ਪੁੰਗਰਦੇ ਹਰਫ (ਵਿਸ਼ਵ ਸਾਹਿਤਕ ਮੰਚ) ਵੱਲੋਂ ਬਠਿੰਡਾ ਵਿਖੇ ‘ਅੰਤਰਰਾਸ਼ਟਰੀ ਸਾਹਿਤਕ ਸਮਾਗਮ’

Date:

spot_img

ਬਠਿੰਡਾ, 12 ਦਸੰਬਰ: ਪੁੰਗਰਦੇ ਹਰਫ (ਵਿਸ਼ਵ ਸਾਹਿਤਕ ਮੰਚ) ਵਲੋਂ ਸਥਾਨਕ ‘ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ’ ਵਿਖੇ ‘ਅੰਤਰਰਾਸ਼ਟਰੀ ਸਾਹਿਤਕ ਸਮਾਗਮ’ ਆਯੋਜਿਤ ਕੀਤਾ ਗਿਆ। ਪੁੰਗਰਦੇ ਹਰਫ਼ ਦੀ ਸੰਸਥਾਪਿਕਾ ਰਮਨਦੀਪ ਕੌਰ ਰੰਮੀ,ਪ੍ਰਧਾਨ ਅਮਨਬੀਰ ਸਿੰਘ ਧਾਮੀ (ਸਾਊਥ ਕੋਰੀਆ) ਅਤੇ ਸਲਾਹਕਾਰ ਵਿਅੰਗਕਾਰ ਮੰਗਤ ਕੁਲਜਿੰਦ ਨੇ ਇਸ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕੀਤੀ।ਇਸ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ, ਪੁੰਗਰਦੇ ਹਰਫ਼ ਗਰੁੱਪ ਦੇ ਮੈਂਬਰਜ਼ ਆਪਣੀਆਂ ਵੱਖੋ ਵੱਖਰੇ ਰੰਗ ਦੀਆਂ ਰਚਨਾਵਾਂ ਲੈ ਕੇ ਪਹੁੰਚੇ।ਇਟਲੀ ਤੋਂ ਵਿਸ਼ੇਸ਼ ਤੌਰ ਤੇ ਆਏ ਸ਼ਬਦਾਂ ਦੇ ਜਾਦੂਗਰ ਦਲਜਿੰਦਰ ਰਹਿਲ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਸਨ ਜਦੋਂ ਕਿ ਕੈਨੇਡਾ ਤੋਂ ਆਏ ਬਹੁ-ਵਿਧਾਵੀ ਲੇਖਕ ਬਿਕਰਮਜੀਤ ਨੂਰ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ।

Breking News: 17 ਨੂੰ ਬਾਦਲਾਂ ਦੇ ਗੜ੍ਹ ‘ਚ ਲੋਕ ਸਭਾ ਚੋਣਾਂ ਦਾ ਵਿਗਲ ਵਜਾਉਣਗੇ ਭਗਵੰਤ ਮਾਨ ਤੇ ਕੇਜਰੀਵਾਲ

ਇਹਨਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਪ੍ਰਿੰ.ਤਸ਼ਵਿੰਦਰ ਸਿੰਘ ਮਾਨ, ਸੁਖਦਰਸ਼ਨ ਗਰਗ ਪ੍ਰਧਾਨ ਪੇਂਡੂ ਸਾਹਿਤ ਸਭਾ ਬਾਲਿਆਂ ਵਾਲੀ, ਅਮਰਜੀਤ ਸਿੰਘ ਪੇਂਟਰ ਸਟੇਟ ਐਵਾਰਡੀ, ਕਹਾਣੀਕਾਰ ਜਸਪਾਲ ਮਾਨਖੇੜਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਬਠਿੰਡਾ,ਪ੍ਰਿੰ.ਡਾ.ਕਮਲਪ੍ਰੀਤ ਕੌਰ ਸੰਧੂ ਮੰਚ ਦੇ ਸਲਾਹਕਾਰ, ਸੁਸ਼ੋਭਿਤ ਸਨ। ਪ੍ਰਧਾਨਗੀ ਮੰਡਲ ਵੱਲੋਂ ਸ਼ਮਾ ਰੋਸ਼ਨ ਕਰਨ ਤੋਂ ਬਾਅਦ ਸਟੇਜ ਸੰਚਾਲਿਕਾ ਕਿਰਨਜੀਤ ਕੌਰ ਨੇ ਮਹਿਮਾਨਾਂ ਨੂੰ ‘ਜੀ ਆਇਆਂ’ ਕਹਿਣ ਦਾ ਸੱਦਾ ਦਿੱਤਾ। ਰਮਨਦੀਪ ਕੌਰ ਰੰਮੀ ਨੇ ਮੰਚ ਦੇ ਉਦੇਸ਼ਾਂ ਅਤੇ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ।

ਸਾਂਝੇ ਸ਼ਮਸ਼ਾਨਘਾਟ ਬਣਾਉਣ ਵਾਲੇ 29 ਪਿੰਡਾਂ ਨੂੰ ਪੰਜਾਬ ਸਰਕਾਰ ਦੇਵੇਗੀ 5-5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ

ਸਮਾਗਮ ਦੇ ਮੁੱਖ-ਆਕਰਸ਼ਣ ‘ਅੰਤਰ ਰਾਸ਼ਟਰੀ ਕਵੀ ਦਰਬਾਰ’ ਵਿੱਚ- ਲੱਕੀ ਕਮਲ ਲੁਧਿਆਣਾ, ਗ਼ਜ਼ਲਗੋ ਅਮਰਜੀਤ ਸਿੰਘ ਜੀਤ ਬਠਿੰਡਾ, ਕੁਲਦੀਪ ਸਿੰਘ ਬੰਗੀ ਬਠਿੰਡਾ, ਡਾ.ਗੁਰਸ਼ਰਨ ਸਿੰਘ ਅੰਮ੍ਰਿਤਸਰ, ਮਾਸਟਰ ਜਗਨ ਨਾਥ ਬਠਿੰਡਾ,ਜਸਵਿੰਦਰ ਕੌਰ ਜੱਸੀ,ਮਨਦੀਪ ਕੌਰ ਭਦੌੜ, ਸਿਮਰਪਾਲ ਕੌਰ ਬਠਿੰਡਾ,ਰਾਜਦੇਵ ਕੌਰ ਬਠਿੰਡਾ, ਕਿਰਨਜੀਤ ਕੌਰ ਜੈਤੋ,ਮਨਦੀਪ ਸਿਧੂ,ਰਾਜਿੰਦਰ ਗੰਢੂਆ, ਕਸ਼ਮੀਰ ਸਿੰਘ ਸਰਾਵਾਂ, ਰਣਜੀਤ ਗੌਰਵ ਸਕੱਤਰ ਪੰ.ਸਾ.ਸਭਾ ਬਠਿੰਡਾ, ਕਿਰਨਜੀਤ ਕੌਰ, ਅੰਜੂ ਅਮਨਦੀਪ ਗਰੋਵਰ ਅਤੇ ਕੁਲਵੰਤ ਕੌਰ ਆਦਿ ਨੇ ਆਪਣੀਆਂ ਕਾਵਿਕ ਰਚਨਾਵਾਂ ਰਾਹੀਂ ਭਾਵਨਾਵਾਂ ਅਤੇ ਜ਼ਜਬਾਤਾਂ ਦੀ ਸਾਂਝ ਪਾਈ।

ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ

ਤਜਿੰਦਰ ਝੀਡੇਕਲਾਂ,ਕਰਨਦੀਪ ਸਿੰਘ ਗਿੱਲ,ਜਸਵੀਰ ਸਿੰਘ, ਗੁਰਮੀਤ ਸਿੰਘ,ਪਰਮਿੰਦਰ ਸਿੰਘ,ਭੁਪਿੰਦਰ ਕੌਰ,ਮਨਰਾਜ ਕੌਰ,ਸੁਨੀਤਾ ਰਾਨੀ,ਕਮਲ ਦੀਪ ਕੌਰ ਆਦਿ ਦੀ ਹਾਜ਼ਰੀ ਵੀ ਸਮਾਗਮ ਦੀ ਸ਼ੋਭਾ ਵਧਾ ਰਹੀ ਸੀ। ਕਵੀ ਕਵਿਤਰੀਆਂ ਅਤੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਅਤੇ ਲੇਖਕਾਂ ਦੀਆਂ ਨਵੀਆਂ ਛਪੀਆਂ ਪੁਸਤਕਾਂ ਭੇੱਟ ਕੀਤੀਆਂ ਗਈਆਂ।

 

spot_img
spot_img

Share post:

Popular

More like this
Related

CM Nayab Singh Saini ने सिंगापुर में SING फोरम में शिरकत की

👉हरियाणा को भारत की इनोवेशन कैपिटल बनाने और सिंगापुर...

ਚੰਡੀਗੜ੍ਹ ’ਚ ਲੱਗਣ ਜਾ ਰਿਹਾ ਮੁੜ ਤੋਂ iPhone ਦਾ ਲੰਗਰ!

ਇਸ ਵੇਲੇ ਦੀ ਵੱਡੀ ਤੇ ਦਿਲਚਸਪ ਖ਼ਬਰ ਸਾਹਮਣੇ ਆ...

ਇਨ੍ਹਾਂ ਗਲਤੀਆਂ ਕਾਰਨ ਬੈਂਕ ਕਰ ਸਕਦਾ ਹੈ ਲੋਨ ਰੱਦ

ਕਾਰੋਬਾਰ ਸ਼ੁਰੂ ਕਰਨ ਦਾ ਸੁਪਨਾ ਹੋਵੇ ਜਾਂ ਚੱਲਦੇ ਕਾਰੋਬਾਰ...