ਨਵੀਂ ਦਿੱਲੀ, 10 ਅਗਸਤ: ਪੈਰਿਸ ਓਲੰਪਿਕ ’ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਸ਼ਨੀਵਾਰ ਨੂੰ ਵਾਪਸ ਦੇਸ ਪਰਤ ਆਈ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸਟਰੀ ਹਵਾਈ ਅੱਡੇ ’ਤੇ ਪੁੱਜਣ ਉਪਰ ਇਸ ਟੀਮ ਦਾ ਸ਼ਾਹੀ ਸਵਾਗਤ ਕੀਤਾ ਗਿਆ। ਹਾਕੀ ਇੰਡੀਆ ਦੇ ਅਹੁੱਦੇਦਾਰਾਂ ਤੋਂ ਇਲਾਵਾ ਖੇਡ ਵਿਭਾਗ, ਸਾਈ ਤੇ ਆਮ ਲੋਕ ਵੀ ਆਪਣੇ ਇੰਨ੍ਹਾਂ ਹੌਣਹਾਰ ਖਿਡਾਰੀਆਂ ਦਾ ਹੌਸਲਾ ਵਧਾਉਣ ਦੇ ਲਈ ਵੱਡੀ ਗਿਣਤੀ ਵਿਚ ਪੁੱਜੇ ਹੋਏ ਹਨ। ਇਸ ਮੌਕੇ ਭੰਗੜੇ ਦੀ ਤਾਲ ’ਤੇ ਖਿਡਾਰੀਆਂ ਦੇ ਗਲਾਂ ਵਿਚ ਹਾਰ ਪਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਮੈਂ ਨਾਇਕ ਨਹੀਂ,ਖ਼ਲਨਾਇਕ ਹੂੰ,ਗਾਣੇ ’ਤੇ ਨੱਚਣ ਵਾਲਾ ਦਿੱਲੀ ਦਾ ‘ਜੇਲ੍ਹਰ’ ਮੁਅੱਤਲ, ਜਾਣੋਂ ਵਜਾਹ
ਇਸ ਦੌਰਾਨ ਇੰਨ੍ਹਾਂ ਹਾਕੀ ਖਿਡਾਰੀਆਂ ਨੇ ਵੀ ਭੰਗੜਾ ਪਾ ਕੇ ਆਪਣੇ ਵੱਲੋਂ ਜਿੱਤੇ ਮੈਡਲ ਦੀ ਖ਼ੁਸੀ ਦਾ ਇਜ਼ਹਾਰ ਕੀਤਾ ਗਿਆ। ਇੰਨ੍ਹਾਂ ਖਿਡਾਰੀਆਂ ਦੇ ਪ੍ਰਵਾਰ ਵਾਲੇ ਵੀ ਵਿਸ਼ੇਸ ਤੌਰ ’ਤੇ ਪੁੱਜੇ ਹੋਏ ਸਨ। ਇਸ ਟੀਮ ਦੇ ਵਿਚ 10 ਖਿਡਾਰੀ ਇਕੱਲੇ ਪੰਜਾਬ ਸੂਬੇ ਤੋਂ ਹਨ, ਜਿੰਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਹਾਕੀ ਟੀਮ ਦੇ ਕੈਪਟਨ ਹਰਮਨਪ੍ਰੀਤ ਸਿੰਘ , ਜਿਸਨੂੰ ਸਰਪੰਚ ਵੀ ਕਿਹਾ ਜਾਂਦਾ, ਨੇ ਇਸ ਮੌਕੇ ਦੇਸ ਵਾਸੀਆਂ ਵੱਲੋਂ ਵਧਾਏ ਹੌਸਲਾ ਅਫ਼ਜਾਈ ਲਈ ਧੰਨਵਾਦ ਕੀਤਾ।