ਚੰਡੀਗੜ੍ਹ, 3 ਜੂਨ: ਪਹਿਲਾਂ ਹੀ ਮਹਿੰਗਾਈ ਦੇ ਨਾਲ ਜੂਝ ਰਹੇ ਆਮ ਲੋਕਾਂ ਨੂੰ ਹੁਣ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਵੱਡਾ ਝਟਕਾ ਲੱਗਿਆ ਹੈ। ਹਿੰਦੁਸਤਾਨ ਵਿੱਚ ਦੁੱਧ ਦੀ ਸਪਲਾਈ ਕਰਨ ਵਾਲੀ ਇੱਕ ਵੱਡੀ ਕੰਪਨੀ ਨੇ ਦੁੱਧ ਦੇ ਰੇਟਾਂ ਵਿੱਚ ਵਾਧਾ ਕਰ ਦਿੱਤਾ ਹੈ। ਕੰਪਨੀ ਵੱਲੋਂ ਪ੍ਰਤੀ ਕਿਲੋ ਦੇ ਵਿੱਚ ਦੋ ਰੁਪਏ ਦੇ ਹਿਸਾਬ ਨਾਲ ਰੇਟ ਵਧਾਏ ਗਏ ਹਨ।
ਬਦਮਾਸ਼ਾਂ ਵੱਲੋਂ ਪਲਵਲ ਤੋਂ ਮੌਜੂਦਾ ਭਾਜਪਾ ਵਿਧਾਇਕ ਦੇ ਘਰ’ਤੇ ਫ਼ਾਈਰਿੰਗ
ਕੰਪਨੀ ਨਾਲ ਜੁੜੇ ਵਿਕਰੇਤਾਵਾਂ ਮੁਤਾਬਕ ਗਰਮੀ ਦੇ ਵਿੱਚ ਦੁੱਧ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ, ਜਿਸਦੇ ਕਾਰਨ ਦੁੱਧ ਦੇ ਰੇਟਾਂ ਵਿੱਚ ਇਹ ਵਾਧਾ ਕੀਤਾ ਗਿਆ ਹੈ। ਮਿਲੀ ਸੂਚਨਾ ਮੁਤਾਬਕ ਕੰਪਨੀ ਨੇ ਆਪਣੇ ਅਮੂਲ ਗੋਲਡ ਦੁੱਧ ਦੀ ਕੀਮਤ 64 ਤੋ ਵਧਾ ਕੇ 66 ਰੁਪਏ ਕਰ ਦਿੱਤੀ ਹੈ। ਇਸੇ ਤਰ੍ਹਾਂ ਟੀ ਵਾਲੇ ਦੁੱਧ ਨੂੰ 62 ਤੋਂ ਵਧਾ ਕੇ 64 ਰੁਪਏ ਕਰ ਦਿੱਤਾ ਹੈ।
ਪੰਜਾਬ ਦੀ ਇਕ ਹੋਰ ਕੈਬਨਿਟ ਮੰਤਰੀ ਇਸ ਮਹੀਨੇ ਵਿਆਹ ਦੇ ਬੰਧਨ ‘ਚ ਬੱਝਣਗੇ
ਹਾਲਾਂਕਿ ਪਸ਼ੂ ਪਾਲਕਾਂ ਦੇ ਵੱਲੋਂ ਲਗਾਤਾਰ ਦੇ ਰੇਟਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਉਹਨਾਂ ਦਾ ਮੰਨਣਾ ਸੀ ਕਿ ਲਾਗਤ ਖਰਚੇ ਵਧਣ ਦੇ ਨਾਲ ਦੁੱਧ ਦੀਆਂ ਕੀਮਤਾਂ ਬਰਾਬਰ ਨਹੀਂ ਆ ਰਹੀਆਂ। ਕੰਪਨੀ ਨਾਲ ਜੁੜੇ ਲੋਕਾਂ ਨੇ ਵੀ ਦਾਅਵਾ ਕੀਤਾ ਹੈ ਕਿ ਫਰਵਰੀ 2023 ਤੋਂ ਬਾਅਦ ਦੁੱਧ ਦੇ ਰੇਟਾਂ ਵਿੱਚ ਕੀਤਾ ਗਿਆ ਇਹ ਪਹਿਲਾ ਵਾਧਾ ਹੈ।