WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਚੰਡੀਗੜ੍ਹ

ਜਾਖੜ ਨੇ ਕਿਸਾਨ ਆਗੂਆਂ ਨੂੰ ਕੀਤਾ ਸਵਾਲ, ਪੂਰੀ ਫਸਲ ਐਮਐਸਪੀ ’ਤੇ ਚੱਕੀ ਜਾ ਰਹੀ ਹੈ ਫਿਰ ਲੜਾਈ ਕਿਹੜੀ ਗੱਲ ਦੀ?

ਚੰਡੀਗੜ੍ਹ 3 ਮਾਰਚ: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੰਦੋਲਨ ਕਰ ਰਹੇ ਕਿਸਾਨ ਆਗੂਆਂ ਨੂੰ ਸਵਾਲ ਕੀਤਾ ਹੈ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਸਿਆਸੀ ਹਿੱਤਾਂ ਲਈ ਮੌਤ ਦੇ ਮੂੰਹ ਨਾ ਪਾਉਣ। ਉਨਾਂ ਨੇ ਆਖਿਆ ਕਿ ਪੰਜਾਬ ਤੋਂ ਪਹਿਲਾਂ ਹੀ ਸਾਰਾ ਕਣਕ ਅਤੇ ਝੋਨਾ ਭਾਰਤ ਸਰਕਾਰ ਵੱਲੋਂ ਐਮਐਸਪੀ ਤੇ ਖਰੀਦ ਕੀਤਾ ਜਾ ਰਿਹਾ ਹੈ ਫਿਰ ਅਸੀਂ ਕਿਸ ਦੀ ਲੜਾਈ ਲੜ ਰਹੇ ਹਾਂ।ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਆਖਿਆ ਕਿ ਬੇਸ਼ਕ ਦੁਨੀਆ ਭਰ ਵਿੱਚ ਕਿਸਾਨੀ ਸੰਕਟ ਵਿੱਚ ਹੈ ਪਰ ਅੰਦੋਲਨ ਲੜ ਰਹੇ ਲੀਡਰਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਇਹ ਦੱਸਣ ਕਿ ਇਸ ਅੰਦੋਲਨ ਵਿੱਚ ਪੰਜਾਬ ਦੀ ਕੀ ਭਲਾਈ ਹੈ, ਜਦਕਿ ਸਾਨੂੰ ਤਾਂ ਪਹਿਲਾਂ ਹੀ ਸਾਡੀ ਪੂਰੀ ਫਸਲ ਤੇ ਐਮਐਸਪੀ ਮਿਲ ਰਹੀ ਹੈ।

ਸਵੱਛ ਹਰਿਆਣਾ-ਸਵੱਛ ਭਾਰਤ ਥੀਮ ਨੂੰ ਸਮਰਪਿਤ ਹੋਈ ਫਰੀਦਾਬਾਦ ਦੀ ਹਾਫ ਮੈਰਾਥਨ

ਉਹਨਾਂ ਨੇ ਸਵਾਲ ਕੀਤਾ ਕਿ ਇਹ ਆਗੂ ਦੱਸਣ ਕਿ ਉਹ ਕਣਕ ਝੋਨਾ ਛੱਡ ਕੇ ਕਿਹੜੀ ਫਸਲ ਲਾਉਣਾ ਚਾਹੁੰਦੇ ਹਨ ਜਿਸ ਤੇ ਉਹਨਾਂ ਨੂੰ ਐਮਐਸਪੀ ਚਾਹੀਦੀ ਹੈ ਤਾਂ ਉਹ ਖੁਦ ਨਾਲ ਜਾ ਕੇ ਇਹ ਐਮਐਸਪੀ ਦਿਵਾਉਣਗੇ।ਸੁਨੀਲ ਜਾਖੜ ਨੇ ਕਿਹਾ ਕਿ ਅਸਲ ਵਿੱਚ ਪੰਜਾਬ ਤੋਂ ਬਾਹਰ ਦੇ ਲੋਕਾਂ ਦੇ ਦਿਲ ਵਿੱਚ ਇਹੀ ਗੱਲ ਚੁਭਦੀ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਪੂਰੀ ਫਸਲ ਐਮਐਸਪੀ ਤੇ ਚੁੱਕੀ ਜਾ ਰਹੀ ਹੈ ਅਤੇ ਉਹਨਾਂ ਦੇ ਸੂਬਿਆਂ ਵਿੱਚ ਇਹ ਐਮਐਸਪੀ ਨਹੀਂ ਮਿਲ ਰਹੀ। ਪਰ ਉਹ ਖੁਦ ਆਪਣੇ ਹੱਕਾਂ ਲਈ ਲੜਨ ਦੀ ਬਜਾਏ ਪੰਜਾਬ ਦੇ ਨੌਜਵਾਨਾਂ ਨੂੰ ਇਸ ਲੜਾਈ ਵਿੱਚ ਝੋਕ ਰਹੇ ਹਨ। ਉਨਾਂ ਆਖਿਆ ਕਿ ਜੇਕਰ ਦੂਜੇ ਸੂਬਿਆਂ ਦੇ ਲੋਕਾਂ ਨੇ ਲੜਾਈ ਲੜਨੀ ਹੈ ਤਾਂ ਉਹ ਆਪਣੀ ਲੜਾਈ ਖੁਦ ਕਿਉਂ ਨਹੀਂ ਲੜਦੇ।

ਸਰਕਾਰ-ਵਪਾਰ ਮਿਲਣੀ ਦੌਰਾਨ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਉਦਯੋਗਪਤੀਆਂ ਨਾਲ ਵਿਸਥਾਰਤ ਵਿਚਾਰ-ਵਟਾਂਦਰਾ

ਉਹਨਾਂ ਨੇ ਕਾਂਗਰਸ ਦੇ ਆਗੂਆਂ ਤੋਂ ਵੀ ਪੁੱਛਿਆ ਜਿਨਾਂ ਨੇ ਟਰੈਕਟਰ ਮਾਰਚ ਕੀਤਾ ਸੀ ਕਿ ਕੀ ਉਹ ਝੋਨਾ ਛੱਡ ਕੇ ਜਵਾਰ ਬਾਜਰਾ ਲਗਾਉਣ ਲਈ ਤਿਆਰ ਹਨ। ਉਹਨਾਂ ਸਿਆਸੀ ਪਾਰਟੀਆਂ ਅਤੇ ਕਿਸਾਨ ਆਗੂਆਂ ਦੇ ਵੇਸ਼ ਵਿੱਚ ਛਿਪੇ ਲੋਕਾਂ ਨੂੰ ਕਿਹਾ ਕਿ ਉਹ ਕਿਸਾਨਾਂ ਦੇ ਨਾਂ ਤੇ ਸਿਆਸਤ ਬੰਦ ਕਰਨ ਅਤੇ ਕਿਸਾਨਾਂ ਨੂੰ ਭੜਕਾ ਕੇ ਕਿਸਾਨਾਂ ਅਤੇ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਤੋਂ ਬਾਜ ਆਉਣ।ਸੁਨੀਲ ਜਾਖੜ ਨੇ ਕਿਹਾ ਕਿ ਇਸ ਸਮੇਂ ਗੱਲ ਸਿਰਫ ਐਮਐਸਪੀ ਦੀ ਨਹੀਂ ਸਗੋਂ ਇਸ ਗੱਲ ਤੇ ਚਰਚਾ ਕਰਨ ਦੀ ਲੋੜ ਹੈ ਕਿ ਸਾਡੇ ਕਿਸਾਨ ਨੂੰ ਇੱਕ ਨਿਸ਼ਚਿਤ ਆਮਦਨ ਦੀ ਗਾਰੰਟੀ ਕਿਵੇਂ ਮਿਲੇ। ਇਸੇ ਲਈ ਭਾਰਤੀ ਜਨਤਾ ਪਾਰਟੀ 4 ਮਾਰਚ ਨੂੰ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕਰੇਗੀ।

 

Related posts

ਅਕਾਲੀ ਦਲ ਨੇ ਕੇਜਰੀਵਾਲ ਦਾ ਅਸਤੀਫਾ ਮੰਗਿਆ, ਕਿਹਾ ਕਿ ਸਤੇਂਦਰ ਜੈਨ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ

punjabusernewssite

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 7 ਉਮੀਦਵਾਰਾਂ ਦਾ ਐਲਾਨ, ਸਿਮਰਨਜੀਤ ਸਿੰਘ ਮਾਨ ਮੁੜ ਸੰਗਰੂਰ ਤੋਂ ਲੜਣਗੇ ਚੋਣ

punjabusernewssite

ਲੋਕਾਂ ਨੇ ਕੇਜਰੀਵਾਲ ਦੇ ਵਿਕਾਸ ਮਾਡਲ ਨੂੰ ਮੌਕਾ ਦੇਣ ਦਾ ਪੂਰਾ ਮਨ ਬਣਾ ਲਿਆ ਹੈ: ਮੁਨੀਸ਼ ਸਿਸੋਦੀਆ

punjabusernewssite