Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ‘ਚ ਹੁਣ ਜਨਤਕ ਤੌਰ ‘ਤੇ ਸ਼ਰਾਬ ਪੀਣ ਵਾਲਿਆਂ ਦੀ ਖ਼ੈਰ ਨਹੀਂ, ਹੋਵੇਗਾ ਪਰਚਾ ਦਰਜ

18 Views

ਬਠਿੰਡਾ, 2 ਫਰਵਰੀ (ਸੁਖਜਿੰਦਰ ਮਾਨ): ਬਠਿੰਡਾ ਵਿੱਚ ਹੁਣ ਜਨਤਕ ਥਾਵਾਂ ਅਤੇ ਖਾਸ ਤੌਰ ‘ਤੇ ਸੜਕਾਂ ਅਤੇ ਗਲੀਆਂ ਵਿੱਚ ਕਾਰਾਂ ਖੜੀਆਂ ਕਰਕੇ ਸ਼ਰਾਬ ਪੀਣ ਵਾਲਿਆਂ ਦੀ ਖ਼ੈਰ ਨਹੀਂ ਹੋਵੇਗੀ। ਉਹਨਾਂ ਦੇ ਵਿਰੁੱਧ ਨਾ ਸਿਰਫ ਪੁਲਿਸ ਦੀ ਸਖਤੀ ਦਾ ਡੰਡਾ ਚੱਲੇਗਾ, ਬਲਕਿ ਪਰਚਾ ਵੀ ਦਰਜ ਹੋਵੇਗਾ। ਇਹ ਹੁਕਮ ਬਠਿੰਡਾ ਦੇ ਸਖ਼ਤ ਮਿਜ਼ਾਜ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਸਮੂਹ ਥਾਣਿਆਂ ਅਤੇ ਪੀਸੀਆਰ ਦੀਆਂ ਟੀਮਾਂ ਨੂੰ ਦਿੱਤੇ ਹਨ।

ਮੁੱਖ ਸਕੱਤਰ ਵੱਲੋਂ ਸਿਵਲ ਹਸਪਤਾਲ ਮੁਹਾਲੀ ਦਾ ਅਚਨਚੇਤੀ ਦੌਰਾ

ਇਹਨਾਂ ਹੁਕਮਾਂ ਤਹਿਤ ਹੁਣ ਜੇਕਰ ਕੋਈ ਵਿਅਕਤੀ ਜਨਤਕ ਸਥਾਨ ‘ਤੇ ਗੱਡੀ ਖੜ੍ਹੀ ਕਰਕੇ ਉਸ ਵਿੱਚ ਬੈਠ ਸ਼ਰਾਬ ਪੀਂਦਾ ਦਿਖਾਈ ਦਿੰਦਾ ਹੈ ਅਤੇ ਬੋਤਲ ਦਾ ਢੱਕਣ ਖੁੱਲ੍ਹਾ ਹੈ ਤਾਂ ਉਸਦੇ ਖਿਲਾਫ ਐਕਸਾਈਜ ਐਕਟ ਦਾ ਪਰਚਾ ਦਿੱਤਾ ਜਾਵੇਗਾ। ਗੱਲ ਇੱਥੇ ਹੀ ਖਤਮ ਨਹੀਂ ਹੋਵੇਗੀ, ਬਲਕਿ ਅਜਿਹੇ ਸ਼ਰਾਬੀ ਨੂੰ ਪਹਿਲਾਂ ਪੁਲਿਸ ਥਾਣੇ ਵਿੱਚ 24 ਘੰਟੇ ਹਿਰਾਸਤ ਵਿੱਚ ਰੱਖਿਆ ਜਾਵੇਗਾ ਅਤੇ ਉਸਤੋਂ ਬਾਅਦ ਹੀ ਅਗਲੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

IG Parmraj Singh Umranangal ਦੀ ਨੌਕਰੀ ਮੁੜ ਤੋਂ ਬਹਾਲ!

ਪੁਲਿਸ ਜ਼ਿਲ੍ਹਾ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇੰਨਾਂ ਹੁਕਮਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਸੰਬੰਧ ਵਿੱਚ ਸ਼ਹਿਰ ਦੇ ਕੁਝ ਵਿਅਕਤੀ ਐਸਐਸਪੀ ਨੂੰ ਮਿਲੇ ਸਨ। ਜਿਨਾਂ ਦੱਸਿਆ ਸੀ ਕਿ ਕਿਸ ਤਰ੍ਹਾਂ ਕੁਝ ਲੋਕ ਸ਼ਹਿਰ ਦੇ ਪ੍ਰਮੁੱਖ ਸੜਕਾਂ ਉੱਤੇ ਆਪਣੀਆਂ ਗੱਡੀਆਂ ਖੜੀਆਂ ਕਰਕੇ ਖੁੱਲੇ ਵਿੱਚ ਸ਼ਰਾਬ ਪੀਂਦੇ ਹਨ ਅਤੇ ਉਹਨਾਂ ਦੇ ਕੋਲੋਂ ਗੁਜਰਨ ਵਾਲੇ ਪਰਿਵਾਰਾਂ ਖਾਸ ਕਰਕੇ ਔਰਤਾਂ ਨੂੰ ਗਲਤ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ।

ਪੰਜਾਬ ਕਾਂਗਰਸ ਵੱਲੋਂ ਸੋਸ਼ਲ ਮੀਡੀਆ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ

ਇਸ ਤੋਂ ਇਲਾਵਾ ਇਸ ਦੇ ਨਾਲ ਸੜਕ ਹਾਦਸਿਆਂ ਦੇ ਵਿੱਚ ਵੀ ਵਾਧਾ ਹੁੰਦਾ ਹੈ। ਜਿਸ ਦੇ ਚਲਦੇ ਇਸ ਦੇ ਉੱਪਰ ਕਾਬੂ ਪਾਉਣਾ ਬਹੁਤ ਜਰੂਰੀ ਹੈ। ਗੌਰਤਲਬ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਬਠਿੰਡਾ ਬਦਲ ਕੇ ਆਏ ਐਸਐਸਪੀ ਹਰਮਨਬੀਰ ਸਿੰਘ ਗਿੱਲ ਵੱਲੋਂ ਦਿਖਾਈ ਜਾ ਰਹੀ ਸਖ਼ਤੀ ਦੇ ਬਾਅਦ ਹੁਣ ਜ਼ਿਲੇ ਅਤੇ ਖਾਸ ਕਰਕੇ ਬਠਿੰਡਾ ਸ਼ਹਿਰ ਵਿੱਚ ਅਪਰਾਧਕ ਘਟਨਾਵਾਂ ਦੇ ਵਿੱਚ ਹੈਰਾਨੀਜਨਕ ਕਮੀ ਦੇਖਣ ਨੂੰ ਮਿਲੀ ਹੈ। ਹੁਣ ਨਾ ਤਾਂ ਦਿਨ ਦਿਹਾੜੇ ਲੁੱਟ ਖੋਹ ਦੀਆਂ ਘਟਨਾਵਾਂ ਸੁਣ ਨੂੰ ਮਿਲਦੀਆਂ ਹਨ ਅਤੇ ਨਾ ਹੀ ਚੋਰੀ ਦੀਆਂ ਵਾਰਦਾਤਾਂ ਦੇ ਪਹਿਲਾਂ ਜਿੰਨੇ ਮਾਮਲੇ ਦਿਖਾਈ ਦਿੰਦੇ ਹਨ।

 

Related posts

ਸੀਨੀਅਰ ਆਗੂਆਂ ਨੂੰ ਵਜ਼ਾਰਤ ’ਚੋਂ ਬਾਹਰ ਰੱਖਣ ਦੀ ਨੀਤੀ ਦੀ ਪੰਜਾਬ ’ਚ ਚਰਚਾ

punjabusernewssite

ਗੁਰੂ ਨਾਨਕ ਦੇਵ ਪਬਲਿਕ ਸਕੂਲ ’ਚ ਮਨਾਇਆ ਵਿਜੀਲੈਂਸ ਜਾਗਿਰਤੀ ਸਪਤਾਹ

punjabusernewssite

ਸਾਈਕਲਿੰਗ ਸਰੀਰ ਨੂੰ ਤੰਦਰੁਸਤ, ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਤੇ ਟਰੈਫ਼ਿਕ ਤੋਂ ਦਿਵਾਉਂਦੀ ਹੈ ਨਿਯਾਤ : ਡਿਪਟੀ ਕਮਿਸ਼ਨਰ

punjabusernewssite