SAS Nagar News:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋ ਪੰਜਾਬ ਰਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਸਬੰਧੀ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਸ੍ਰੀ ਹਰਮਨਦੀਪ ਸਿੰਘ ਹਾਂਸ ਆਈ.ਪੀ.ਐਸ. ਅਤੇ ਕਪਤਾਨ ਪੁਲਿਸ (ਦਿਹਾਤੀ) ਐਸ ਏ ਐਸ ਨਗਰ ਸ੍ਰੀ ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਪੀ.ਬੀ.ਆਈ.) ਐਸ.ਏ.ਐਸ. ਨਗਰ ਮਿਸ ਦੀਪੀਕਾ ਸਿੰਘ ਦੀ ਯੋਗ ਅਗਵਾਈ ਹੇਠ ਅਤੇ ਉਪ ਕਪਤਾਨ ਪੁਲਿਸ ਸਬ-ਡਵੀਜਨ (ਖਰੜ-1) ਸ੍ਰੀ ਇੰਸ਼ਾਨ ਸਿੰਗਲਾ ਦੀ ਰਹਿਨੁਮਾਈ ਅਧੀਨ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਬੜਮਾਜਰਾ ਦੀ ਪੰਚਾਇਤ ਵੱਲੋਂ ਪੁਲਿਸ ਪ੍ਰਸਾਸਨ ਅਤੇ ਸਿਵਲ ਪ੍ਰਸਾਸ਼ਨ ਦੀ ਮੱਦਦ ਨਾਲ ਕਾਰਵਾਈ ਕਰਦੇ ਹੋਏ ਥਾਣਾ ਬਲੌਂਗੀ ਦੇ ਏਰੀਆ ਵਿੱਚ ਗਰਾਮ ਪੰਚਾਇਤ ਬੜਮਾਜਰਾ ਕਲੋਨੀ ਦੀ ਸ਼ਿਵ ਕਲੋਨੀ ਵਿੱਚ ਰਹਿੰਦੇ ਨਸ਼ਾ ਤਸਕਰ ਅਨਿਲ ਪੁੱਤਰ ਮੁੰਨਾ ਚੌਹਾਨ ਦੀ ਉਸਾਰੀ ਨੂੰ ਢਾਹਿਆ ਗਿਆ।
ਇਹ ਵੀ ਪੜ੍ਹੋ Amritsar ਵਿੱਚ 10 ਕਿੱਲੋ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ
ਡੀ ਐਸ ਪੀ ਇਸ਼ਾਨ ਸਿੰਗਲਾ ਅਨੁਸਾਰ ਉਕਤ ਦੋਸ਼ੀ ਨੂੰ ਪਹਿਲਾਂ ਵੀ ਕਈ ਵਾਰ ਨਸ਼ੇ ਦਾ ਗੈਰ ਕਾਨੂੰਨੀ ਧੰਦਾ ਕਰਨ ਤੋਂ ਰੋਕਿਆ ਗਿਆ ਹੈ ਪਰ ਇਹ ਨਹੀ ਰੁਕਿਆ ਅਤੇ ਆਪਣੇ ਮਕਾਨ ਨੂੰ ਨਸ਼ੇ ਦੇ ਅੱਡੇ ਵਜੋਂ ਵਰਤ ਕੇ ਗੈਰ ਕਾਨੂੰਨੀ ਧੰਦਾ ਚਲਾਉਂਦਾ ਹੈ। ਇਹ ਮਕਾਨ ਅਨਿਲ ਨੇ ਆਪਣੀ ਨਸ਼ੇ ਦੀ ਕਾਲੀ ਕਮਾਈ ਨਾਲ ਪੰਚਾਇਤੀ ਸ਼ਾਮਲਾਟ ਜਗ੍ਹਾ ਬੜਮਜਾਰਾ ਵਿਖੇ ਗੈਰ-ਕਾਨੂੰਨੀ ਢੰਗ ਨਾਲ ਕਬਜਾ ਕਰਕੇ ਬਣਾਇਆ ਸੀ। ਅਨਿਲ ਖਿਲਾਫ ਮੁਕੱਦਮਾ ਨੰਬਰ 183 ਮਿਤੀ 10.07.2026 ਅ/ਧ 21-61-85 ਐਨ.ਡੀ.ਪੀ.ਐਸ. ਐਕਟ ਥਾਣਾ ਬਲੌਂਗੀ ਜ਼ਿਲ੍ਹਾ ਐਸ.ਏ.ਐਸ.ਨਗਰ ਦਰਜ ਹੈ ਅਤੇ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਇਲਾਵਾ ਇਹ ਦੱਸਣ ਯੋਗ ਹੈ ਕਿ ਇੰਸਪੈਕਟਰ ਪੈਰੀਵਿੰਕਲ ਗਰੇਵਾਲ ਵੱਲੋਂ ਮੁੱਖ ਅਫਸਰ ਥਾਣਾ ਬਲੌਂਗੀ ਦੇ ਅਹੁਦੇ ਤੇ ਤਾਇਨਾਤ ਹੋਣ ਉਪਰੰਤ ਮਹੀਨਾ ਦਸੰਬਰ 2025 ਤੋਂ ਹੁਣ ਤੱਕ ਦੇ ਅਰਸੇ ਦੌਰਾਨ ਥਾਣਾ ਦੇ ਇਲਾਕਾ ਵਿੱਚ ਨਸ਼ਾ ਦੇ ਕੋਹੜ ਨੂੰ ਠੱਲ੍ਹ ਪਾਉਂਦੇ ਹੋਏ ਇਲਾਕਾ ਵਾਸੀਆਂ ਦੀ ਮੱਦਦ ਨਾਲ ਸੂਚਨਾ ਅਧਾਰ ਤੇ ਐਨ.ਡੀ.ਪੀ.ਐਸ ਐਕਟ ਤਹਿਤ ਹੁਣ ਤੱਕ 70 ਮੁਕੱਦਮੇ ਦਰਜ ਰਜਿਸਟਰ ਕੀਤੇ ਗਏ ਅਤੇ 103 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ DC Office ਦੀ ਸੀਨੀਅਰ ਸਹਾਇਕ 1,00,000 ਰੁਪਏ ਰਿਸ਼ਵਤ ਲੈਂਦੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ਇਸ ਦੇ ਨਾਲ ਨਾਲ ਵੀ ਡੀ ਸੀ (ਵਿਲੇਜ ਡਿਫੈਂਸ ਕਮੇਟੀ) ਮੈਬਰਾਂ ਅਤੇ ਇਲਾਕਾ ਵਾਸੀਆਂ ਨਾਲ ਮੀਟਿੰਗਾਂ ਕਰਕੇ ਨਸ਼ੇ ਸਬੰਧੀ ਜਾਗਰੂਕ ਕੈਂਪ/ਅਭਿਆਨ ਚਲਾਇਆ ਗਿਆ ਅਤੇ ਨਸ਼ਾ ਪੀੜਿਤ ਵਿਅਕਤੀਆ ਨੂੰ ਓ ਓ ਏ ਟੀ ਸੈਂਟਰ ਵਿੱਚ ਦਾਖਲ ਕਰਾ ਕੇ ਨਸ਼ਾ ਛੱਡਣ ਵਿੱਚ ਮਦਦ ਕੀਤੀ। ਜਿਸ ਨਾਲ ਇਲਾਕਾ ਵਾਸੀਆ ਵਿੱਚ ਪੁਲਿਸ ਪ੍ਰਤੀ ਭਰੋਸਾ ਵਧੀਆ ਅਤੇ ਵਧੀਆ ਤਾਲਮੇਲ ਬਣਾਇਆ ਗਿਆ ਹੈ। ਨਸ਼ਾ ਤਸਕਰਾ ਤੇ ਪੀੜਿਤਾਂ ਸਬੰਧੀ ਕਾਰਵਾਈ ਕਰਨ ਨਾਲ ਇਲਾਕਾ ਵਿੱਚ ਚੋਰੀ, ਖੋਹ ਦੀਆਂ ਵਾਰਦਾਤਾਂ ਵਿੱਚ ਕਟੌਤੀ ਹੋਈ ਹੈ। ਨਸ਼ੇ ਖਿਲਾਫ ਵਿੱਢੀ ਗਈ ਇਹ ਜੰਗ ਭਵਿੱਖ ਵਿੱਚ ਵੀ ਇਸੇ ਤਰਾ ਜਾਰੀ ਰਹੇਗੀ ਅਤੇ ਨਸ਼ਾ ਤਸਕਰਾਂ ਨਾਲ ਹੋਰ ਵੀ ਸਖਤੀ ਨਾਲ ਪੇਸ਼ ਆਇਆ ਜਾਵੇਗਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




