋਣਾ ਦਾ ਸੀਜ਼ਨ ਚੱਲ ਰਿਹਾ ਹੈ ਤੇ ਵੱਖ-ਵੱਖ ਸਿਆਸੀ ਲੀਡਰਾਂ ਵੱਲੋਂ ਆਪਣੇ ਵਿਰੋਧੀਆਂ ਖਿਲਾਫ ਲੱਗਾਤਾਰ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਹਨ। ਹੁਣ ਇਕ ਵਾਰ ਫਿਰ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕੇਜਰੀਵਾਲ ‘ਤੇ ਤਿੱਖਾ ਸ਼ਬਦੀ ਹੱਮਲਾ ਬੋਲਿਆ ਹੈ। ਦੇਖਣਾ ਹੋਵੇਗਾ ਕਿ ਕੇਜਰੀਵਾਲ ਵੱਲੋਂ ਕੇਂਦਰੀ ਮੰਤਰੀ ਵੱਲੋਂ ਕੱਸੇ ਗਏ ਤੰਜ ਦਾ ਕਿਸ ਤਰੀਕੇ ਨਾਲ ਜਵਾਬ ਦਿੱਤਾ ਜਾਵੇਗਾ।
Share the post "WORK FROM HOME ਸੁਣਿਆ ਸੀ ਪਰ WORK FROM JAIL ਪਹਿਲੀ ਵਾਰ ਸੁਣਿਆ ਹੈ: ਰਾਜਨਾਥ ਸਿੰਘ"