ਸੈਕੜੇਂ ਭੈਣਾਂ ਨੇ ਜੇਲ੍ਹ ‘ਚ ਬੰਦ ਭਰਾਵਾਂ ਦੇ ਭਿੱਜੀਆਂ ਅੱਖਾਂ ਨਾਲ ਬੰਨੀ ਰੱਖੜੀ, ਚੰਗੇ ਭਵਿੱਖ ਦੀ ਕੀਤੀ ਕਾਮਨਾ

Date:

spot_img

👉ਵੂਮੈਂਨ ਜੇਲ੍ਹ ‘ਚ ਵੀ ਡੇਢ ਦਰਜ਼ਨ ਤੋਂ ਵੱਧ ਭਰਾਵਾਂ ਨੇ ਜੇਲ੍ਹ ‘ਚ ਬੰਦ ਭੈਣਾਂ ਤੋਂ ਬਣਾਈਆਂ ਰੱਖੜੀਆਂ
Bathinda News: ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਰੱਖੜੀ ਦੇ ਤਿਉਹਾਰ ਮੌਕੇ ਬਠਿੰਡਾ ਦੀ ਕੇਂਦਰੀ ਜੇਲ੍ਹ ਦੀ ਡਿਉੜੀ ਭੈਣਾਂ ਦੇ ਹੰਝੂਆਂ ਤੇ ਹੌਕਿਆਂ ਨਾਲ ਭਿੱਜ ਗਈ। ਇਸ ਸਮਾਗਮ ਦਾ ਉਦੇਸ਼ ਮਨੁੱਖੀ ਸੰਵੇਦਨਾਵਾਂ ਨੂੰ ਸਮਝਦਿਆਂ, ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਮਜ਼ਬੂਤ ਕਰਨਾ ਸੀ। ਸਵੇਰੇ ਤੋਂ ਹੀ ਭੈਣਾਂ ਜੇਲ੍ਹ ‘ਚ ਪਹੁੰਚੀਆਂ ਸ਼ੁਰੂ ਹੋ ਗਈਆਂ ਸਨ ਅਤੇ ਸ਼ਾਮ ਤੱਕ 398 ਭੈਣਾਂ ਨੇ ਜੇਲ੍ਹ ਵਿਚ ਬੰਦ ਆਪਣੇ ਭਰਾਵਾਂ ਨੂੰ ਰੱਖੜੀ ਬੰਨ ਕੇ, ਉਨ੍ਹਾਂ ਦੀ ਲੰਮੀ ਉਮਰ ਅਤੇ ਚੰਗੇ ਭਵਿੱਖ ਦੀ ਅਰਦਾਸ ਕੀਤੀ। ਇਸ ਸਮਾਗਮ ਨੇ ਨਾ ਸਿਰਫ਼ ਬੰਦੀਆਂ ਦੀਆਂ ਅੱਖਾਂ ਨੂੰ ਨਮੀ ਦਿੱਤੀ, ਸਗੋਂ ਜੇਲ੍ਹ ਦੀਆਂ ਠੰਢੀਆਂ ਕੰਧਾਂ ਨੂੰ ਵੀ ਭੈਣ-ਭਰਾ ਦੇ ਪਿਆਰ ਦੀ ਗਰਮੀ ਮਹਿਸੂਸ ਕਰਵਾ ਦਿੱਤੀ।

ਇਹ ਵੀ ਪੜ੍ਹੋ 2015 ਦੇ ਡਰੱਗ ਰੈਕੇਟ ਵਿੱਚ ਜੋਗਾ ਸਿੰਘ ਦੀ ਗ੍ਰਿਫ਼ਤਾਰੀ ਨਾਲ ਹੋਰ ਦੋਸ਼ੀਆਂ ਦਾ ਪਰਦਾਫਾਸ਼ ਹੋਣ ਦੀ ਉਮੀਦ: ਹਰਪਾਲ ਸਿੰਘ ਚੀਮਾ

ਜੇਲ੍ਹ ‘ਚ ਬੰਦ ਆਪਣੇ ਭਰਾਵਾਂ ਦੇ ਰੱਖੜੀਆਂ ਬੰਨਣ ਆਈਆਂ ਇੰਨ੍ਹਾਂ ਭੈਣਾਂ ਨੇ ਆਪਣੇ ਭਰਾਵਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਤੇ ਨਾਲ ਹੀ ਚੰਗੇ ਰਾਸਤੇ ‘ਤੇ ਚੱਲਣ ਦਾ ਵੀ ਵਚਨ ਲਿਆ।ਬਠਿੰਡਾ ਸ਼ਹਿਰ ਤੋਂ ਕਰੀਬ 12 ਕਿਲੋਮੀਟਰ ਦੂਰ ਇਸ ਕੇਂਦਰੀ ਜੇਲ੍ਹ ਵਿਚ ਇਸ ਤਿਊਹਾਰ ਨੂੰ ਦੇਖਦਿਆਂ ਜੇਲ੍ਹ ਪ੍ਰਸ਼ਾਸਨ ਵੱਲੋਂ ਵੀ ਚੰਗੇ ਪ੍ਰਬੰਧ ਕੀਤੇ ਗਏ ਸਨ। ਦੂਰ-ਦੁਰਾਡੇ ਤੋਂ ਭਰਾਵਾਂ ਨੂੰ ਮਿਲਣ ਆਈਆਂ ਭੈਣਾਂ ਲਈ ਜਿੱਥੇ ਜੇਲ੍ਹ ਦੇ ਬਾਹਰ ਬੈਠਣ ਵਾਸਤੇ ਸ਼ਮਿਆਨਾ, ਕੁਰਸੀਆਂ,ਪੱਖੇ ਤੇ ਪੀਣ ਵਾਲੇ ਪਾਣੀ ਦਾ ਉਚੇਚਾ ਪ੍ਰਬੰਧ ਕੀਤਾ ਗਿਆ, ਉਥੇ ਜੇਲ੍ਹ ਅੰਦਰ ਹੀ ਮਿਠਾਈਆਂ ਤੇ ਹੋਰਨਾਂ ਤੋਹਫ਼ਿਆਂ ਦਾ ਵੀ ਇੰਤਜ਼ਾਮ ਕੀਤਾ ਗਿਆ। ਜਿਸਦੇ ਚੱਲਦੇ ਜੇਲ੍ਹ ਵਿਚ ਅੱਜ ਸਾਰਾ ਦਿਨ ਹੀ ਵੱਖਰਾ ਮਾਹੌਲ ਬਣਿਆ ਰਿਹਾ। ਇਸ ਮੌਕੇ ਜੇਲ੍ਹ ਦੀ ਸੁਰੱਖਿਆ ਨੂੰ ਪੁਖਤਾ ਰੱਖਣ ਲਈ ਵਾਧੂ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ।

ਇਹ ਵੀ ਪੜ੍ਹੋ ਡਰੋਨ ਵਿਰੋਧੀ ਪ੍ਰਣਾਲੀ ਤਾਇਨਾਤ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

ਸੁਪਰਡੈਂਟ ਜੇਲ੍ਹ ਸ਼੍ਰੀ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਇਸ ਵਿਸ਼ੇਸ਼ ਮੌਕੇ ‘ਤੇ ਕਿਹਾ ਕਿ “ਇਹ ਤਿਉਹਾਰ ਕੇਵਲ ਧਾਗੇ ਬੰਨ੍ਹਣ ਦਾ ਨਹੀਂ, ਸਗੋਂ ਰਿਸ਼ਤਿਆਂ ਨੂੰ ਨਵੇਂ ਅਰਥ ਦੇਣ ਦਾ ਮੌਕਾ ਹੈ। ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਬੰਦੀਆਂ ਦੀ ਜ਼ਿੰਦਗੀ ‘ਚ ਸੁਧਾਰ ਆਵੇ ਅਤੇ ਰੱਖੜੀ ਵਰਗੇ ਪਵਿੱਤਰ ਤਿਉਹਾਰ ਉਹਨਾਂ ਨੂੰ ਪਰਿਵਾਰ ਦੀ ਯਾਦ ਤੇ ਜ਼ਿੰਮੇਵਾਰੀਆਂ ਦੀ ਮਹੱਤਤਾ ਸਮਝਾਉਣਾ ਹੈ।”ਰੱਖੜੀ ਬੰਨ੍ਹਣ ਲਈ ਆਈਆਂ ਭੈਣਾ ਨੇ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਪ੍ਰਬੰਧਾਂ ਉਪਰ ਖੁਸ਼ੀ ਪ੍ਰਗਟ ਕੀਤੀ ਗਈ।ਉਧਰ, ਬਠਿੰਡਾ ਦੀ ਵੂਮੇਂਨ ਜੇਲ੍ਹ ਦੀ ਸੁਪਰਡੈਂਟ ਚੰਚਲ ਸ਼ਰਮਾ ਨੇ ਵੀ ਦਸਿਆ ਕਿ, ‘‘ਉਨ੍ਹਾਂ ਦੀ ਜੇਲ੍ਹ ਵਿਚ ਵੀ ਡੇਢ ਦਰਜ਼ਨ ਦੇ ਕਰੀਬ ਭਰਾ ਆਪਣੀਆਂ ਭੈਣਾਂ ਕੋਲੋਂ ਰੱਖੜੀ ਬਣਾਉਣ ਲਈ ਆਏ ਹੋਏ ਸਨ।” ਇਸ ਮੌਕੇ ਜੇਲ੍ਹ ਦੀ ਕੰਟੀਨ ਅੰਦਰ ਹੀ ਮਿਠਾਈਆਂ ਤੇ ਹੋਰ ਸਮਾਨ ਦਾ ਪ੍ਰਬੰਧ ਕੀਤਾ ਗਿਆ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Nayab Singh Saini की अध्यक्षता में स्वीडन पहुंचा हरियाणा का उच्चस्तरीय डेलीगेशन

👉स्वीडन में भारतीय राजदूत अनुराग भूषण ने मुख्यमंत्री का...

ਜਨਕਪੁਰ ’ਚ ਸਜਿਆ ਸੀਤਾ ਸਵੰਬਰ, ਸ੍ਰੀ ਰਾਮ ਨੇ ਤੋੜਿਆ ਸ਼ਿਵ ਧਨੁਸ਼; ਮੰਚਨ ਨੇ ਮੋਹਿਆ ਦਰਸ਼ਕਾਂ ਦਾ ਮਨ

Mohali News: ਰਾਮਲੀਲਾ ਅਤੇ ਦੁਸਹਿਰਾ ਗਰਾਊਂਡ, ਫੇਜ਼-1, ਮੋਹਾਲੀ ਵਿਖੇ...