ਭਾਸ਼ਾ ਵਿਭਾਗ ਦੇ ਵਿਹੜੇ-ਜਸਪਾਲ ਮਾਨਖੇੜਾ ਦਾ ਸਨਮਾਨ

Date:

spot_img

Patiala News:ਉਘੇ ਸਹਿਤਕਾਰ ਅਤੇ ਸਾਹਿਤਕ ਕਾਰਜ ਕਰਤਾ ਜਸਪਾਲ ਮਾਨਖੇੜਾ ਦੇ ਨਾਵਲ “ਹਵੇਲੀਆਲਾ” ਨੂੰ ਸਾਲ 2025 ਦੇ ਸਰਵੋਤਮ ਨਾਵਲ ਵਜੋਂ ਚੁਣ ਕੇ ਨਾਨਕ ਸਿੰਘ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। ਭਾਸ਼ਾ ਵਿਭਾਗ ਦੀ ਇਸ ਸਹੀ ਚੋਣ ਦੀ ਚਾਰੇ ਪਾਸਿਓਂ ਸਲਾਘਾ ਹੋ ਰਹੀ ਹੈ ਅਤੇ ਸਾਹਿਤ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਸਪਾਲ ਮਾਨਖੇੜਾ ਨੂੰ ਲੋਕ ਲਹਿਰਾਂ ਦਾ ਨਾਵਲ ਕਹਿ ਕੇ ਸਤਿਕਾਰਿਆ ਜਾ ਰਿਹਾ ਹੈ।ਭਾਸ਼ਾ ਵਿਭਾਗ ਦੇ ਐਲਾਨ ਉਪਰੰਤ ਹੋਰ ਸਾਹਿਤਕ ਅਤੇ ਸਮਾਜਕ ਅਦਾਰਿਆਂ ਵੱਲੋਂ ਵੀ ਮਾਨਖੇੜਾ ਦੀ ਇਸ ਪ੍ਰਾਪਤੀ ਦਾ ਮਾਣ ਸਨਮਾਨ ਕੀਤਾ ਗਿਆ। 25 ਅਕਤੂਬਰ ਨੂੰ ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਅਤੇ ਟੀਚਰਜ਼ ਹੋਮ ਟਰਸਟ ਬਠਿੰਡਾ ਵੱਲੋਂ ਵੀ ਜਸਪਾਲ ਮਾਨਖੇੜਾ ਨੂੰ ਸਨਮਾਨਿਤ ਕੀਤਾ ਗਿਆ। 30 ਅਕਤੂਬਰ ਨੂੰ ਉਸਦਾ ਸਨਮਾਨ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਨਿਗਮ ਦੇ ਮੌਜੂਦਾ ਔਰ ਰਿਟਾਇਰਡ ਸਟਾਫ ਵੱਲੋਂ ਕੀਤਾ ਗਿਆ।

ਇਹ ਵੀ ਪੜ੍ਹੋ 👉ਪੰਜਵਾਂ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ-ਵਿਅੰਗ ਪੁਰਸਕਾਰ-2026’ ਉੱਘੇ ਪੰਜਾਬੀ ਵਿਅੰਗਕਾਰ ਲਖਵੀਰ ਸਿੰਘ ਭੱਟੀ ਨੂੰ ਦੇਣ ਦਾ ਫੈਸਲਾ

ਨਗਰ ਨਿਗਮ ਬਠਿੰਡਾ ਵਿੱਚੋਂ ਜਸਪਾਲ ਮਾਨਖੇੜਾ ਬਤੌਰ ਚੀਫ ਸੈਂਨਟਰੀ ਇੰਸਪੈਕਟਰ ਰਿਟਾਇਰ ਹੋਏ ਹਨ।ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਮਾਂਹ ਦੇ ਸ਼ੁਭ ਆਰੰਭ ਮੌਕੇ ਇਕ ਨਵੰਬਰ ਨੂੰ ਪਟਿਆਲਾ ਵਿਖੇ ਸਾਲ 2025 ਦੀਆਂ ਸਾਰੀਆਂ ਵੰਨਗੀਆਂ ਦੀਆਂ ਪੁਸਤਕਾਂ ਦੇ ਲੇਖਕਾਂ ਨੂੰ ਸਨਮਾਨ ਚਿੰਨ੍ਹ, ਸ਼ਾਲ ਅਤੇ ਨਕਦ ਰਾਸ਼ੀ ਪ੍ਰਦਾਨ ਕੀਤੀ ਗਈ। ਸਨਮਾਨ ਦੇ ਇਨਾਂ ਜਸ਼ਨਾਂ ਵਿੱਚ ਸ਼ਮੂਲੀਅਤ ਕਰਨ ਲਈ ਕਈ ਸਹਿਤਕ ਹਸਤੀਆਂ ਅਤੇ ਟ੍ਰੇਡ ਯੂਨੀਅਨ ਆਗੂ ਜਸਪਾਲ ਮਾਨਖੇੜਾ ਦੇ ਸਾਥੀ ਬਣ ਕੇ ਪਟਿਆਲਾ ਦੇ ਸਮਾਗਮ ਵਿੱਚ ਸ਼ਾਮਿਲ ਹੋਏ।ਪੰਜਾਬੀ ਸਾਹਿਤ ਸਭਾ (ਰਜਿ.) ਬਠਿੰਡਾ ਵੱਲੋਂ ਰਣਬੀਰ ਰਾਣਾ, ਰਣਜੀਤ ਗੌਰਵ,ਬਲਵਿੰਦਰ ਸਿੰਘ ਭੁੱਲਰ,ਡਾ.ਰਵਿੰਦਰ ਸੰਧੂ ਪਟਿਆਲਾ ਗਏ। ਰਿਟਾਇਰਡ ਮਿਊਂਸਪਲ ਇੰਪਲਾਈਜ਼ ਯੂਨੀਅਨ ਬਠਿੰਡਾ ਦੇ ਆਗੂ ਰਣਜੀਤ ਸਿੰਘ ਅਲੀਕਾ,ਭੋਲਾ ਸਿੰਘ ਢਿੱਲੋ, ਸੁਰਜਨ ਰਾਮ, ਗੁਰਿੰਦਰ ਸਿੰਘ ਕੈਰੋਂ ਸਮੇਤ ਸਾਹਿਤ ਜਾਗ੍ਰਤੀ ਸਭਾ ਬਠਿੰਡਾ ਵੱਲੋਂ ਲੇਖਕ ਅਮਰਜੀਤ ਸਿੰਘ ਜੀਤ,ਕੁਲਦੀਪ ਸਿੰਘ ਬੰਗੀ, ਅਵਤਾਰ ਸਿੰਘ ਬਾਹੀਆ, ਇਕਬਾਲ ਪੀਟੀ ਅਤੇ ਪ੍ਰੋ. ਲਵਪ੍ਰੀਤ ਇਸ ਸਾਹਿਤਕ ਜਥੇ ਵਿੱਚ ਸ਼ਾਮਿਲ ਹੋਏ। ਟੀਚਰਜ਼ ਹੋਮ ਟਰੱਸਟ ਬਠਿੰਡਾ ਦੇ ਸਕੱਤਰ ਲਛਮਣ ਮਲੂਕਾ ਨੇ ਖੁਸ਼ੀ ਖੁਸ਼ੀ ਜਥੇ ਨੂੰ ਵਿਦਾ ਕੀਤਾ।ਪਟਿਆਲਾ ਵਿਖੇ ਹੋਇਆ ਪੁਰਸਕਾਰ-ਪ੍ਰਦਾਨ ਸਮਾਗਮ ਬਹੁਤ ਹੀ ਪ੍ਰਭਾਵਸ਼ਾਲੀ ਸੀ।

ਇਹ ਵੀ ਪੜ੍ਹੋ 👉ਗ਼ੈਰ-ਕਾਨੂੰਨੀ ਹਥਿਆਰ ਅਤੇ ਨਸ਼ਾ ਸਪਲਾਈ ਨੈਟਵਰਕਾਂ ਦੇ 11 ਕਾਰਕੁੰਨ ਕਾਬੂ ; 2 ਹੈਂਡ ਗ੍ਰਨੇਡ,12 ਪਿਸਤੌਲਾਂ ਸਮੇਤ 310 ਗ੍ਰਾਮ ਹੈਰੋਇਨ ਬਰਾਮਦ

ਸਾਹਿਤਕ ਅਤੇ ਸੂਫੀ ਗੀਤਾਂ ਨਾਲ ਨੌਜਵਾਨ ਗਾਇਕ ਯਾਕੂਬ ਨੇ ਖੂਬ ਰੰਗ ਬੰਨ੍ਹਿਆ। ਡਾ.ਜਗਦੀਪ ਸਿੰਘ ਸੰਧੂ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕਲਤਾਰ ਸਿੰਘ ਸੰਧਵਾਂ ਸਨ। ਮੁੱਖ ਵਕਤਾ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਡਾ.ਆਤਮ ਰੰਧਾਵਾ ਨੇ ਭਾਸ਼ਾ ਵਿਭਾਗ ਦੇ ਅਤੀਤ ਅਤੇ ਅੱਜ ਬਾਰੇ ਵਿਸਥਾਰ ਵਿੱਚ ਗੱਲਾਂ ਕੀਤੀਆਂ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਸਭਨਾਂ ਨੂੰ ਜੀ ਆਇਆ ਕਿਹਾ ਅਤੇ ਪੰਜਾਬੀ ਜਨ ਸਮੂਹ ਅੱਗੇ ਖੜੀਆਂ ਆਫਤਾਂ ਦਾ ਜ਼ਿਕਰ ਕੀਤਾ। ਇਸ ਸਮਾਰੋਹ ਦਾ ਮੰਚ ਸੰਚਾਲਨ ਖੋਜ ਅਫਸਰ ਸੁਖਚਰਨ ਸਿੰਘ ਚਹਿਲ ਨੇ ਬਾਖੂਬੀ ਕੀਤਾ।ਪੁਰਸਕਾਰ ਪ੍ਰਾਪਤ ਕਰਨ ਉਪਰੰਤ ਜਸਪਾਲ ਮਾਨਖੇੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ…” ਹਵੇਲੀਆਲਾ ਨਾਵਲ ਇੱਕ ਸੱਚੀ ਘਟਨਾ ਤੇ ਆਧਾਰਿਤ ਹੈ ਅਤੇ ਲੋਕਾਂ ਦੀਆਂ ਜਥੇਬੰਦੀਆਂ ਵੱਲੋਂ ਲੜੇ ਜੇਤੂ ਸੰਘਰਸ਼ ਦੀ ਗਲਪੀ ਗਾਥਾ ਹੈ। ਉਹਨਾਂ ਕਿਹਾ ਕਿ ਲੇਖਕਾਂ ਨੂੰ ਲੋਕਾਂ ਦੇ ਘੋਲਾਂ ਵਿੱਚ ਸ਼ਮੂਲੀਅਤ ਕਰਕੇ ਅਨੁਭਵ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਆਪਣੇ ਸਿਰਜਣਾ ਸ਼ਕਤੀ ਨਾਲ ਲੋਕਾਂ ਦੇ ਰੂਬਰੂ ਲਿਖਤਾਂ ਪੇਸ਼ ਕਰਨੀਆਂ ਚਾਹੀਦੀਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

मुख्यमंत्री नायब सिंह सैनी से मिलीं वर्ल्ड चैंपियन पहलवान मनीषा भनवाला

👉*मनीषा की उपलब्धि हरियाणा सहित पूरे देश के लिए...