Punjabi Khabarsaar
ਸਿੱਖਿਆ

ਸਿਲਵਰ ਓਕਸ ਸਕੂਲ ਵਿਚ ਇੰਟਰ-ਸਕੂਲ ਲਿਟਰੇਚਰ ਫੈਸਟੀਵਲ ਮਨਾਇਆ

ਬਠਿੰਡਾ, 7 ਅਕਤੂਬਰ :ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ –2 ਵਿਚ ਇੰਟਰ-ਸਕੂਲ ਲਿਟਰੇਚਰ ਫੈਸਟੀਵਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਤੇ ਸਕੂਲ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ,ਡਾਕਟਰ ਰੂਬਲ ਕਨੋਜਿਆ, ਪ੍ਰਿੰਸਿਪਲ ਨੀਤੂ ਅਰੋੜਾ, ਕੋਮਲ ਅਗਰਵਾਲ, ਅਨੁ ਗਰਗ, ਮੀਨਾਕਸ਼ੀ ਸਿੰਗਲਾ, ਗੁਰਪ੍ਰੇਮ ਲੇਹਰੀ ਅਤੇ ਨਮਨ ਘੰਘਾਸ ਵੱਲੋਂ ਦੀਪ ਜਗਾ ਕੇ ਸਰਸਵਤੀ ਵੰਦਨਾ ਨਾਲ ਕੀਤੀ ਗਈ।

ਇਹ ਵੀ ਪੜ੍ਹੋ: ਮਾਪੇ ਅਤੇ ਅਧਿਆਪਕ ਆਪਸੀ ਸਹਿਯੋਗ ਨਾਲ ਪਾ ਸਕਦੇ ਹਨ ਨਸ਼ਿਆਂ ਨੂੰ ਠੱਲ੍ਹ : ਡਿਪਟੀ ਕਮਿਸ਼ਨਰ

ਚਾਰ ਦਿਨ ਚੱਲਣ ਵਾਲੇ ਇਸ ਸਮਾਗਮ ਦੇ ਪਹਿਲੇ ਦਿਨ ਕਲਾਸੀਕਲ ਨ੍ਰਿਤ, ਮੋਕ ਪੇਸ ਕੋਨਫੇਰੇੰਸ ਅੱਤੇ ਕਠਪੁਤਲੀ ਰਾਹੀਂ ਕਹਾਨੀ ਸਣਾਉਣ ਦੀ ਪ੍ਰਤਿਯੋਗਿਤਾ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਜਿਹੇ ਪਲੇਟਫਾਰਮ ਨੌਜਵਾਨ ਦਿਮਾਗਾਂ ਨੂੰ ਉਨ੍ਹਾਂ ਦੀ ਅਸਲ ਸਮਰੱਥਾ ਨੂੰ ਉਜਾਗਰ ਕਰਨ ਲਈ ਉਤਸ਼ਾਹਿਤ ਕਰਦੇ ਹਨ।

ਇਹ ਵੀ ਪੜ੍ਹੋ: Bhagwant Mann ਦੀ ਅਪੀਲ ਦਾ ਅਸਰ: ਜੱਦੀ ਪਿੰਡ ‘ਸਤੌਜ’ ਵਿਚ ਹੋਈ ਸਰਬਸੰਮਤੀ

ਪ੍ਰੋਗਰਾਮ ਦੌਰਾਨ ਪਹਿਲੀ ਅਤੇ ਦੂਜੀ ਕਲਾਸ ਦੇ ਵਿਦਿਆਰਥੀਆਂਦੇ ਮੁਕਾਬਲੇ “ਕਠਪੁਤਲੀ ਨਾਲ ਕਹਾਨੀ”ਵਿਚਸਿਰਜਣਾਤਮਕਤਾ ਅਤੇ ਪ੍ਰਤਿਭਾਦਾ ਬਹੁਤ ਹੀ ਸੋਹਣਾ ਮੇਲ ਦੇਖਣ ਨੂੰ ਮਿਲਿਆ। ਸਮਾਗਮ ਦੀ ਸਮਾਪਤੀ ਇਨਾਮ ਵੰਡ ਸਮਾਗਮ ਨਾਲ ਹੋਈ। ਸਮਾਗਮ ਦੇ ਅੰਤ ਵਿੱਚ ਸਕੂਲ ਦੇ ਨਿਰਦੇਸ਼ਕ ਸ਼੍ਰੀਮਤੀ ਬਰਨਿੰਦਰ ਪੌਲ ਸੇਖੋਂਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਿਲਵਰ ਓਕਸ ਗਰੁੱਪ ਆਫ਼ ਸਕੂਲ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚਫੈਂਸੀ ਡਰੈੱਸ, ਅਖਬਾਰ ਸਜਾਣਾ, ਪਾਵਰ ਪੋਇੰਟ, ਨਾਟਕ, ਲੋਕ ਗੀਤ ਅਤੇ ਕਵਿਤਾ ਪਾਠ ਵਰਗੇ ਮੁਕਾਬਲੇ ਕਰਵਾਏ ਜਾਣਗੇ।

 

Related posts

ਐਮ.ਐਸ.ਡੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੇ ਸਕੂਲ ਦੇ ਟਾਪਰਾਂ ਨੂੰ ਕੀਤਾ ਸਨਮਾਨਿਤ

punjabusernewssite

ਫਲਾਇੰਗ ਫੈਦਰਜ ਨੇ 3 ਕਰੋੜ ਰੁਪਏ ਦੀ ਸਕਾਲਰਸਿਪ ਪਾਲਿਸੀ ਲਾਂਚ ਕੀਤੀ

punjabusernewssite

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਰਨਗੇ ਨਾਮੀ ਉਚੇਰੀ ਸਿੱਖਿਆ ਸੰਸਥਾਵਾਂ ਦਾ ਦੌਰਾ

punjabusernewssite