👉ਥਰਮਲ ਕਲੌਨੀ ਦੇ ਸਾਹਮਣੇ ਵਾਪਰੀ ਘਟਨਾ, ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
Bathinda News: ਬਠਿੰਡਾ ਸ਼ਹਿਰ ’ਚ ਸੋਮਵਾਰ ਨੂੰ ਮੁੜ ਤੜਕਸਾਰ ਗੋਲੀਆਂ ਚੱਲੀਆਂ ਹਨ। ਸਥਾਨਕ ਥਰਮਲ ਕਲੌਨੀ ਦੇ ਗੇਟ ਨੰਬਰ 2 ਉਪਰ ਸ਼ੈਰ ਦੌਰਾਨ ਚਾਹ ਪੀਣ ਆਏ ਇੱਕ ਵਿਅਕਤੀ ਉਪਰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਜਿਸਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ।
ਇਹ ਵੀ ਪੜ੍ਹੋ ਅਹਿਮਦਾਬਾਦ ਜਹਾਜ਼ ਹਾਦਸਾ; ਗੁਜਰਾਤ ਦੇ Ex CM ਵਿਜੇ ਰੁਪਾਨੀ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ
ਜਖ਼ਮੀ ਦੀ ਪਹਿਚਾਣ ਲਲਿਤ ਛਾਬੜਾ (35) ਵਜੋਂ ਹੋਈ ਦੱਸੀ ਜਾਂਦੀ ਹੈ, ਜੋਕਿ ਸੰਤ ਨਗਰ ਦਾ ਰਹਿਣਾ ਵਾਲਾ ਹੈ ਅਤੇ ਸ਼ਹਿਰ ਵਿਚ ਸੈਨੇਟਰੀ ਦੀ ਦੁਕਾਨ ਚਲਾਉਂਦਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ’ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਗੋਲੀਬਾਰੀ ਵਿਚ ਜਖ਼ਮੀ ਹੋਇਆ ਵਿਅਕਤੀ ਆਪਣੇ ਦੋ-ਤਿੰਨ ਦੋਸਤਾਂ ਦੇ ਨਾਲ ਰੋਜ਼ਾਨਾ ਸ਼ੈਰ ਕਰਨ ਆਉਂਦਾ ਸੀ ਅਤੇ ਜਾਂਦੇ ਸਮੇਂ ਉਹ ਥਰਮਲ ਕਲੌਨੀ ਦੇ ਗੇਟ ਨੰਬਰ 2 ਨਜਦੀਕ ਸਥਿਤ ਇੱਕ ਚਾਹ ਦੇ ਖੋਖੇ ਤੋਂ ਚਾਹ ਪੀ ਕੇ ਜਾਂਦੇ ਸਨ। ਪ੍ਰੰਤੂ ਅੱਜ ਉਹ ਇਕੱਲਾ ਹੀ ਆਇਆ ਸੀ ਅਤੇ ਰੋਜ਼ ਦੀ ਤਰ੍ਹਾਂ ਉਸਨੇ ਇੱਥੋਂ ਚਾਹ ਪੀਤੀ।
ਇਹ ਵੀ ਪੜ੍ਹੋ 10 ਸਾਲ ਪਹਿਲਾਂ ਫ਼ਰਜੀ ਪੁਲਿਸ ਮੁਕਾਬਲੇ ’ਚ ਅਕਾਲੀ ਆਗੂ ਨੂੰ ਮਾਰਨ ਵਾਲੇ ਪੰਜਾਬ ਪੁਲਿਸ ਦੇ ਮੁਲਾਜਮ ਬੁਰੇ ਫ਼ਸੇ
ਇਸ ਦੌਰਾਨ ਹੀ ਇੱਕ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਆਏ, ਜਿੰਨ੍ਹਾਂ ਨੇ ਵੀ ਇਸੇ ਖੋਖੇ ਤੋਂ ਚਾਹ ਪੀਤੀ। ਜਦ ਲਲਿਤ ਚਾਹ ਪੀਣ ਤੋਂ ਬਾਅਦ ਤੁਰਨ ਲੱਗਿਆ ਤਾਂ ਇੱਕ ਨੌਜਵਾਨ ਨੇ ਅਚਾਨਕ ਉਸ ਉਪਰ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਤੋਂ ਬਚਣ ਲਈ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਗੋਲੀ ਉਸਦੀ ਢੂਹੀ ਅਤੇ ਇੱਕ ਲੱਤ ਵਿਚ ਲੱਗੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਾਰ ਮੋਟਰਸਾਈਕਲ ਉਪਰ ਜੋਗਾਨੰਦ ਰੋਡ ਵੱਲ ਸਵਾਰ ਹੋ ਗਏ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿਚ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।