spot_img
spot_img

ਹਰਿਆਣਾ-ਅਫ੍ਰੀਕਾ ਰਣਨੀਤੀਕ ਸਾਂਝੇਦਾਰੀ ਮੀਟਿੰਗ-ਸੂਰਜਕੁੰਡ ਤੋਂ ਭਾਰਤ-ਅਫ੍ਰੀਕੀ ਮਦਦ ਦੇ ਨਵੇ ਅਧਿਆਏ ਦੀ ਸ਼ੁਰੂਆਤ

Date:

spot_img

👉ਭਾਰਤ-ਅਫੀ੍ਰਕਾ ਸਬੰਧ ਸਮਾਨਤਾ, ਆਪਸੀ ਸਨਮਾਨ ਅਤੇ ਸਾਂਝਾ ਵਿਕਾਸ ਦੇ ਸਿੱਧਾਂਤ ‘ਤੇ ਅਧਾਰਿਤ-ਮੁੱਖ ਮੰਤਰੀ
Haryana News: ਹਰਿਆਣਾ ਵਿੱਚ ਉਦਯੋਗਿਕਰਨ ਅਤੇ ਆਰਥਿਕ ਸਹਿਯੋਗ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਸ਼ੁੱਕਰਵਾਰ ਨੂੰ ਫਰੀਦਾਬਾਦ ਦੇ ਸੂਰਜਕੁੰਡ ਵਿੱਚ ਹਰਿਆਣਾ-ਅਫ੍ਰੀਕਾ ਰਣਨੀਤੀਕ ਸਾਂਝੇਦਾਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਉਦਯੋਗ, ਵਿਆਪਾਰ, ਨਿਵੇਸ਼ ਅਤੇ ਤਕਨੀਕੀ ਸਹਿਯੋਗ ਦੇ ਖੇਤਰ ਵਿੱਚ ਹਰਿਆਣਾ ਅਤੇ ਅਫ੍ਰੀਕੀ ਦੇਸ਼ਾਂ ਵਿੱਚਕਾਰ ਵਿਆਪਕ ਸੰਭਾਵਨਾਵਾਂ ‘ਤੇ ਵਿਚਾਰ-ਵਟਾਂਦਰਾ ਕੀਤੀ ਗਈ। ਮੀਟਿੰਗ ਵਿੱਚ 21 ਅਫ੍ਰੀਕੀ ਦੇਸ਼ਾਂ ਦੇ ਰਾਜਦੂਤ ਅਤੇ ਹਾਈ ਕਮੀਸ਼ਨਰਾਂ ਸਮੇਤ ਉਦਯੋਗ ਜਗਤ ਦੇ ਆਗੂਆਂ ਅਤੇ ਨੀਤੀ -ਨਿਰਮਾਤਾਵਾਂ ਨੇ ਹਿੱਸਾ ਲਿਆ।ਮੀਟਿੰਗ ਨੂੰ ਸੰਬੋਧਿਤ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਾਰੇ ਕੌਮਾਂਤਰੀ ਆਗੂਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਸੂਰਜਕੁੰਡ ਦੀ ਪਵਿੱਤਰ ਧਰਤੀ ਤੋਂ ਭਾਰਤ-ਅਫ੍ਰੀਕੀ ਸਾਂਝੇਦਾਰੀ ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ।

ਇਹ ਵੀ ਪੜ੍ਹੋ  ਵਿਜੀਲੈਂਸ ਵੱਲੋਂ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸਰ ਅਤੇ ਟਰੇਡ ਅਸਿਸਟੈਂਟ 30,000 ਰੁਪਏ ਰਿਸ਼ਵਤ ਲੈਂਦੇ ਕਾਬੂ

ਸੂਰਜਕੁੰਡ ਕੌਮਾਂਤਰੀ ਸ਼ਿਲਪ ਮੇਲਾ ਲੋਕ ਪਰੰਪਰਾ, ਦਸਤਕਾਰੀ, ਰਚਨਾਤਮਕਤਾ ਅਤੇ ਮਨੁੱਖੀ ਹੁਨਰ ਦਾ ਵੈਸ਼ਵਿਕ ਮੰਚ ਹੈ ਜੋ ਸਾਂਸਕ੍ਰਿਤਿਕ ਜੁੜਾਵ ਅਤੇ ਆਰਥਿਕ ਸਹਿਯੋਗ ਨੂੰ ਮਜਬੂਤ ਬਨਾਉਂਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਭਾਰਤ-ਅਫੀ੍ਰਕਾ ਸਬੰਧ ਸਮਾਨਤਾ, ਆਪਸੀ ਸਨਮਾਨ ਅਤੇ ਸਾਂਝੇ ਵਿਕਾਸ ਦੇ ਸਿੱਧਾਂਤ ‘ਤੇ ਅਧਾਰਿਤ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਅਨੁਸਾਰ ਹਰਿਆਣਾ ਰਾਜ ਪੱਧਰ ‘ਤੇ ਵੀ ਅਫ੍ਰੀਕੀ ਦੇਸ਼ਾਂ ਨਾਲ ਮਜਬੂਤ ਸਬੰਧ ਬਨਾਉਣ ਲਈ ਪ੍ਰਤੀਬੱਧ ਹੈ। ਹਰਿਆਣਾ ਦੇਸ਼ ਦਾ ਪਹਿਲਾ ਰਾਜ ਹੈ ਜਿਸ ਨੇ ਕੌਮਾਂਤਰੀ ਸਹਿਯੋਗ ਨੂੰ ਵਧਾਉਣ ਲਈ ਵਖ ਤੋਂ ਵਿਦੇਸ਼ ਸਹਿਯੋਗ ਵਿਭਾਗ ਸਥਾਪਿਤ ਕੀਤਾ ਹੈ।ਉਨ੍ਹਾਂ ਨੇ ਕੇਨਿਆ, ਤੰਜਾਨਿਆ, ਯੁਗਾਂਡਾ, ਇਥਿਯੋਪਿਆ ਅਤੇ ਰਵਾਂਡਾ ਨਾਲ ਸਾਂਝੀ ਖੇਤੀਬਾੜੀ, ਸਿਖਲਾਈ ਪ੍ਰੋਗਰਾਮ ਅਤੇ ਤਕਨੀਕੀ ਸਾਂਝੇਦਾਰੀ ਦੀ ਸੰਭਾਵਨਾਵਾਂ ਦਾ ਵੀ ਜਿਕਰ ਕੀਤਾ। ਹਰਿਆਣਾ ਦੇ ਕਿਸਾਨ ਤੰਜਾਨਿਆ ਵਿੱਚ ਖੇਤੀਬਾੜੀ, ਵਿਆਪਾਰ, ਮਾਈਨਿੰਗ, ਵਿਨਿਰਮਾਣ ਅਤੇ ਪਲਾਈਵੁਡ ਉਦਯੋਗ ਵਿੱਚ ਮਹਤੱਵਪੂਰਨ ਭੂਮਿਕਾ ਨਿਭਾ ਰਹੇ ਹਨ।

ਇਹ ਵੀ ਪੜ੍ਹੋ  ਜੀਦਾ ਬਲਾਸਟ ਕੇਸ; NIA ਦੀ ਟੀਮ ਮੁੜ ਬਠਿੰਡਾ ਪੁੱਜੀ

ਦੱਖਣ, ਪੱਛਮ, ਪੂਰਵ ਅਤੇ ਉਤਰ ਅਫ੍ਰੀਕੀ ਦੇਸ਼ਾਂ ਨਾਲ ਖੇਤਰ ਵਿਸ਼ਿਸ਼ਟ ਉਦਯੋਗਿਕ ਅਤੇ ਖੇਤੀਬਾੜੀ ਅਧਾਰਿਤ ਸਾਂਝੇਦਾਰੀ ਵਿਕਸਿਤ ਕੀਤੀ ਜਾ ਸਕਦੀ ਹੈ। ਹਰਿਆਣਾ ਸਰਕਾਰ ਵੱਲੋਂ ਵਿਦੇਸ਼ ਸਹਿਯੋਗ ਵਿਭਾਗ ਦੀ ਪ੍ਰਧਾਨ ਸਕੱਤਰ ਅਮਨੀਤ ਪੀ. ਕੁਮਾਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਸਾਕੇਤ ਕੁਮਾਰ, ਸੂਚਨਾ ਜਨਸੰੰਪਰਕ ਭਾਸ਼ਾ ਅਤੇ ਸਾਂਸਕ੍ਰਿਤਿਕ ਵਿਭਾਗ ਦੇ ਡਾਇਰੈਕਟਰ ਜਨਰਲ ਕੇ. ਮਕਰੰਦ ਪਾਂਡੁਰੰਗ, ਵਿਦੇਸ਼ ਸਹਿਯੋਗ ਵਿਭਾਗ ਦੇ ਡਾਇਰੈਕਟਰ ਜਨਰਲ ਅਸ਼ੋਕ ਮੀਣਾ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਯਸ਼ਪਾਲ, ਸੈਰ-ਸਪਾਟੇ ਵਿਭਾਗ ਦੇ ਐਮਡੀ ਪਾਰਥ ਗੁਪਤਾ, ਵਿਦੇਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਪਵਨ ਚੌਧਰੀ, ਵਿਦੇਸ਼ ਮੰਤਰਾਲੇ ਵਿੱਚ ਓਐਸਡੀ ਕਰਨਲ ਸੰਜੀਵ ਕੁਮਾਰ, ਅਵਰ ਸਕੱਤਰ ਰੀਤਾ ਮੀਣਾ ਮੌਜ਼ੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related