ਕਿਸਾਨ ਜਥੈਬੰਦੀ ‘ਚ ਜਥੇਬੰਦਕ ਚੋਣਾਂ ਦਾ ਮਸਲਾ; ਜੇਠੂਕੇ ਪਿੰਡ ਦੇ ਆਗੂ ਵੱਲੋਂ ਜਥੇਬੰਦੀ ਨਾਲ ਖੜ੍ਹਣ ਦਾ ਫੈਸਲਾ

Date:

spot_img

👉ਬੀਤੇ ਕੱਲ 28 ਪਿੰਡਾਂ ਦੀਆਂ ਕਮੇਟੀਆਂ ਵੱਲੋਂ ਅਸਤੀਫ਼ਾ ਦੇਣ ਦਾ ਕੀਤਾ ਗਿਆ ਸੀ ਐਲਾਨ
Bathinda News: ਕਿਸਾਨ ਸੰਘਰਸ਼ਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਜ਼ਿਲ੍ਹਾ ਜਥੇਬੰਦੀ ਵਿਚ ਜਥੇਬੰਦਕ ਚੋਣਾਂ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਹੁਣ ਲੀਡਰਸ਼ਿਪ ਨੇ ਰੁੱਸੇ ਆਗੂਆਂ ਨੂੰ ਮੁੜ ਨਾਲ ਤੋਰਣ ਦੇ ਯਤਨ ਵਿੱਢ ਦਿੱਤੇ ਹਨ। ਇਸ ਸਬੰਧ ਵਿਚ ਜਥੇਬੰਦੀ ਦੇ ਵੱਡੇ ਆਗੂ ਝੰਡਾ ਸਿੰਘ ਜੇਠੂਕੇ ਦੇ ਪਿੰਡ ਇਕਾਈ ਦੀ ਮੀਟਿੰਗ ਕੀਤੀ ਗਈ। ਜਿਸਦੇ ਵਿਚ ਵਿਸ਼ੇਸ਼ ਤੌਰ ‘ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ ਅਤੇ ਔਰਤ ਆਗੂ ਹਰਿੰਦਰ ਬਿੰਦੂ ਹਾਜ਼ਰ ਹੋਏ। ਮੀਟਿੰਗ ਦੌਰਾਨ ਪਿੰਡ ਪ੍ਰਧਾਨ ਨਿੱਕਾ ਸਿੰਘ ਜੇਠੂਕੇ ਨੇ ਸਪਸ਼ਟ ਕੀਤਾ ਗਿਆ ਕਿ ਉਸਦੇ ਵੱਲੋਂ ਅਸਤੀਫਾ ਨਹੀਂ ਦਿੱਤਾ ਗਿਆ ਤੇ ਉਸਨੂੰ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਿੱਚ ਪੂਰਨ ਭਰੋਸਾ ਹੈ । ਕਿਸਾਨ ਆਗੂ ਨਿਕਾ ਸਿੰਘ ਜੇਠੂਕੇ ਨੇ ਦੱਸਿਆ ਕਿ ਜਦੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ 27 ਨਵੰਬਰ ਨੂੰ ਮੀਟਿੰਗ ਰੱਖੀ ਗਈ ਸੀ ਤਾਂ ਇਹਨਾਂ ਸਾਥੀਆਂ ਵੱਲੋਂ 27 ਦੀ ਉਡੀਕ ਨਹੀਂ ਕੀਤੀ ਗਈ ਅਤੇ ਕਾਹਲੀ ਨਾਲ ਲਿਆ ਗਿਆ ਫੈਸਲਾ ਗਲਤ ਹੈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਲੀਲੂ ਸਿੰਘ,ਮਹਿੰਦਰ ਸਿੰਘ, ਬੀਰਾ ਸਿੰਘ,ਦੇਵ ਸਿੰਘ, ਛਿੰਦਾ ਸਿੰਘ ਹਰਪ੍ਰੀਤ ਕੌਰ,ਜਸਵਿੰਦਰ ਕੌਰ , ਬਲਵਿੰਦਰ ਕੌਰ , ਗੁਰਮੀਤ ਕੌਰ ,ਲਾਭ ਸਿੰਘ ਮਿੱਠੂ ਸਿੰਘ ਅਤੇ ਮਹਿੰਦਰ ਸਿੰਘ ਥਲੀਵਾਲਾ ਇਹ ਸਾਰੇ ਪਿੰਡ ਜੇਠੂਕੇ ਦੇ ਆਗੂ ਹਨ।
ਦਸਣਾ ਬਣਦਾ ਹੈ ਕਿ ਬੀਤੇ ਕੱਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਬਠਿੰਡਾ ਦੇ 28 ਪਿੰਡਾਂ ਵੱਲੋਂ ਪਿੰਡ ਮਾਈਸਰਖਾਨਾ ਦੇ ਗੁਰਦੁਆਰੇ ਸਾਹਿਬ ਵਿਖੇ ਉੱਘੇ ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ ਦੀ ਅਗਵਾਈ ਹੇਠ ਮੀਟਿੰਗ ਕਰਨ ਦਾ ਦਾਅਵਾ ਕੀਤਾ ਸੀ। ਜਿਸਦੇ ਵਿਚ ਪਿਛਲੇ ਦਿਨੀਂ ਬਠਿੰਡਾ ਜ਼ਿਲ੍ਹੇ ਦੇ ਬਲਾਕਾਂ ਅਤੇ ਜ਼ਿਲੇ ਦੀ ਚੋਣਾਂ ਉੱਪਰ ਸਵਾਲ ਖੜੇ ਕਰਦਿਆਂ ਕਿਹਾ ਗਿਆ ਸੀ ਕਿ ਇਹ ਚੋਣਾਂ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਨਹੀਂ ਕਰਵਾਈਆਂ ਗਈਆਂ। ਇਸ ਮੀਟਿੰਗ ਵਿੱਚ ਹਾਜ਼ਰ 28 ਪਿੰਡਾਂ ਦੀਆਂ ਕਮੇਟੀਆਂ ਤੇ ਜ਼ਿਲ੍ਹਾ ਬਲਾਕਾਂ ਦੇ ਆਗੂਆਂ ਤੇ ਵਰਕਰਾਂ ਨੇ ਸਹਿਮਤੀ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਅਸਤੀਫ਼ੇ ਦੇਣ ਦਾ ਵੀ ਐਲਾਨ ਕੀਤਾ ਸੀ। ਉਕਤ ਮੀਟਿੰਗ ਵਿਚ ਮੋਠੂ ਸਿੰਘ ਕੋਟੜਾ, ਰਾਜਵਿੰਦਰ ਸਿੰਘ ਰਾਮਨਗਰ, ਗੁਰਪਾਲ ਸਿੰਘ ਦਿਉਨ, ਨਿੱਕਾ ਸਿੰਘ ਜੇਠੂਕੇ, ਪਰਮਜੀਤ ਕੌਰ ਪਿੱਧੋ, ਅੰਮ੍ਰਿਤ ਸਿੰਘ ਮੌੜ ਚੱੜਤ, ਬੂਟਾ ਸਿੰਘ ਭੈਣੀ,ਅਮਨਦੀਪ ਸਿੰਘ ਮੌੜ ਕਲਾਂ, ਜਸਪਾਲ ਸਿੰਘ ਮੌੜ ਖੁਰਦ, ਗੁਰਭਗਤ ਸਿੰਘ, ਭੋਲਾ ਸਿੰਘ ਮਾੜੀ, ਭੋਲਾ ਸਿੰਘ ਰਾਏ ਖਾਨਾ, ਗੇਂਦਾਂ ਸਿੰਘ ਚਨਾਰਥਲ,ਸੂਖਾ ਸਿੰਘ ਭਾਈ ਬਖਤੌਰ, ਭੋਲਾ ਸਿੰਘ ਘੁੰਮਣ, ਗੁਰਮੇਲ ਸਿੰਘ ਭੂੰਦੜ ਅਤੇ ਗੁਰਜੀਤ ਸਿੰਘ ਬੰਗੇਹਰ ਆਦਿ ਦੇ ਸ਼ਾਮਲ ਹੋਣ ਬਾਰੇ ਕਿਹਾ ਗਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

spot_img
spot_img
spot_img

Share post:

Popular

More like this
Related