👉ਸੁਪਰੀਮ ਕੋਰਟ ਨੇ ਪੁਲਿਸ ਮੁਲਾਜਮਾਂ ਦੀ ਅਰਜ਼ੀ ਕੀਤੀ ਰੱਦ, ਚੱਲੇਗਾ ਮੁਕੱਦਮਾ
New Delhi News: 10 ਸਾਲ ਪਹਿਲਾਂ 16 ਜੂਨ 2015 ਨੂੰ ਅੰਮ੍ਰਿਤਸਰ ਵਿਚ ਇੱਕ ਝੂਠੇ ਪੁਲਿਸ ਮੁਕਾਬਲੇ ਵਿਚ ਫ਼ਸੇ ਪੰਜਾਬ ਪੁਲਿਸ ਦੇ 9 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੁਪਰੀਮ ਕੋਰਟ ਵਿਚੋਂ ਵੱਡਾ ਝਟਕਾ ਲੱਗਿਆ ਦਿੱਤਾ ਹੈ। ਤਿੰਨ ਕਾਰਾਂ ’ਤੇ ਸਵਾਰ ਇੰਨ੍ਹਾਂ ਪੁਲਿਸ ਵਾਲਿਆਂ ਨੇ ‘ਦਰਿੰਦਗੀ’ ਦੀਆਂ ਹੱਦਾਂ ਪਾਰ ਕਰਦਿਆਂ ਇੱਕ ਬੇਕਸੂਰ ਰਾਹਗੀਰ ਨੂੰ ਨਾਂ ਸਿਰਫ਼ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ, ਬਲਕਿ ਆਪਣੀ ਗਲਤੀ ’ਤੇ ਪਰਦਾ ਪਾਉਣ ਲਈ ਉਸਨੂੰ ਹੀ ਮੁਲਜਮ ਬਣਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਦੀ ਇਹ ਚਤੁਰਾਈ ਉਸਦੇ ਕੰਮ ਨਹੀਂ ਆਈ ਤੇ ਹੁਣ ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਨੇ ਵੀ ਆਪਣੇ ਵਿਰੁਧ ਦਰਜ਼ ਪਰਚੇ ਨੂੰ ਰੱਦ ਕਰਵਾਉਣ ਪੁੱਜੇ ਇੰਨ੍ਹਾਂ ਪੁਲਿਸ ਮੁਲਾਜਮਾ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਗੱਲ ਇੱਥੈ ਹੀ ਖ਼ਤਮ ਨਹੀਂ ਹੋਈ, ਬਲਕਿ ਸੁਪਰੀਮ ਕੋਰਟ ਦੇ ਜਸਟਿਸ ਵਿਕਰਮ ਨਾਥ ਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਇਸ ਮਾਮਲੇ ਵਿਚ ਸਖ਼ਤ ਟਿੱਪਣੀਆਂ ਕਰਦਿਆਂ ਕਿਹਾ , ‘‘ਸਾਦੇ ਕੱਪੜਿਆਂ ’ਚ ਕਿਸੇ ਵਾਹਨ ਨੂੰ ਘੇਰਨ ਅਤੇ ਉਸ ’ਚ ਸਵਾਰ ਲੋਕਾਂ ’ਤੇ ਗੋਲੀਆਂ ਚਲਾਉਣ ਵਾਲੇ ਪੁਲੀਸ ਮੁਲਾਜ਼ਮਾਂ ਦੇ ਵਿਹਾਰ ਨੂੰ ਲੋਕ ਪ੍ਰਬੰਧ ਤਹਿਤ ਫ਼ਰਜ਼ਾਂ ਦੀ ਪਾਲਣਾ ਨਹੀਂ ਮੰਨਿਆ ਜਾ ਸਕਦਾ ਹੈ।’’
ਇਹ ਵੀ ਪੜ੍ਹੋ ਅਹਿਮਦਾਬਾਦ ਜਹਾਜ਼ ਹਾਦਸਾ; ਗੁਜਰਾਤ ਦੇ Ex CM ਵਿਜੇ ਰੁਪਾਨੀ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ
ਇਸਤੋਂ ਇਲਾਵਾ ਸਬੂਤ ਨਸ਼ਟ ਕਰਨ ਵਾਲੇ ਤਤਕਾਲੀ ਡੀਸੀਪੀ ਪਰਮਪਾਲ ਸਿੰਘ ਵਿਰੁਧ ਲੱਗੇ ਦੋਸ਼ਾਂ ਨੂੰ ਵੀ ਬਹਾਲ ਕਰ ਦਿੱਤਾ। ਪੀੜਤ ਪ੍ਰਵਾਰ ਵੱਲੋਂ ਕਾਫ਼ੀ ਮੁਸ਼ੱਕਤ ਤੋਂ ਬਾਅਦ ਦਰਜ਼ ਐਫ਼.ਆਈ.ਆਰ ਨੂੰ ਰੱਦ ਕਰਵਾਉਣ ਲਈ ਪਹਿਲਾਂ ਇਹ ਮੁਲਜਮ ਪੰਜਾਬ ਤੇ ਹਰਿਆਣਾ ਹਾਈ ਕੋਰਟ ਗਏ ਸਨ, ਜਿੱਥੈ ਅਦਾਲਤ ਵੱਲੋਂ 20 ਮਈ 2019 ਨੂੰ ਸੁਣਾਏ ਫੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ, ਜਿਸ ਉਪਰ ਹੁਣ ਇਹ ਫੈਸਲਾ ਆਇਆ ਹੈ। ਕਹਾਣੀ ਕੁੱਝ ਇਸ ਤਰ੍ਹਾਂ ਦੀ ਹੈ ਕਿ ਅੰਮ੍ਰਿਤਸਰ ਦਾ ਇੱਕ ਅਕਾਲੀ ਨੇਤਾ ਮੁਖਵਿੰਦਰ ਸਿੰਘ ਮੁੱਖਾ ਆਪਣੀ ਆਈ-20 ਕਾਰ ’ਤੇ ਸਵਾਰ ਹੋ ਕੇ ਰਾਮਬਾਗ ਤੋਂ ਵੇਰਕਾ ਵੱਲ ਜਾ ਰਿਹਾ ਸੀ। ਇਸ ਦੌਰਾਨ ਗੈਂਗਸਟਰਾਂ ਦੀ ਸੂਹ ਮਿਲਣ ਉਪਰ ਸਿਵਲ ਵਰਦੀ ’ਚ ਤਿੰਨ ਕਾਰਾਂ ’ਤੇ ਸਵਾਰ ਪੁਲਿਸ ਵਾਲਿਆਂ ਵੱਲੋਂ ਵੀ ਇੱਥੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇਕ ਕਾਰ ਨੂੰ ਗੈਂਗਸਟਰਾਂ ਦੀ ਕਾਰ ਸਮਝਦਿਆਂ ਪੁਲਿਸ ਮੁਲਾਜਮਾਂ ਨੇ ‘ਫ਼ੀਤੀਆਂ’ ਲਗਾਉਣ ਲਈ ਬਿਨ੍ਹਾਂ ਉਸਦੀ ਜਾਂਚ ਕੀਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ, ਜਿਸਦੇ ਨਾਲ ਕਾਰ ਸਵਾਰ ਮੁਖਵਿੰਦਰ ਸਿੰੰਘ ਮੁੱਖਾ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ ਪੰਜਾਬ ਦੇ ਸਰਕਾਰੀ ਸਕੂਲਾਂ ਵੱਲੋਂ ਨਵਾਂ ਮੀਲ ਪੱਥਰ ਕਾਇਮ; 474 ਵਿਦਿਆਰਥੀਆਂ ਨੀਟ ਪ੍ਰੀਖਿਆ ਵਿੱਚ ਕੁਆਲੀਫਾਈ
ਜਦ ਪੁਲਿਸ ਵਾਲਿਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਉਨ੍ਹਾਂ ਵੱਲੋਂ ਇੱਕ ‘ਨਿਹੱਕਾ’ ਵਿਅਕਤੀ ਮਾਰਿਆਂ ਗਿਆ ਤਾਂ ਉਨ੍ਹਾਂ ਗਲਤੀ ਨੂੰ ਮੰਨਣ ਦੀ ਬਜ਼ਾਏ ਮਰਹੂਮ ਨੂੰ ਹੀ ਮੁਲਜਮ ਬਣਾਉਣ ਲਈ ਸਬੂਤਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਹੀ ਉਸਦੀ ਕਾਰ ਦੀ ਨੰਬਰ ਪਲੇਟ ਬਦਲ ਦਿੱਤੀ ਤਾਂ ਕਿ ਇਹ ਲੱਗੇ ਕਿ ਇਸ ਕਾਰ ਵਿਚ ਗੈਂਗਸਟਰ ਸਵਾਰ ਸਨ। ਪ੍ਰਵਾਰ ਦੇ ਦੋਸ਼ਾਂ ਮੁਤਾਬਕ ਇਹ ਸਾਰੀ ਖੇਡ ਤਤਕਾਲੀ ਡੀਸੀਪੀ ਪਰਮਪਾਲ ਸਿੰਘ ਦੀ ਮੌਜੂਦਗੀ ਵਿਚ ਖੇਡੀ ਗਈ। ਕਾਫ਼ੀ ਸੰਘਰਸ਼ ਤੋਂ ਬਾਅਦ ਇਸ ਮਾਮਲੇ ਵਿਚ ਪੀੜ੍ਹਤ ਪ੍ਰਵਾਰ ਵੱਲੋਂ ਬਿਨ੍ਹਾਂ ਕਸੂਰੋਂ ਆਪਣੇ ਘਰ ਦੇ ‘ਜੀਅ’ ਨੂੰ ਮਾਰਨ ਵਾਲੇ ਪੁਲਿਸ ਮੁਲਾਜਮਾਂ ਵਿਰੁਧ ਪਰਚਾ ਦਰਜ਼ ਕਰਵਾਇਆ ਪਰ ਇਹ ਮੁਲਾਜਮ ਅਦਾਲਤਾਂ ਦਾ ਸਹਾਰਾ ਲੈਣ ਲੱਗ ਪਏ। ਪ੍ਰੰਤੂ ਅਦਾਲਤ ਨੇ ਵੀ ਇਨਸਾਫ਼ ਦਾ ਤਰਾਜੂ ਤੋਲਦਿਆਂ ਇੰਨ੍ਹਾਂ ਨੂੰ ਬੇਰੰਗ ਮੋੜ ਦਿੱਤਾ। ਇਸ ਕੇਸ ਨੂੰ ਦੇਖ ਰਹੇ ਵਕੀਲ ਸਰਬਜੀਤ ਸਿੰਘ ਵੇਰਕਾ ਨੇ ਮੀਡੀਆ ਨੂੰ ਦਸਿਆ ਕਿ ਅਦਾਲਤ ਨੇ ਕਥਿਤ ਫਰਜ਼ੀ ਮੁਕਾਬਲੇ ਦੇ ਮਾਮਲੇ ’ਚ ਪੰਜਾਬ ਦੇ 9 ਪੁਲਿਸ ਮੁਲਾਜ਼ਮਾਂ ਵਿਰੁੱਧ ਹੱਤਿਆ ਦੇ ਦੋਸ਼ਾਂ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਇਸਦੇ ਨਾਲ ਹੀ ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਡੀ.ਸੀ.ਪੀ. ਤੇ ਹੋਰ ਪੁਲਿਸ ਮੁਲਾਜ਼ਮਾਂ ’ਤੇ ਉਨ੍ਹਾਂ ਦੇ ਕਥਿਤ ਕੰਮਾਂ ਲਈ ਮੁਕੱਦਮਾ ਚਲਾਉਣ ਲਈ ਪਹਿਲਾਂ ਪ੍ਰਵਾਨਗੀ ਦੀ ਲੋੜ ਨਹੀਂ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।