ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਵਿਜਨ ਨੂੰ ਸਾਕਾਰ ਕਰਨ ਵਿੱਚ ਉਦਯੋਗਾਂ ਦਾ ਰਹੇਗਾ ਵਿਸ਼ੇਸ਼ ਯੋਗਦਾਨ – ਉਦਯੋਗ ਮੰਤਰੀ ਰਾਓ ਨਰਬੀਰ ਸਿੰਘ

Date:

spot_img

👉ਹਰਿਆਣਾ ਇਸੀ ਟੀਚੇ ਦੇ ਨਾਲ ਉਦਯੋਗਾਂ ਦੀ ਯੋਜਨਾਵਾਂ ਦੀ ਰੂਪ ਰੇਖਾ ਕਰ ਰਿਹਾ ਹੈ ਤਿਆਰ
Haryana News:ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਵਿੱਚ ਉਦਯੋਗਾਂ ਦਾ ਵੀ ਵਿਸ਼ੇਸ਼ ਯੋਗਦਾਨ ਰਹੇਗਾ। ਹਰਿਆਣਾ ਇਸੀ ਟੀਚੇ ਦੇ ਨਾਲ ਉਦਯੋਗਾਂ ਦੀ ਯੋਜਨਾਵਾਂ ਦੀ ਰੂਪਰੇਖਾ ਤਿਆਰ ਕਰ ਰਹੀ ਹੈ। ਸੂਬਾ ਸਰਕਾਰ ਸਟਾਰਟਅੱਪ ਤੋਂ ਲੈ ਕੇ ਐਮਐਸਐਮਹੀ ਤੇ ਨਵੀਂ ਆਈਐਮਅੀ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਹੀ ਹੈ, ਕਿਉਂਕਿ ਕਿਸੇ ਵੀ ਦੇਸ਼ ਦਾ ਵਿਕਾਸ ਉਦਯੋਗਾਂ ਦੇ ਬਿਨ੍ਹਾ ਸੰਭਵ ਨਹੀਂ ਹੈ। ਉਦਯੋਗਾਂ ਦੀ ਤਰੱਕੀ ਹੋਵੇਗੀ ਤਾਂ ਲੋਕਾਂ ਨੂੰ ਰੁਜਗਾਰ ਮਿਲੇਗਾ ਅਤੇ ਦੇਸ਼ ਮਜਬੂਤ ਹੋਵੇਗਾ।ਮੰਤਰੀ ਅੱਜ ਇੱਥੇ ਸਿਵਲ ਸਕੱਤਰੇਤ ਵਿੱਚ ਉਦਯੋਗ ਅਤੇ ਵਪਾਰ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਹੋਈ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਇਹ ਵੀ ਪੜ੍ਹੋ  PAK-ISI ਹਮਾਇਤ ਪ੍ਰਾਪਤ BKI ਦੀ ਅੱਤਵਾਦੀ ਸਾਜ਼ਿਸ਼ ਨੂੰ ਕੀਤਾ ਨਾਕਾਮ ਗੁਰਦਾਸਪੁਰ ਤੋਂ ਦੋ ਏਕੇ-47 ਰਾਈਫਲਾਂ, ਦੋ ਗ੍ਰਨੇਡ ਬਰਾਮਦ

ਮੰਤਰੀ ਰਾਓ ਨਰਬੀਰ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਦੂਜੇ ਸੂਬਿਆਂ ਵਿੱਚ ਉਦਮੀਆਂ ਨੂੰ ਦਿੱਤੀ ਜਾ ਰਹੀ ਸਬਸਿਡੀ ਦੀ ਜਾਣਕਾਰੀ ਲੈਣ ਅਤੇ ਹਰਿਆਣਾ ਤੋਂ ਜੇਕਰ ਸਬਸਿਡੀ ਦੂਜੇ ਸੂਬਿਆਂ ਵਿੱਚ ਵੱਧ ਹੈ ਤਾਂ ਉਸ ਨੂੰ ਅਸੀਂ ਆਪਣੇ ਸੂਬੇ ਵਿੱਚ ਵੀ ਲਾਗੂ ਕਰਨ। ਤਾਂ ਜੋ ਹਰਿਆਣਾ ਵਿੱਚ ਵੀ ਹੋਰ ਵੱਧ ਉਦਯੋਗ ਸਥਾਪਿਤ ਹੋ ਸਕਣ ਅਤੇ ਸੂਬਾਵਾਸੀਆਂ ਨੂੰ ਰੁਜਗਾਰ ਮਿਲੇ।ਉਨ੍ਹਾਂ ਨੇ ਕਿਹਾ ਕਿ ਆਈਐਮਟੀ ਤੇ ਹੋਰ ਐਚਐਸਆਈਆਈਡੀਸੀ ਦੀ ਉਦਯੋਗਿਕ ਸੰਪਦਾਵਾਂ ਵਿੱਚ ਗ੍ਰੀਨ ਬੇਲਟ ਨੂੰ ਪ੍ਰੋਤਸਾਹਨ ਦਿੱਤਾ ਜਾਵੇ ਅਤੇ 15 ਜੁਲਾਈ ਤੋਂ ਸ਼ੁਰੂ ਮਹੀਨਾ ਪੌਧਾਰੁਪਣ ਮੁਹਿੰਮ ਦੌਰਾਨ ਵੱਧ ਤੋਂ ਵੱਧ ਪੌਧਾਰੋਪਣ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਇਹ ਯਕੀਨੀ ਕਰਨ ਕਿ ਮਾਨਸੂਨ ਦੇ ਦੋ ਮਹੀਨਿਆਂ ਦੇ ਬਾਅਦ ਉਦਯੋਗਿਕ ਖੇਤਰਾਂ ਵਿੱਚ 15 ਸਤੰਬਰ ਤੋਂ ਸੜਕਾਂ ਦੀ ਮੁਰੰਮਤ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।

ਇਹ ਵੀ ਪੜ੍ਹੋ  Delhi ਦੇ Ex Dy CM ਦਾ ਪੁਰਾਣਾ ਮੋਬਾਇਲ ਨੰਬਰ ਵਰਤ ਕੇ ਪੰਜਾਬ ਦੇ ਸਿਆਸੀ ਲੀਡਰਾਂ ‘ਤੇ ਪ੍ਰਭਾਵ ਪਾਉਣ ਵਾਲਾ ਪੁਲਿਸ ਵੱਲੋਂ ਕਾਬੂ

ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਵਿਭਾਗ ਦੇ ਜਿਲ੍ਹਾ ਪੱਧਰ ‘ਤੇ ਦਫਤਰਾਂ ਵਿੱਚ ਕਾਰਜਸ਼ੈਲੀ ਨੂੰ ਹੋਰ ਬਿਤਹਰ ਬਣਾਇਆ ਜਾਵੇ, ਤਾਂ ਜੋ ਉਦਮੀਆਂ ਦਾ ਵਿਭਾਗ ਦੇ ਪ੍ਰਤੀ ਭਰੋਸਾ ਹੋਰ ਮਜਬੂਤ ਹੋਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਉਦਮੀਆਂ ਨੂੰ ਬਿਹਤਰ ਸਹੂਲਤ ਮਹੁਇਆ ਕਰਵਾਈ ਜਾਵੇ। ਇਸ ਨੂੰ ਲੈ ਕੇ ਤੇਜੀ ਨਾਲ ਕੰਮ ਵੀ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਸੂਬਾ ਤੇ ਕੇਂਦਰ ਸਰਕਾਰ ਵੱਲੋਂ ਉਦਯੋਗਾਂ ਦੇ ਵਿਕਾਸ ਲਈ ਬਣਾਈ ਗਈ ਭਲਾਈਕਾਰੀ ਯੋਜਨਾਵਾਂ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇ, ਤਾਂ ਜੋ ਵੱਧ ਤੋਂ ਵੱਧ ਲੋਕ ਉਦਯੋਗ ਸਥਾਪਿਤ ਕਰਨ ਲਈ ਪ੍ਰੇਰਿਤ ਹੋ ਸਕਣ।ਮੀਟਿੰਗ ਵਿੱਚ ਹਰਿਆਣਾ ਦੇ ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਅਮਿਤ ਅਗਰਵਾਲ, ਡਾਇਰੈਕਟਰ ਡੀ ਕੇ ਵੋਹਰਾ ਤੇ ਹੋਰ ਅਧਿਕਾਰੀ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

किसानों को मंडियों में जरूरी सुविधाएं प्रदान करना सरकार की प्राथमिकता : श्याम सिंह राणा

👉हरियाणा के कृषि एवं किसान कल्याण मंत्री श्याम सिंह...

राखीगढ़ी की विरासत हमारी ऐतिहासिक पहचान, इसे सहेजना हम सबकी जिम्मेदारी: श्री कृष्ण लाल पवार

मुख्यमंत्री के ओएसडी श्री भारत भूषण भारती तथा डेक्कन...

Haryana में ₹219.91 करोड़ के विकास कार्यों को मंजूरी, बोलीदाताओं से नेगोसिएशन से ₹18.81 करोड़ की बचत

👉मुख्यमंत्री नायब सिंह सैनी की अध्यक्षता में उच्चाधिकार प्राप्त...