ਮੋਗਾ ਪੁਲਿਸ ਵੱਲੋਂ ਜਿਲ੍ਹੇ ਵਿੱਚ ਕਾਸੋ ਅਪਰੇਸ਼ਨ ਦੌਰਾਨ ਨਸ਼ਿਆਂ ਨਾਲ ਪ੍ਰਭਾਵਿਤ ਸਥਾਨਾਂ ਦੀ ਕੀਤੀ ਗਈ ਚੈਕਿੰਗ

Date:

spot_img

Moga News: ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਤਹਿਤ ਡੀ.ਜੀ.ਪੀ ਗੌਰਵ ਯਾਦਵ ਦੇ ਦਿਸ਼ਾਂ-ਨਿਰਦੇਸ਼ਾਂ ਹੇਠ ਮੋਗਾ ਪੁਲਿਸ ਵੱਲੋਂ ਨਸ਼ਿਆ ਦੀ ਰੋਕਥਾਮ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਅੱਜ ਵਿਸ਼ੇਸ਼ ਘੇਰਾਬੰਦੀ ਅਤੇ ਸਰਚ ਅਪਰੇਸ਼ਨ (ਛਅਸ਼ੌ) ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਦੀ ਨਿਗਰਾਨੀ ਏਡੀਜੀਪੀ ਸ਼ਿਵ ਕੁਮਾਰ ਵਰਮਾ ਵੱਲੋਂ ਕੀਤੀ ਗਈ। ਐਸ.ਐਸ.ਪੀ. ਮੋਗਾ ਅਜੈ ਗਾਂਧੀ ਦੀ ਅਗਵਾਈ ਵਿੱਚ ਸਵੇਰ 10:00 ਵਜੇ ਤੋ ਦੁਪਿਹਰ 02:00 ਵਜੇ ਤੱਕ ਮੋਗਾ ਜਿਲੇ ਦੇ ਡਰੱਗ ਹੋਟਸਪੋਟ ਅਤੇ ਹੌਰ ਸ਼ੱਕੀ ਜਗਾ ਪਰ ਸਰਚ ਅਪ੍ਰੇਸ਼ਨ ਚਲਾਇਆ ਗਿਆ।

ਇਹ ਵੀ ਪੜ੍ਹੋ  ਬਠਿੰਡਾ ਦੇ ਵਿਧਾਇਕ ਤੇ ਮੇਅਰ ਸਹਿਤ ਆਪ ਆਗੂਆਂ ਨੇ ਪਹਿਲਗਾਮ ’ਚ ਸੈਲਾਨੀਆਂ ’ਤੇ ਹੋਏ ਦਹਿਸਤੀ ਹਮਲੇ ਦੇ ਮੱਦੇਨਜ਼ਰ ਕੱਢਿਆ ਕੈਂਡਲ ਮਾਰਚ

ਇਸ ਅਪ੍ਰੇਸ਼ਨ ਦੌਰਾਨ 02 ਐਸ.ਪੀ., 04 ਡੀ.ਐਸ.ਪੀ., 19 ਇੰਸਪੈਕਟਰ/ਐਸ.ਐਚ.ਓ. ਅਤੇ 224 (ਐਨ.ਜੀ.ਓ. ਅਤੇ ਈ.ਪੀ.ਓ.) (ਕੁੱਲ 249 ਪੁਲਿਸ ਕਰਮਚਾਰੀ) ਵੱਲਂੋ ਵੱਖ-ਵੱਖ ਟੀਮਾਂ ਬਣਾ ਕੇ ਸਬ-ਡਵੀਜਨ ਸਿਟੀ ਮੋਗਾ ਦੇ ਏਰੀਆ ਸਾਧਾਂ ਵਾਲੀ ਬਸਤੀ, ਪੁਲੀ ਵਾਲਾ ਮੁਹੱਲਾ, ਚੁੰਗੀ ਨੰਬਰ 3, ਲਾਲ ਸਿੰਘ ਰੋਡ, ਨਿਗਾਹਾ ਰੋਡ ਮੋਗਾ ਵਿੱਚ ਅਤੇ ਸਬ-ਡਵੀਜਨ ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾਂ ਵਿੱਚ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 58 ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਉਹਨਾਂ ਦੇ ਸ਼ੱਕੀ ਟਿਕਾਣਿਆਂ ਪਰ ਤਲਾਸ਼ੀ ਅਭਿਆਨ ਚਲਾਇਆ ਗਿਆ।ਇਸ ਦੌਰਾਨ ਕਈ ਨਸ਼ਾ ਤਸਕਰਾਂ ਨੂੂੰ ਕਾਬੂ ਵੀ ਕੀਤਾ ਗਿਆ।

ਇਹ ਵੀ ਪੜ੍ਹੋ  ਵੱਡੀ ਕਾਰਵਾਈ; ਐਸ ਐਸ ਪੀ ਵੱਲੋਂ ਦੋ ਥਾਣੇਦਾਰ ਤੇ ਇੱਕ ਹੌਲਦਾਰ ਨੌਕਰੀਓ ਬਰਖਾਸਤ

ਐਸਐਸਪੀ ਸ਼੍ਰੀ ਗਾਂਧੀ ਨੇ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਨਾ ਸਬੰਧੀ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ ਅਤੇ ਜੇਕਰ ਉਹਨਾਂ ਪਾਸ ਨਸ਼ਾ ਵੇਚਣ ਅਤੇ ਖਰੀਦਣ ਜਾਂ ਕਰਨ ਆਦਿ ਸਬੰਧੀ ਜਾਣਕਾਰੀ ਹੈ ਤਾਂ ਉਹ ਮੋਗਾ ਪੁਲਿਸ ਦੇ ਕੰਟਰੋਲ ਰੂਮ ਨੰਬਰ 96568-96568 ਜਾਂ ਸੇਫ ਪੰਜਾਬ ਹੈਲਪਲਾਈਨ ਨੰਬਰ 97791-00200 ਪਰ ਸੂਚਿਤ ਕਰ ਸਕਦੇ ਹਨ,ਉਹਨਾਂ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...