ਕਾਂਗਰਸੀ ਉਮੀਦਵਾਰ ਦੇ ਪਿੰਡ ਪਥਰਾਲਾ ਵਿੱਚ ਖੁੱਡੀਆਂ ਨੂੰ ਮਿਲਿਆ ਭਰਵਾਂ ਹੁੰਗਾਰਾ

Date:

spot_img

ਅਨੇਕਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਕੀਤਾ ਐਲਾਨ

ਬਠਿੰਡਾ, 12 ਮਈ:- ਆਮ ਆਦਮੀ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਦੇ ਜੱਦੀ ਪਿੰਡ ਪਥਰਾਲਾ ਵਿੱਚ ਭਰਵਾਂ ਹੁੰਗਾਰਾ ਮਿਲਿਆ। ਪਿੰਡ ਦੇ ਲੋਕਾਂ ਨੇ ਦੋ ਥਾਵਾਂ ‘ਤੇ ਵੱਡੇ ਇਕੱਠ ਕਰਕੇ ਜਥੇਦਾਰ ਖੁੱਡੀਆਂ ਨੂੰ ਵੱਡੀ ਲੀਡ ਜਿਤਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਲੱਡੂਆਂ ਨਾਲ ਤੋਲਿਆ ਗਿਆ। ਜਥੇਦਾਰ ਖੁੱਡੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਠਿੰਡਾ ਦਿਹਾਤੀ ਬਿਲਕੁਲ ਲੰਬੀ ਹਲਕੇ ਦੇ ਨਾਲ ਲੱਗਦਾ ਹੈ, ਜਿਸ ਕਾਰਨ ਬਠਿੰਡਾ ਦਿਹਾਤੀ ਹਲਕੇ ਨੂੰ ਉਹ ਆਪਣਾ ਜੱਦੀ ਹਲਕਾ ਮੰਨਦੇ ਹਨ। ਉਹਨਾਂ ਕਿਹਾ ਕਿ ਬਠਿੰਡਾ ਦਿਹਾਤੀ ਹਲਕੇ ਚੋਂ ਬਹੁਤ ਸਾਰੇ ਲੋਕ ਉਹਨਾਂ ਕੋਲ ਕੰਮ ਧੰਦਿਆਂ ਲਈ ਆਉਂਦੇ ਰਹੇ ਹਨ ਅਤੇ ਕਿਸੇ ਨੂੰ ਵੀ ਨਿਰਾਸ਼ ਵਾਪਸ ਨਹੀਂ ਪਰਤਣਾ ਪਿਆ।

ਬਠਿੰਡਾ ‘ਚ ਭਾਜਪਾ ਉਮੀਦਵਾਰ ਦਾ ਵਿਰੋਧ ਕਰਦੇ ਕਿਸਾਨਾਂ ਨਾਲ ਪੁਲਿਸ ਦੀਆਂ ਤਿੱਖੀਆਂ ਝੜਪਾਂ

ਜਥੇਦਾਰ ਖੁੱਡੀਆਂ ਨੇ ਕਿਹਾ ਕਿ ਉਹ ਇੱਕ ਸਧਾਰਨ ਆਮ ਕਿਸਾਨ ਪਰਿਵਾਰ ਵਿੱਚੋਂ ਹਨ ਜਦੋਂ ਕਿ ਉਹਨਾਂ ਖਿਲਾਫ ਇੱਕਜੁੱਟ ਹੋ ਕੇ ਚੋਣ ਲੜਨ ਵਾਲੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਅਰਬਾਂਪਤੀ ਹਨ ਜਿਨਾਂ ਨੂੰ ਆਪਣੇ ਪੈਸੇ ਦਾ ਹੰਕਾਰ ਹੈ, ਜਦੋਂ ਕਿ ਮੈਂ ਲੋਕਾਂ ਦੀ ਤਾਕਤ ਨਾਲ ਮੈਦਾਨ ਵਿੱਚ ਉਤਰਿਆ ਹਾਂ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਹੰਕਾਰ ਤੋੜਿਆ ਸੀ ਉਸੇ ਤਰ੍ਹਾਂ ਹੀ ਇਹਨਾਂ ਧਨਾਡ ਉਮੀਦਵਾਰਾਂ ਨੂੰ ਵੀ ਹਰਾ ਕੇ ਲੋਕ ਇਹਨਾਂ ਵੱਲੋਂ ਪੈਸਿਆਂ ਦੇ ਕੀਤੇ ਜਾ ਰਹੇ ਹੰਕਾਰ ਨੂੰ ਤੋੜ ਦੇਣਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ ਲੋਕ ਸਭਾ ਚੋਣਾਂ ਵਿੱਚ ਉਹ ਆਪਣੀ ਤਾਕਤ ਦਿਖਾਉਂਦਿਆਂ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾ ਦੇਣ। ਉਹਨਾਂ ਕਿਹਾ ਕਿ ਜੇਕਰ ਉਹ ਮੈਂਬਰ ਪਾਰਲੀਮੈਂਟ ਬਣਦੇ ਹਨ ਤਾਂ ਬਠਿੰਡਾ ਲੋਕ ਸਭਾ ਹਲਕੇ ਦੇ ਕਿਸੇ ਵੀ ਵਿਅਕਤੀ ਨੂੰ ਨਿਰਾਸ਼ ਨਹੀਂ ਹੋਣ ਦੇਣਗੇ। ਬਠਿੰਡਾ ਲੋਕ ਸਭਾ ਹਲਕੇ ਦੇ ਮੁੱਦਿਆਂ ਤੇ ਮਸਲਿਆਂ ਨੂੰ ਪਾਰਲੀਮੈਂਟ ਵਿੱਚ ਉਠਾ ਕੇ ਹੱਲ ਕਰਵਾਉਣ ਨੂੰ ਤਰਜੀਹ ਦੇਣਗੇ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related