ਨਵੀਂ ਦਿੱਲੀ, 30 ਮਈ: ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਪਣੀ ਜਮਾਨਤ ਵਿਚ ਇੱਕ ਹਫ਼ਤੇ ਦੇ ਵਾਧੇ ਲਈ ਹੁਣ ਰਾਊਜ਼ ਐਵੇਨਿਊ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ। ਇਸ ਪਿਟੀਸ਼ਨ ਵਿਚ ਉਨ੍ਹਾਂ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਕੁਝ ਜ਼ਰੂਰੀ ਟੈਸਟ ਕਰਵਾਉਣ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ। ਈਡੀ ਵੱਲੋਂ ਪੇਸ਼ ਹੋਏ ਏਐਸਜੀ ਐਸਵੀ ਰਾਜੂ ਨੇ ਕੇਜ਼ਰੀਵਾਲ ਦੀ ਇਸ ਅਰਜੀ ਦਾ ਸਖ਼ਤ ਵਿਰੋਧ ਕੀਤਾ ਹੈ।
ਉਨ੍ਹਾਂ ਅਦਾਲਤ ਵਿਚ ਦਾਅਵਾ ਕੀਤਾ ਹੈ ਕਿ ‘‘ ਇਹ ਅਰਜੀ ਅਖੀਰ ’ਤੇ ਲਗਾਈ ਗਈ ਹੈ ਜਦੋਂਕਿ ਉਨ੍ਹਾਂ ਨੂੰ ਦੇਖ ਕੇ ਅਜਿਹਾ ਨਹੀਂ ਲੱਗਦਾ ਕਿ ਉਹ ਬੀਮਾਰ ਹਨ। ’’ ਈਡੀ ਦੇ ਵਕੀਲ ਨੇ ਜਵਾਬ ਲਈ ਸਮਾਂ ਮੰਗਿਆ ਹੈ। ਜਿਸਤੋਂ ਬਾਅਦ ਅਦਾਲਤ ਨੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 1 ਜੂਨ ਨੂੰ ਦੁਪਹਿਰ 2 ਵਜੇ ’ਤੇ ਰੱਖ ਦਿੱਤੀ ਹੈ। ਦਸਣਾ ਬਣਦਾ ਹੈ ਕਿ ਸੁਪਰੀਮ ਕੋਰਟ ਵੱਲੋਂ ਚੋਣਾਂ ਵਿਚ ਪ੍ਰਚਾਰ ਕਰਨ ਲਈ ਕੇਜ਼ਰੀਵਾਲੀ ਨੂੰ 2 ਜੂਨ ਤੱਕ ਅੰਤਰਿਮ ਜਮਾਨਤ ਦਿੱਤੀ ਹੈ ਤੇ 2 ਜੂਨ ਨੂੰ ਸ਼੍ਰੀ ਕੇਜ਼ਰੀਵਾਲ ਨੇ ਮੁੜ ਜੇਲ੍ਹ ਵਿਚ ਸਰੰਡਰ ਕਰਨਾ ਹੈ।