Bathinda ‘ਚ ਭਿਆਨਕ ਹਾਦਸਾ; ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਤੇ ਰਾਹਗੀਰ ਦਰੜ੍ਹੇ

Date:

spot_img

Bathinda News : Bathinda ਦੇ ਮਲੋਟ ਰੋਡ ‘ਤੇ ਬੀਤੀ ਦੇਰ ਰਾਤ ਵਾਪਰੇ ਇੱਕ ਭਿਆਨਕ ਹਾਦਸੇ ਵਿਚ ਇੱਕ ਬੱਚੇ ਦੀ ਮੌਤ ਹੋਣ ਅਤੇ ਕਈਆਂ ਦੇ ਜਖ਼ਮੀ ਹੋਣ ਦੀ ਖਬਰ ਹੈ। ਇਹ ਹਾਦਸਾ ਥਰਮਲ ਪਲਾਂਟ ਤੋਂ ਥੋੜਾ ਅੱਗੇ ਸਿਵੀਆਂ ਪਿੰਡ ਨੂੰ ਜਾਂਦੇ ਕੱਟ ਕੋਲ ਵਾਪਰਿਆਂ, ਜਿੱਥੇ ਮਲੋਟ ਵਾਲੀ ਸਾਈਡ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਮੋਟਰਸਾਈਕਲ ਨੂੰ ਆਪਣੀ ਚਪੇਟ ਵਿਚ ਲੈ ਲਿਆ ਤੇ ਉਸਤੋਂ ਬਾਅਦ ਸੜਕ ਕਿਨਾਰੇ ਰੇਹੜੀ ‘ਤੇ ਮੋਮੋਜ਼ ਖਾ ਰਹੇ ਦੋ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਭੱਜਣ ਵਿੱਚ ਸਫ਼ਲ ਰਹੇ।

ਇਹ ਵੀ ਪੜ੍ਹੋ 👉ਇੱਕ Mobile Recharge ਨਾਲ ਦੂਜੇ ਮਹੀਨੇ ਦਾ ਵੀ ਰੀਚਾਰਜ ਬਿਲਕੁਲ ਮੁਫ਼ਤ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਵਿਚ ਇੱਕ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਬਾਕੀਆਂ ਦਾ ਇਲਾਜ ਜਾਰੀ ਹੈ। ਉਧਰ, ਇੱਥੇ ਹਰ ਦਿਨ ਹੋਣ ਵਾਲੇ ਹਾਦਸਿਆਂ ਤੋਂ ਅੱਕੇ ਲੋਕਾਂ ਨੇ ਬਠਿੰਡਾ-ਮਲੋਟ ਕੌਮੀ ਮਾਰਗ ‘ਤੇ ਧਰਨਾ ਲਗਾ ਦਿੱਤਾ, ਜਿਸ ਕਾਰਨ ਇੱਥੇ ਦੇਰ ਰਾਤ ਤੱਕ ਦੋਨੋਂ ਪਾਸੇ ਵੱਡਾ ਜਾਮ ਲੱਗ ਗਿਆ। ਕਾਫ਼ੀ ਮੁਸ਼ੱਕਤ ਤੋਂ ਬਾਅਦ ਪੁਲਿਸ ਵੱਲੋਂ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਤੇ ਕਾਰ ਚਾਲਕ ਵਿਰੁਧ ਸਖ਼਼ਤ ਕਾਰਵਾਈ ਦੇ ਨਾਲ-ਨਾਲ ਸਿਵੀਆ ਰੋਡ ਵਾਲੇ ਕੱਟ ਨਜ਼ਦੀਕ ਕੌਮੀ ਮਾਰਗ ‘ਤੇ ਬੈਰੀਗੇਡਿੰਗ ਦਾ ਭਰੋਸਾ ਦਿਵਾਇਆ।

ਇਹ ਵੀ ਪੜ੍ਹੋ 👉ਜੇਬ ‘ਚ 500 ਦਾ ਨੋਟ ਰੱਖਣ ਵਾਲੇ ਪੜ੍ਹੋ ਇਹ ਖ਼ਬਰ!

ਪੁਲਿਸ ਨੇ ਹਰਿਆਣਾ ਰਜਿਸਟ੍ਰੇਸ਼ਨ ਨੰਬਰ ਵਾਲੀ ਕਾਲੇ ਰੰਗ ਇਟੋਆਸ ਕਾਰ ਨੂੰ ਆਪਣੈ ਕਬਜ਼ੇ ਵਿਚ ਲੈ ਲਿਆ। ਮ੍ਰਿਤਕ ਬੱਚੇ ਦੀ ਪਛਾਣ ਹਰਮਨ ਸਿੰਘ (12) ਵਾਸੀ ਪਿੰਡ ਦਿਓਣ ਵਜੋਂ ਹੋਈ ਜਦਕਿ ਜਖਮੀਆਂ ਵਿਚ ਅੰਮ੍ਰਿਤ ਸਿੰਘ (40) ਤੇ ਉਸਦੀ ਪਤਨੀ ਮਮਤਾ (36) ਵਾਸੀ ਪਿੰਡ ਸਿਵੀਆਂ ਸਮੇਤ ਪਾਲੀ (15) ਵਾਸੀ ਦਿਉਣ ਵਜੋਂ ਹੋਈ। ਉਧਰ, ਮੌਕੇ ‘ਤੇ ਪੁੱਜੇ ਡੀਐਸਪੀ ਸਿਟੀ-2 ਅਰੁਣ ਮੁੰਡਨ ਅਤੇ ਥਰਮਲ ਪੁਲਿਸ ਸਟੇਸ਼ਨ ਦੇ ਐਸਐਚਓ ਇੰਸਪੈਕਟਰ ਹਰਜੋਤ ਸਿੰਘ ਮਾਨ ਨੇ ਦੱਸਿਆ ਕਿ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ ‘ਤੇ ਡਰਾਈਵਰ ਦੀ ਪਛਾਣ ਕੀਤੀ ਜਾ ਰਹੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

Australia News: ਆਸਟ੍ਰੇਲੀਆ ਦਾ Training Visa 407 ਹੋਇਆ ਸਖ਼ਤ, 12 ਨਵੰਬਰ ਤੋਂ ਨਵਾਂ ਨਿਯਮ ਲਾਗੂ

Australia News: ਆਸਟ੍ਰੇਲੀਆ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ...

ਇੱਕ Mobile Recharge ਨਾਲ ਦੂਜੇ ਮਹੀਨੇ ਦਾ ਵੀ ਰੀਚਾਰਜ ਬਿਲਕੁਲ ਮੁਫ਼ਤ

Desk News: Mobile Recharge ਕਰਵਾਉਣ ਤੋਂ ਪਹਿਲਾਂ ਜ਼ਰਾ ਰੁਕੋ!...

ਜੇਬ ‘ਚ 500 ਦਾ ਨੋਟ ਰੱਖਣ ਵਾਲੇ ਪੜ੍ਹੋ ਇਹ ਖ਼ਬਰ!

Desk News: ਕੀ ਤੁਹਾਡੀ ਜੇਬ ਵਿੱਚ ਵੀ 500 ਰੁਪਏ...

Canada News: ਕੈਨੇਡਾ ‘ਚ 2 ਲੱਖ ਲੋਕਾਂ ਨੂੰ ਮਿਲੇਗੀ PR!

Canada News: ਕੈਨੇਡਾ 'ਚ ਪੱਕੇ ਤੌਰ 'ਤੇ ਵੱਸਣ ਦਾ...