ਭਿਆਨਕ ਸੜਕ ਹਾ.ਦਸੇ ’ਚ ਮਾਸੂਮ ਬੱਚਾ ਤੇ ਪਿਤਾ ਦੀ ਮੌ+ਤ, ਮਾਂ ਗੰਭੀਰ ਜਖ਼ਮੀ

Date:

spot_img

ਜਲੰਧਰ, 17 ਜੁਲਾਈ: ਬੁੱਧਵਾਰ ਦੁਪਿਹਰ ਇੱਥੇ ਹਵੇਲੀ ਦੇ ਨਜਦੀਕ ਵਾਪਰੇ ਇੱਕ ਭਿਆਨਕ ਹਾਦਸੇ ਦੇ ਵਿਚ ਇੱਕ ਮਾਸੂਮ ਬੱਚਾ ਤੇ ਉਸਦੇ ਪਿਤਾ ਦੀ ਮੌਤ ਹੋ ਗਈ। ਜਦੋਂਕਿ ਮਾਂ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ, ਜਿਸਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ। ਇਹ ਹਾਦਸਾ ਜਲੰਧਰ-ਫ਼ਗਵਾੜਾ ਫ਼ਲਾਈਓਵਰ ਦੇ ਉਪਰ ਹਵੇਲੀ ਦੇ ਨਜਦੀਕ ਵਾਪਰਿਆਂ, ਜਿਥੇ ਇੱਕ ਬਲੈਰੋ ਗੱਡੀ ਸੜਕ ਦੇ ਇੱਕ ਪਾਸੇ ਖ਼ਰਾਬ ਖ਼ੜੀ ਹੋਈ ਸੀ। ਇਸ ਦੌਰਾਨ ਪਿੱਛੇ ਤੋਂ ਇੱਕ ਤੇਜ ਰਫ਼ਤਾਰ ਸਪੈਂਲਡਰ ਮੋਟਰਸਾਈਕਲ ਆਇਆ, ਜੋ ਇਸ ਖ਼ੜੀ ਦੇ ਵਿਚ ਆ ਵੱਜਿਆ।

ਪੰਜਾਬ ਪੁਲਿਸ ਨੇ ਰਾਜਸਥਾਨ ਪੁਲਿਸ ਨਾਲ ਸਾਂਝੀ ਕਾਰਵਾਈ ਤਹਿਤ ਲਾਰੇਂਸ ਬਿਸ਼ਨੋਈ ਗੈਂਗ ਦੇ ਤਿੰਨ ਗੁਰਗੇ ਕੀਤੇ ਗ੍ਰਿਫਤਾਰ

ਇਸ ਮੋਟਰਸਾਈਕਲ ’ਤੇ ਪਤੀ-ਪਤਨੀ ਤੇ ਉਨ੍ਹਾਂ ਦਾ ਪੰਜ ਸਾਲਾਂ ਮਾਸੂਮ ਬੱਚਾ ਸੀ, ਜੋਕਿ ਮੋਟਰਸਾਈਕਲ ਦੇ ਅੱਗੇ ਬੈਠਾਇਆ ਹੋਇਆ ਸੀ। ਇਹ ਪ੍ਰਵਾਰ ਫ਼ਿਲੌਰ ਦੇ ਨਜਦੀਕ ਪਿੰਡ ਕਰਿਆਣਾ ਨਾਲ ਸਬੰਧਤ ਦਸਿਆ ਜਾ ਰਿਹਾ। ਘਟਨਾ ਦਾ ਪਤਾ ਲੱਗਦੇ ਹੀ ਐਸਐਸਐਫ਼ ਦੇ ਜਵਾਨ ਮੌਕੇ ’ਤੇ ਪੁੱਜੇ ਅਤੇ ਜਾਂਚ ਕੀਤੀ। ਉਧਰ ਇੱਕ ਹੋਰ ਹਾਦਸੇ ਦੇ ਵਿਚ ਅਬੋਹਰ ਨਜਦੀਕ ਪਿੰਡ ਉਸਮਾਨਖੇੜਾ ਦੇ ਨਾਲ ਸਬੰਧਤ ਇੱਕ ਗਰੰਥੀ ਸਿੰਘ ਦੀ ਮੌਤ ਹੋ ਗਈ। ਗਰੰਥੀ ਮਨਜੀਤ ਸਿੰਘ ਪਿੰਡ ਕੱਲਰਖੇੜਾ ਦੇ ਗੁਰੂ ਘਰ ਵਿਚ ਬਤੌਰ ਗਰੰਥੀ ਕੰਮ ਕਰਦਾ ਸੀ। ਬੀਤੀ ਰਾਤ ਉਹ ਗੁਰੂ ਘਰ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ ਕਿ ਰਾਸਤੇ ਵਿਚ ਅਵਾਰਾ ਪਸ਼ੂ ਅੱਗੇ ਆਊਣ ਕਾਰਨ ਮੌਤ ਹੋ ਗਈ।

 

spot_img
spot_img

Share post:

Popular

More like this
Related

Big Breaking: Punjab Congress ਨੂੰ ਮਿਲਿਆ ਨਵਾਂ ਪ੍ਰਧਾਨ, Pargat Singh ਦੀ ਹੋਈ ਨਿਯੁਕਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਨਾਲ ਜੁੜੀ ਇਸ ਵੇਲੇ ਦੀ ਵੱਡੀ...

नागरिकों से मिली शिकायतों के फीडबैक पर मुख्यमंत्री का गुरुग्राम में बड़ा एक्शन

👉बिल्डर द्वारा एसटीपी का उचित संचालन नहीं किए जाने...

CM Nayab Singh Saini ने “स्टार्टअप हरियाणा सेवा संकल्प – विचार से विस्तार तक” का शुभारंभ किया

Haryana News: हरियाणा सरकार के उद्योग एवं वाणिज्य विभाग...