spot_img

Punjab ਦੇ ਵਿੱਚ ਕੈਂਸਰ ਦੀ ਭਿਆਨਕ ਸਥਿਤੀ; ਹਰ ਰੋਜ਼ ਕੈਂਸਰ ਕਾਰਨ ਹੋ ਰਹੀ ਹੈ 8 ਔਰਤਾਂ ਦੀ ਮੌ+ਤ

Date:

spot_img

ਸੰਸਦ ‘ਚ ਸਰਕਾਰ ਵੱਲੋਂ ਰੱਖੇ ਅੰਕੜਿਆਂ ਵਿੱਚ ਸੱਚ ਆਇਆ ਸਾਹਮਣੇ, ਸੰਤ ਸੀਚੇਵਾਲ ਨੇ ਜਤਾਈ ਚਿੰਤਾਂ
Punjab News: Punjab ਵਰਗੇ ਖੁਸ਼ਹਾਲ ਸੂਬੇ ਦੇ ਵਿੱਚ ਕੈਂਸਰ ਰੂਪੀ ਦੈਂਤ ਦੀ ਸਥਿਤੀ ਹਰ ਰੋਜ਼ ਭਿਆਨਕ ਹੁੰਦੀ ਜਾ ਰਹੀ ਹੈ। ਖਾਦ ਪਦਾਰਥਾਂ ਵਿੱਚ ਵਧਦੇ ਜਾ ਰਹੇ ਜ਼ਹਿਰੀਲੇ ਤੱਤਾਂ ਤੇ ਪ੍ਰਦੂਸ਼ਤ ਹੋ ਰਹੇ ਪਾਣੀ ਤੇ ਵਾਤਾਵਰਣ ਦੇ ਚੱਲਦਿਆਂ ਕੈਂਸਰ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਣ ਲੱਗੀ ਹੈ। ਦੇਸ ਦੀ ਸੰਸਦ ਦੇ ਚੱਲ ਰਹੇ ਬਜ਼ਟ ਸੈਸ਼ਨ ਦੌਰਾਨ ਕੇਂਦਰ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਰੱਖੇ ਅੰਕੜੇ ਕਾਫ਼ੀ ਚਿੰਤਾਜ਼ਨਕ ਹਨ। ਇੰਨ੍ਹਾਂ ਅੰਕੜਿਆਂ ਮੁਤਾਬਕ ਪੰਜਾਬ ਦੇ ਵਿਚ ਹਰ ਰੋਜ਼ ਕੈਂਸਰ ਕਾਰਨ 8 ਔਰਤਾਂ ਦੀ ਮੌਤ ਹੋ ਰਹੀ ਹੈ ਜਦਕਿ ਮਰਦਾਂ ਦੀ ਗਿਣਤੀ ਇਸਤੋਂ ਅਲੱਗ ਹੈ। ਲੰਘੇ ਸਾਲ ਜਾਣੀ 2025 ਦੇ ਵਿਚ ਕੈਂਸਰ ਕਾਰਨ ਸੂਬੇ ਵਿਚ 2700 ਔਰਤਾਂ ਦੀ ਮੌਤ ਇਕੱਲੀ ਕੈਂਸਰ ਦੇ ਕਾਰਨ ਹੋਈ ਹੈ।

ਇਹ ਵੀ ਪੜ੍ਹੋ Firozpur ‘ਚ ਕਬੱਡੀ ਖਿਡਾਰੀ ਨੇ ਪਤਨੀ ਤੇ ਮਾਸੂਮ ਪੁੱਤ ਦੇ ਗੋ+ਲੀ ਮਾਰਨ ਤੋਂ ਬਾਅਦ ਖੁਦ ਨੂੰ ਵੀ ਮਾਰੀ ਗੋ+ਲੀ

ਸਾਲ ਦੇ ਵਿਚ 365 ਹਿਸਾਬ ਦਿਨਾਂ ਦੇ ਹਿਸਾਬ ਨਾਲ ਇਹ ਗਿਣਤੀ ਪ੍ਰਤੀ ਦਿਨ 8 ਦੇ ਕਰੀਬ ਹੈ। ਸਾਲ 2021 ਤੋਂ ਸਾਲ 2025 ਦੌਰਾਨ ਪੰਜਾਬ ਦੇ ਵਿੱਚ ਕੈਂਸਰ ਨਾਲ ਮੌਤ ਦੇ ਮੂੰਹ ਵਿਚ ਜਾਣ ਵਾਲੀਆਂ ਔਰਤਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਮੁਤਾਬਕ 13,299 ਹੈ। ਜੇਕਰ ਹੋਰ ਡੂੰਘਾਈ ਦੇ ਨਾਲ ਜਾਈਏ ਤਾਂ ਇੰਨ੍ਹਾਂ ਵਿਚ ਸਭ ਤੋਂ ਵੱਧ ਮੌਤਾਂ ਛਾਤੀ ਦੇ ਕੈਂਸਰ ਕਾਰਨ ਹੋਈਆਂ ਹਨ। ਇਸ ਦੇ ਕਾਰਨ 7186, ਪੇਟ ਦੇ ਕੈਂਸਰ ਕਾਰਨ 3502 ਅਤੇ ਬੱਚਦਾਨੀ ਦੇ ਕੈਂਸਰ ਕਾਰਨ ਇੰਨ੍ਹਾਂ ਪੰਜ ਸਾਲਾਂ ਵਿਚ 2611 ਔਰਤਾਂ ਦੀ ਮੌਤ ਹੋਈ ਹੈ। ਵੱਡੀ ਚਿੰਤਾਂ ਵਾਲੀ ਗੱਲ ਇਹ ਹੈ ਕਿ ਮਰਨ ਵਾਲੀਆਂ ਔਰਤਾਂ ਸਿਰਫ਼ ਬਜ਼ੁਰਗ ਹੀ ਨਹੀਂ, ਬਲਕਿ ਇੰਨ੍ਹਾਂ ਵਿਚ 40 ਤੋਂ 45 ਸਾਲ ਉਮਰ ਦੀਆਂ ਔਰਤਾਂ ਦੀ ਵੀ ਗਿਣਤੀ ਬਹੁਤ ਜਿਆਦਾ ਹੈ।

ਇਹ ਵੀ ਪੜ੍ਹੋ ਵਿਜੀਲੈਂਸ ਵੱਲੋਂ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸਰ ਅਤੇ ਟਰੇਡ ਅਸਿਸਟੈਂਟ 30,000 ਰੁਪਏ ਰਿਸ਼ਵਤ ਲੈਂਦੇ ਕਾਬੂ

ਪੰਜਾਬ ਦੇ ਉੱਘੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਮੌਤਾਂ ਦੇ ਇਸ ਦੁਖਾਂਤ ਉੱਪਰ ਗੰਭੀਰ ਚਿੰਤਾਂ ਜਤਾਈ ਹੈ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਅਜਿਹੀ ਹਾਲਾਤ ਦੇਖਦਿਆਂ ਕੈਂਸਰ ਪੀੜ੍ਹਤਾਂ ਔਰਤਾਂ ਦਾ ਸਰਕਾਰ ਵੱਲੋਂ ਮੁਫ਼ਤ ਇਲਾਜ਼ ਹੋਣਾ ਚਾਹੀਦਾ ਹੈ ਤੇ ਗਰੀਬਾਂ ਨੂੰ ਇਲਾਜ਼ ਵਿਚ ਘੱਟ ਤੋਂ ਘੱਟ 50 ਫ਼ੀਸਦੀ ਸਬਸਿਡੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕੈਂਸਰ ‘ਚ ਵਾਧੇ ਲਈ ਵਾਤਾਵਰਣ ਤੇ ਪਾਣੀ ਦੇ ਪ੍ਰਦੂਸ਼ਣ ਤੋਂ ਇਲਾਵਾ ਖੇਤਾਂ ਵਿਚ ਵਧਦੀਆਂ ਰਸਾਇਣਕ ਖਾਦਾਂ ਦੀ ਵਰਤੋਂ ਨੂੰ ਜਿੰਮੇਵਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ਼ ਸੁਥਰਾ ਕਰਨ ਤੇ ਕੈਂਸਰ ਪੈਦਾ ਕਰਨ ਵਾਲੇ ਕੈਮੀਕਲਾਂ ਉੱਪਰ ਰੋਕ ਲਗਾਉਣੀ ਚਾਹੀਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

Popular

More like this
Related

ਰੂਪ ਕੌਰ ਸੰਧੂ ਵਧਾ ਸਕਦੀ ਹੈ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀਆਂ ਮੁਸ਼ਕਿਲਾਂ!

ਬਹਿਰੀਨ ਵਾਲੀ ਬੀਬੀ ਤੋਂ ਬਾਅਦ ਹੋਰ ਔਰਤਾਂ ਨਾਲ ਅੱਤਿਆਚਾਰ...

Bathinda ‘ਚ ਨਹਿਰ ਡਿੱਗੇ ਮਾਸੂਮ ਭੈਣ-ਭਰਾ ਦੀਆਂ ਲਾਸ਼ਾਂ ਹਫ਼ਤੇ ਬਾਅਦ ਮਿਲੀਆਂ

Bathinda News: Bathinda ‘ਚ ਲੰਘੇ ਮੰਗਲਵਾਰ ਦੀ ਦੇਰ ਸ਼ਾਮ...

LPU ਵਿਵਾਦ; ਪੁਲਿਸ ਵੱਲੋਂ ਘਟਨਾ ਦੀ ਜਾਂਚ ਲਈ SIT ਦਾ ਗਠਨ

ਵਾਕੀ-ਟਾਕੀ ਸੈੱਟਾਂ ਨਾਲ ਫ਼ੜੇ ਗਏ ਨੌਜਵਾਨ ਨਿਕਲੇ ਫ਼ੌਜੀ ਜਵਾਨ Jalandhar...

GMADA ਦਫ਼ਤਰ ਤੋਂ ਬਾਅਦ ਹੁਣ ED ਵੱਲੋਂ ਮੋਹਾਲੀ ਦੀ ਰੀਅਲ ਅਸਟੇਟ ਕੰਪਨੀ ‘ਤੇ Raid

Mohali News : ਪਿਛਲੇ ਕੁੱਝ ਮਹੀਨਿਆਂ ਤੋਂ ਪੰਜਾਬ ਵਿਚ...