ਚੰਡੀਗੜ੍ਹ ’ਚ ਲੱਗਣ ਜਾ ਰਿਹਾ ਮੁੜ ਤੋਂ iPhone ਦਾ ਲੰਗਰ!

Date:

spot_img

ਇਸ ਵੇਲੇ ਦੀ ਵੱਡੀ ਤੇ ਦਿਲਚਸਪ ਖ਼ਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਤੋਂ…ਜਿੱਥੇ ਸੋਸ਼ਲ ਮੀਡੀਆ ’ਤੇ ਛਾਈ ਇੱਕ ਸ਼ਖ਼ਸੀਅਤ ਨੇ ਅਜਿਹਾ ਐਲਾਨ ਕੀਤਾ ਹੈ, ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਜ਼ਰਾ ਸੋਚੋ… ਜੇ ਤੁਹਾਡੇ ਕੋਲ ਆਈਫੋਨ ਨਹੀਂ ਹੈ, ਤੇ ਅਚਾਨਕ ਤੁਹਾਨੂੰ ਕਿਹਾ ਜਾਵੇ ਕਿ ਆਈਫੋਨ ਦਾ ਹੀ ਲੰਗਰ ਲੱਗਣ ਜਾ ਰਿਹਾ ਹੈ… ਤਾਂ ਤੁਸੀਂ ਕੀ ਕਹੋਗੇ? ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ! ਚੰਡੀਗੜ੍ਹ ਵਿੱਚ ਆਈਫੋਨ ਦਾ ‘ਲੰਗਰ’ ਲੱਗਣ ਜਾ ਰਿਹਾ ਹੈ। ਅਤੇ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਲੰਗਰ ਰਾਜਾ ਦ ਕਿੰਗ ਵੱਲੋਂ ਲਗਾਇਆ ਜਾ ਰਿਹਾ ਹੈ। ਹਾਲ ਹੀ ਵਿੱਚ ਸਾਹਮਣੇ ਆਈ ਇੱਕ ਵੀਡੀਓ ਵਿੱਚ ਰਾਜਾ ਦ ਕਿੰਗ ਪੂਜਾ ਵਾਲੇ ਕਮਰੇ ਵਿੱਚ ਬੈਠੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਉਹ ਦੱਸਦੇ ਹਨ ਕਿ ਉਹ ਪੂਜਾ ਵਿਚਕਾਰੋਂ ਉੱਠ ਕੇ ਇਹ ਖ਼ਾਸ ਸੰਦੇਸ਼ ਦੇਣ ਲਈ ਆਏ ਹਨ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਮਾਤਾ ਰਾਣੀ ਦੀ ਕਿਰਪਾ ਨਾਲ ਉਹ ਇਹ ਵੱਡਾ ਐਲਾਨ ਕਰ ਰਹੇ ਹਨ। ਹੁਣ ਗੱਲ ਕਰਦੇ ਹਾਂ ਇਸ ਪੂਰੇ ਐਲਾਨ ਦੀ, ਕਿਉਂਕਿ ਇੱਥੇ ਹੀ ਸਭ ਤੋਂ ਵੱਡਾ ਸਰਪ੍ਰਾਈਜ਼ ਲੁਕਿਆ ਹੋਇਆ ਹੈ। ਰਾਜਾ ਦ ਕਿੰਗ ਦੇ ਮੁਤਾਬਕ, ਜਿਨ੍ਹਾਂ ਲੋਕਾਂ ਕੋਲ ਆਈਫੋਨ ਨਹੀਂ ਹੈ, ਉਹ ਇਸ ਦੀ ਕੀਮਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਇਸ ਵਾਰ ਸਿਰਫ਼ ਮਾਤਾਵਾਂ, ਭੈਣਾਂ ਅਤੇ ਬੇਟੀਆਂ ਹੀ ਨਹੀਂ, ਸਗੋਂ 18 ਸਾਲ ਤੋਂ ਵੱਧ ਉਮਰ ਦੇ ਭਰਾ ਵੀ ਇਸ ਵਿੱਚ ਸ਼ਾਮਲ ਹੋ ਸਕਣਗੇ। ਮਤਲਬ, ਇਸ ਵਾਰ ਦਾਇਰਾ ਹੋਰ ਵੀ ਵੱਡਾ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ 👉ਸਰਕਾਰ ਵੱਲੋਂ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਨੂੰ 7,000 ਰੁਪਏ ਦਾ ਤੋਹਫ਼ਾ!

ਐਲਾਨ ਮੁਤਾਬਕ, 5 ਅਕਤੂਬਰ, ਸੋਮਵਾਰ ਨੂੰ ਦੁਪਹਿਰ 12 ਵਜੇ ਇੱਕ ਵੱਡਾ ਸਰਪ੍ਰਾਈਜ਼ ਦਿੱਤਾ ਜਾਵੇਗਾ। ਹੁਣ ਇਹ ਸਰਪ੍ਰਾਈਜ਼ ਕਿੰਨਾ ਵੱਡਾ ਹੋਵੇਗਾ? ਕਿੰਨੇ ਲੋਕਾਂ ਨੂੰ ਆਈਫੋਨ ਮਿਲੇਗਾ? ਅਤੇ ਇਹ ਪੂਰਾ ਲੰਗਰ ਕਿਸ ਤਰੀਕੇ ਨਾਲ ਲਗਾਇਆ ਜਾਵੇਗਾ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ 12 ਵਜੇ ਸਾਹਮਣੇ ਆਉਣ ਦੀ ਉਮੀਦ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਹਰ ਕਿਸੇ ਨੂੰ ਨਹੀਂ, ਸਗੋਂ ਉਨ੍ਹਾਂ ਮੀਡੀਆ ਅਦਾਰਿਆਂ ਅਤੇ ਯੂਟਿਊਬਰਾਂ ਨੂੰ ਹੀ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਖ਼ਾਸ ਸੱਦਾ ਦਿੱਤਾ ਗਿਆ ਹੈ। ਇਸ ਦੀ ਵਜ੍ਹਾ ਦੱਸਦਿਆਂ ਉਨ੍ਹਾਂ ਕਿਹਾ ਕਿ ਘਰ ਵਿੱਚ ਜਗ੍ਹਾ ਘੱਟ ਹੈ, ਇਸ ਕਰਕੇ ਸੀਮਤ ਲੋਕਾਂ ਨੂੰ ਹੀ ਬੁਲਾਇਆ ਗਿਆ ਹੈ। ਹੁਣ ਉਨ੍ਹਾਂ ਦੀਆਂ ਗੱਲਾਂ ਵਿੱਚ ਭਗਤੀ ਨਾਲ ਜੁੜੀ ਇੱਕ ਹੋਰ ਗੱਲ ਵੀ ਸਾਹਮਣੇ ਆਈ। ਵੀਡੀਓ ਵਿੱਚ ਉਹ ਦੱਸਦੇ ਹਨ ਕਿ ਉਹ ਰੋਜ਼ਾਨਾ ਮਾਤਾ ਰਾਣੀ ਨੂੰ ਕੇਸਰ ਦੀ ਵਰਖਾ ਕਰਵਾਉਂਦੇ ਹਨ ਅਤੇ ਦਿਨ ਦੇ ਲਗਭਗ 18 ਘੰਟੇ ਪੂਜਾ-ਪਾਠ ਵਿੱਚ ਵਿਅਸਤ ਰਹਿੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਨਾਲ ਮਿਲਣ ਦੇ ਸਮੇਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਮੁਤਾਬਕ ਸੋਮਵਾਰ ਤੋਂ ਵੀਰਵਾਰ ਤੱਕ ਹੀ ਮਿਲਣ ਦੀ ਇਜਾਜ਼ਤ ਹੈ।

ਇਹ ਵੀ ਪੜ੍ਹੋ 👉Breaking News: ਅਕਾਲੀ ਦਲ ਵੱਲੋਂ ਬਠਿੰਡਾ ਦਿਹਾਤੀ ਤੋਂ ‘ਐਸਡੀਐਮ’ ਦੇ ਸਾਹਮਣੇ ‘ਪਟਵਾਰੀ’ ਨੂੰ ਚੋਣ ਲੜਾਉਣ ਦੀ ਤਿਆਰੀ!

ਹੁਣ ਇਸ ਪੂਰੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੀ ਲੋਕਾਂ ਦੀਆਂ ਨਜ਼ਰਾਂ 5 ਅਕਤੂਬਰ ਦੁਪਹਿਰ 12 ਵਜੇ ’ਤੇ ਟਿਕੀਆਂ ਹੋਈਆਂ ਹਨ। ਕਿਉਂਕਿ ਸਵਾਲ ਸਿਰਫ਼ ਇਹ ਨਹੀਂ ਕਿ ਆਈਫੋਨ ਵੰਡੇ ਜਾਣਗੇ ਜਾਂ ਨਹੀਂ… ਸਵਾਲ ਇਹ ਹੈ ਕਿ ਕਿੰਨੇ ਆਈਫੋਨ ਵੰਡੇ ਜਾਣਗੇ? ਕੌਣ ਇਸ ਲੰਗਰ ਦਾ ਹਿੱਸਾ ਬਣੇਗਾ? ਅਤੇ ਆਖ਼ਰ ਰਾਜਾ ਦ ਕਿੰਗ ਦਾ ਇਹ ਵੱਡਾ ਸਰਪ੍ਰਾਈਜ਼ ਕੀ ਹੋਵੇਗਾ? ਹੁਣ ਇਨ੍ਹਾਂ ਸਵਾਲਾਂ ਦਾ ਜਵਾਬ ਤਾਂ 12 ਵਜੇ ਹੀ ਸਾਹਮਣੇ ਆਵੇਗਾ। ਫਿਲਹਾਲ ਇਸ ਐਲਾਨ ਨੇ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ਛੇੜ ਦਿੱਤੀ ਹੈ ਅਤੇ ਹਰ ਕਿਸੇ ਦੀ ਨਜ਼ਰ ਹੁਣ ਇਸ ਖ਼ਾਸ ਮੌਕੇ ’ਤੇ ਟਿਕੀ ਹੋਈ ਹੈ। ਦੇਖਣਾ ਹੋਵੇਗਾ ਕਿ ਰਾਜਾ ਦ ਕਿੰਗ ਵੱਲੋਂ ਲਗਾਏ ਜਾ ਰਹੇ ਇਸ ਆਈਫੋਨ ਦੇ ਲੰਗਰ ਵਿੱਚ ਕਿੰਨੇ ਲੋਕਾਂ ਦੀ ਕਿਸਮਤ ਚਮਕਦੀ ਹੈ ਅਤੇ ਕਿੰਨੇ ਲੋਕਾਂ ਦੇ ਹੱਥ ਆਉਂਦਾ ਹੈ ਨਵਾਂ ਆਈਫੋਨ। ਦੇਸ਼ ਅਤੇ ਦੁਨੀਆ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਜੁੜੇ ਰਹੋ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Nayab Singh Saini ने सिंगापुर में SING फोरम में शिरकत की

👉हरियाणा को भारत की इनोवेशन कैपिटल बनाने और सिंगापुर...

ਇਨ੍ਹਾਂ ਗਲਤੀਆਂ ਕਾਰਨ ਬੈਂਕ ਕਰ ਸਕਦਾ ਹੈ ਲੋਨ ਰੱਦ

ਕਾਰੋਬਾਰ ਸ਼ੁਰੂ ਕਰਨ ਦਾ ਸੁਪਨਾ ਹੋਵੇ ਜਾਂ ਚੱਲਦੇ ਕਾਰੋਬਾਰ...