ਪਹਿਲਾਂ ਇਕੱਠੇ ਪੀਤੀ ਸਰਾਬ , ਮੁੜ ਨਸ਼ੇ ਦੀ ਲੋਰ ’ਚ ਕੀਤਾ ਕਤਲ

Date:

spot_img

 

ਬਠਿੰਡਾ, 13 ਦਸੰਬਰ: ਤਿੰਨ ਦਿਨ ਪਹਿਲਾਂ ਥਾਣਾ ਰਾਮਪੁਰਾ ਸਦਰ ਅਧੀਨ ਆਉਂਦੇ ਪਿੰਡ ਚਾਉਕੇ ਵਿਚ ਹੋਏ ਅੰਨੇ ਕਤਲ ਦਾ ਪਰਦਾਫ਼ਾਸ ਹੁਣ ਪੁਲਿਸ ਵਲੋਂ ਕਰ ਦਿੱਤਾ ਗਿਆ ਹੈ। ਮ੍ਰਿਤਕ ਦਾ ਕਤਲ ਉਸਦੇ ਨਾਲ ਦੇ ਹੀ ਸਾਥੀਆਂ ਨੇ ਨਸ਼ੇ ਦੀ ਲੋਰ ’ਚ ਹੋਈ ਤਕਰਾਰਬਾਜ਼ੀ ਵਿਚ ਕੀਤਾ ਸੀ। ਹਾਲਾਂਕਿ ਪਹਿਲਾਂ ਇਹ ਇਕੱਠੇ ਬੈਠ ਕੇ ਸ਼ਰਾਬ ਪੀਂਦੇ ਰਹੇ ਪ੍ਰੰਤੂ ਕਤਲ ਹੋਣ ਤੋਂ ਬਾਅਦ ਲਾਸ਼ ਨੂੂੰ ਸੁੱਟ ਕੇ ਫ਼ਰਾਰ ਹੋ ਗਏ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਹਰਮਨਵੀਰ ਸਿੰਘ ਗਿੱਲ ਨੇ ਦਸਿਆ ਕਿ ਇਸ ਸਬੰਧ ਵਿਚ ਥਾਣਾ ਸਦਰ ਰਾਮਪੁਰਾ ਵਿਖੇ ਹਰਪ੍ਰੀਤ ਸਿੰਘ ਪੁੱਤਰ ਬਾਬੂ ਸਿੰਘ ਵਾਸੀ ਢਿੱਲੋ ਪੱਤੀ ਚਾਉਕੇ ਦੇ ਬਿਆਨਾਂ ਉਪਰ ਮੁਕੱਦਮਾ ਨੰਬਰ 91 ਮਿਤੀ 10.12.2023 ਅ/ਧ 302 ਆਈਪੀਸੀ ਤਹਿਤ ਨਾਮਾਲੂਮ ਵਿਅਕਤੀਆ ਵਿਰੁੱਧ ਦਰਜ ਕੀਤਾ ਗਿਆ ਸੀ।

ਪੁਲਿਸ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ਼ ਕਰਦਾ ਗੈਂਗਸਟਰ ਗੋਲੀ ਲੱਗਣ ਕਾਰਨ ਹੋਇਆ ਜ਼ਖ਼ਮੀ

ਜਿਸਤੋਂ ਬਾਅਦ ਪੜਤਾਲ ਲਈ ਐਸ.ਪੀ ਅਜੈ ਗਾਧੀ ਦੀ ਨਿਗਰਾਨੀ ਹੇਠ ਡੀਐਸਪੀ ਫ਼ੂਲ ਮੋਹਿਤ ਅਗਰਵਾਲ ਦੀ ਅਗਵਾਈ ਵਿਚ ਇੰਸਪੈਕਟਰ ਗੁਰਦੀਪ ਸਿੰਘ ਮੁੱਖ ਅਫਸਰ ਥਾਣਾ ਸਦਰ ਰਾਮਪੁਰਾ, ਇੰਸਪੈਕਟਰ ਕਰਨਦੀਪ ਸਿੰਘ ਇੰਚਾਰਜ ਸੀ.ਆਈ.ਏ ਸਟਾਫ -2 ਬਠਿੰਡਾ ਦੀ ਟੀਮ ਬਣਾਈ ਗਈ ਸੀ। ਇੰਨ੍ਹਾਂ ਟੀਮਾਂ ਵਲੋਂ ਡੂੰਘਾਈ ਨਾਲ ਕੀਤੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਕੁਲਵੰਤ ਸਿੰਘ ਉਰਫ ਨਿੱਕਾ 40 ਸਾਲ ਦੇ ਨਾਲ ਘਟਨਾ ਵਾਲੇ ਦਿਨ ਕਥਿਤ ਦੋਸ਼ੀਆਂ ਕਾਲਾ ਸਿੰਘ ਵਾਸੀ ਉਗੋਕੇ ਜਿਲਾ ਬਰਨਾਲਾ ਹਾਲ ਆਬਾਦ ਚਾਉਕੇ ਅਤੇ ਹਰਮਨਜੀਤ ਸਿੰਘ ਉਰਫ ਨਾਨਕ ਵਾਸੀ ਵੱਡਾ ਵਿਹੜਾ ਚਾਉਕੇ ਨੇ ਦਾਰੂ ਪੀਤੀ ਸੀ। ਇਸ ਦੌਰਾਨ ਸ਼ਰਾਬ ਦੇ ਨਸ਼ੇ ਵਿੱਚ ਲੜ ਪਏ ਅਤੇ ਕੁਲਵੰਤ ਸਿੰਘ ਉਰਫ ਨਿੱਕਾ ਦੇ ਲੱਕੜ ਦੇ ਟੰਬੇ ਅਤੇ ਖੁਰਚਣੇ ਨਾਲ ਸੱਟਾ ਮਾਰ ਦਿੱਤੀਆਂ, ਜਿਸ ਕਾਰਨ ਉਸਦੀ ਮੌਤ ਹੋ ਗਈ। ਜਿਸਤੋਂ ਬਾਅਦ ਮੁਜਰਮ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀਆਂ ਮੁਤਾਬਕ ਦੋਨਾਂ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

 

spot_img
spot_img

Share post:

Popular

More like this
Related

CM Nayab Singh Saini ਵੱਲੋਂ ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਦਾ ਸੱਦਾ

👉ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ...