ਤਲਵੰਡੀ ਸਾਬੋ, 28 ਫਰਵਰੀ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਸਾਇੰਸਜ਼ ਦੇ ਫਿਜ਼ਿਕਸ ਵਿਭਾਗ ਵੱਲੋਂ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਪ੍ਰੇਰਣਾ ਸਦਕਾ ਇੰਟਰ ਯੂਨੀਵਰਸਿਟੀ “ਸਾਇੰਸ ਕੁਇਜ਼ ਮੁਕਾਬਲਾ”ਕਰਵਾਇਆ ਗਿਆ। ਇਸ ਮੌਕੇ ਇਨਾਮ ਵੰਡ ਸਮਾਰੋਹ ਵਿੱਚ ਐਸੋਸਿਏਟ ਡੀਨ ਅਕਾਦਮਿਕ ਡਾ. ਪਰਦੀਪ ਕੌੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਹੁਣ ਵਿਗਿਆਨ ਦਾ ਯੁੱਗ ਹੈ, ਵਿਦਿਆਰਥੀਆਂ ਨੂੰ ਮਨੁੱਖੀ ਜੀਵਨ ਸੁਖਾਲਾ, ਆਰਾਮਦਾਇਕ ਤੇ ਖੁਸ਼ਹਾਲ ਬਣਾਉਣ ਲਈ ਖੋਜ ਖੇਤਰ ਵਿੱਚ ਵੱਧ ਤੋਂ ਵੱਧ ਕੰਮ ਕਰਨ ਦੀ ਲੋੜ ਹੈ। ਕੁਇਜ਼ ਮਾਸਟਰ ਦੀ ਭੂਮਿਕਾ ਡਾ. ਜੀਨੀਅਸ ਵਾਲੀਆ ਨੇ ਬਾਖੂਬੀ ਅਦਾ ਕੀਤੀ।
ਛੋਟਾ ਥਾਣੇਦਾਰ 6 ਲੱਖ ਰੁਪਏ ਦੀ ‘ਵੱਡੀ’ ਰਿਸ਼ਵਤ ਲੈਦਿਆਂ ਵਿਜੀਲੈਂਸ ਵੱਲੋਂ ਗ੍ਰਿਫਤਾਰ
ਇਸ ਕੁਇਜ਼ ਮੁਕਾਬਲੇ ਵਿੱਚ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ, ਸਰਕਾਰੀ ਰਜਿੰਦਰਾ ਕਾਲਜ (ਪੰਜਾਬੀ ਯੂਨੀਵਰਸਿਟੀ) ਅਤੇ ਜੀ.ਕੇ.ਯੂ. ਦੀਆਂ ਵੱਖ-ਵੱਖ ਫੈਕਲਟੀ ਦੀਆਂ 06 ਟੀਮਾਂ ਨੇ ਹਿੱਸਾ ਲਿਆ। ਜਿਸ ਵਿੱਚ 55 ਅੰਕਾਂ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਪਹਿਲਾ, 50 ਅੰਕਾਂ ਨਾਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਨੇ ਦੂਜਾ ਅਤੇ 40 ਅੰਕਾਂ ਨਾਲ ਸਰਕਾਰੀ ਰਜਿੰਦਰਾ ਕਾਲਜ (ਪੰਜਾਬੀ ਯੂਨੀਵਰਸਿਟੀ) ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂਆਂ ਨੂੰ ਆਯੋਜਕਾਂ ਵੱਲੋਂ ਸਰਟੀਫਿਕੇਟ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।ਐਸੋਸਿਏਟ ਡੀਨ ਫੈਕਲਟੀ ਆਫ਼ ਸਾਇੰਸਜ਼ ਡਾ. ਸੁਨੀਤਾ ਰਾਣੀ ਨੇ ਸਭਨਾਂ ਨੂੰ ਧੰਨਵਾਦ ਕੀਤਾ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਇੰਟਰ-ਯੂਨੀਵਰਸਿਟੀ ਸਾਇੰਜ ਕੁਇਜ਼ ਮੁਕਾਬਲਾ”ਆਯੋਜਿਤ"