WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮਾਨਸਾ

ਮਾਨਸਾ ਜ਼ਿਲ੍ਹੇ ਦੀ 32ਵੀਂ ਵਰ੍ਹੇਗੰਢ ’ਤੇ ਹੋਣਗੇ ਵਿਸ਼ੇਸ਼ ਸਮਾਗਮ

ਹਰਦੀਪ ਸਿੱਧੂ
ਮਾਨਸਾ, 3 ਮਾਰਚ: ਵਾਇਸ ਆਫ ਮਾਨਸਾ ਵੱਲ੍ਹੋਂ ਵਿਸਾਖੀ ਮੌਕੇ ਮਾਨਸਾ ਜ਼ਿਲ੍ਹੇ ਦੀ ਵਰ੍ਹੇਗੰਢ ਨੂੰ ਵਿਸ਼ੇਸ਼ ਤੌਰ ’ਤੇ ਮਨਾਉਣ ਦਾ ਅਹਿਮ ਫੈਸਲਾ ਕੀਤਾ ਹੈ। ਹਫ਼ਤਾ ਭਰ ਚੱਲਣ ਵਾਲੇ ਸਮਾਗਮਾਂ ਵਿੱਚ ਸਿੱਖਿਆ, ਸਭਿਆਚਾਰ, ਵਪਾਰਕ, ਕਿਸਾਨੀ ਮਸਲਿਆਂ ’ਤੇ ਸੈਮੀਨਾਰ ਕਰਵਾਉਂਦਿਆਂ 13 ਅਪ੍ਰੈਲ ਨੂੰ ਮਾਨਸਾ ਦੇ ਕਲਾਕਾਰਾਂ ਦੀ ਅਗਵਾਈ ’ਚ ਵਿਸਾਖੀ ਮੇਲਾ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸਫਾਈ ਚੇਤਨਾ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ।ਇਹ ਪਹਿਲਾ ਮੌਕਾ ਹੈ,ਜਦੋਂ ਤਿੰਨ ਦਹਾਕਿਆਂ ਬਾਅਦ ਮਾਨਸਾ ਦੀ ਕਿਸੇ ਸਮਾਜਿਕ ਸੰਸਥਾ ਵੱਲ੍ਹੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼ਹਿਰ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਵੱਖ-ਵੱਖ ਸਮਾਗਮ ਜ਼ਿਲ੍ਹੇ ਦੀ ਵਰ੍ਹੇਗੰਢ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਸੰਸਥਾ ਦੇ ਪ੍ਰਧਾਨ ਡਾ.ਜਨਕ ਰਾਜ ਗੋਇਲ ਨੇ ਐਲਾਨ ਕੀਤਾ ਹੈ ਕਿ ਵਰ੍ਹੇਗੰਢ ਦੇ ਜਸ਼ਨ ਸਿਰਫ ਪ੍ਰੋਗਰਾਮਾਂ ਤੱਕ ਸੀਮਤ ਨਹੀਂ ਰਹਿਣਗੇ,ਸਗੋਂ ਮਾਨਸਾ ਜ਼ਿਲ੍ਹੇ ਦੀ ਤਰੱਕੀ ਲਈ ਹੁਣ ਤੱਕ ਹੋਏ ਯਤਨ ਅਤੇ ਭਵਿੱਖ ਲਈ ਤਰੱਕੀ ਲਈ ਕੀ ਯਤਨ ਹੋ ਸਕਦੇ ਨੇ,ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।

ਪੰਜਾਬ ਪੁਲਿਸ ਦਾ ਬਰਖ਼ਾਸਤ ਹੌਲਦਾਰ ਹੈਰੋਇਨ ਸਹਿਤ ਕਾਬੂ

ਪ੍ਰੋਜੈਕਟ ਚੇਅਰਮੈਨ ਡਾ ਲਖਵਿੰਦਰ ਮੂਸਾ, ਸੰਸਥਾ ਦੇ ਮੈਂਬਰ ਅਤੇ ਅਧਿਆਪਕ ਆਗੂ ਹਰਦੀਪ ਸਿੱਧੂ ਅਤੇ ਸਟੇਟ ਐਵਾਰਡੀ ਅਧਿਆਪਕ ਗੁਰਜੰਟ ਚਹਿਲ ਨੇ ਸੰਸਥਾ ਦੀ ਪ੍ਰੋਗਰਾਮਾਂ ਤਹਿਤ ਉਹਨਾਂ ਵਲੋਂ ਸਿੱਖਿਆ ਖੇਤਰ ਵਿਚ ਜਿਲ੍ਹੇ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਬਾਰੇ ਵੀ ਇੱਕ ਸੈਮੀਨਾਰ ਕਰਵਾਏ ਜਾਣ ਦਾ ਐਲਾਨ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਰਮੇਸ਼ ਜਿੰਦਲ, ਰਾਮ ਕ੍ਰਿਸ਼ਨ ਚੁੱਘ, ਨਰੇਸ਼ ਬਿਰਲਾ, ਕ੍ਰਿਸ਼ਨ ਕੁਮਾਰ ਐਸ ਡੀ ਓ, ਸ਼ੰਭੂਨਾਥ ਅਤੇ ਓਮ ਪ੍ਰਕਾਸ਼ ਜਿੰਦਲ ਰਿਟਾਇਰ ਤਹਿਸੀਲਦਾਰ ਨੇ ਵੀ ਕੀਤੀ।ਇਸ ਵਿਸ਼ੇ ’ਤੇ ਸੋਸ਼ਲਿਸਟ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਹਰਿੰਦਰ ਮਾਨਸ਼ਾਹੀਆ, ਨਾਟਕਕਾਰ ਬਲਰਾਜ ਮਾਨ,ਰਾਜ ਜੋਸ਼ੀ ਨੇ ਵੀ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਵੱਖ ਵੱਖ ਪ੍ਰਚਾਰ ਸਾਧਨਾਂ ਦੀ ਵਰਤੋਂ ਕੀਤੇ ਜਾਣ ਦਾ ਸੁਝਾਅ ਦਿੱਤਾ। ਮਾਨਸਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਵਿਚ ਸੇਠੀ ਸਿੰਘ ਸਰਾਂ, ਜਗਸੀਰ ਸਿੰਘ, ਹਰਜੀਵਨ ਸਰਾਂ, ਬਲਜੀਤ ਸਿੰਘ ਸੂਬਾ ਦੀ ਕਮੇਟੀ ਕਾਇਮ ਕੀਤੀ ਗਈ।

ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ 13 ਸਕੂਲ ਆਫ ਐਮੀਨੈਂਸ ਲੋਕਾਂ ਨੂੰ ਕੀਤੇ ਸਮਰਪਿਤ

ਸੰਸਥਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਦੀ ਅਗਵਾਈ ਚ ਸਰਪ੍ਰਸਤ ਮਿੱਠੂ ਰਾਮ ਅਰੋੜਾ, ਰੂਪ ਸਿੰਘ, ਤੇਜਿੰਦਰਪਾਲ ਸਿੰਘ, ਪ੍ਰਕਾਸ਼ ਚੰਦ ਜੈਨ ਅਤੇ ਬਿਕਰਮਜੀਤ ਟੈਕਸਲਾ ਦੀ ਅਗਵਾਈ ’ਚ ਕਮੇਟੀ ਬਣਾਈ ਗਈ।ਸੰਸਥਾ ਦੇ ਮੈਂਬਰ ਰਾਵਿੰਦਰ ਗਰਗ, ਨਰਿੰਦਰ ਸ਼ਰਮਾ, ਬਿੱਕਰ ਸਿੰਘ ਮਘਾਣੀਆ, ਡਾ ਸੰਦੀਪ ਘੰਡ, ਸਰਬਜੀਤ ਕੌਸ਼ਲ, ਰਾਕੇਸ਼ ਗਰਗ,ਪ੍ਰਿਤਪਾਲ ਸਿੰਘ ਨੇ 13 ਅਪਰੈਲ ਨੂੰ ਮਾਨਸਾ ਵਲੋਂ ਵਿਸਾਖੀ ਮੌਕੇ ਵੀ ਇੱਕ ਵੱਡਾ ਰੰਗਾਰੰਗ ਪ੍ਰੋਗਰਾਮ ਕਰਵਾਏ 32ਵੀਂ ਵਰੇਗੰਢ ਸਮਾਰੋਹਾਂ ਦੀ ਸਮਾਪਤੀ ਕਰਨ ਦੀ ਮੰਗ ਕੀਤੀ ਜਿਸ ਤੇ ਸਭ ਨੇ ਸਹਿਮਤੀ ਜਿਤਾਈ ਅਤੇ ਡਾ ਸ਼ੇਰਜੰਗ ਸਿੰਘ ਸਿੱਧੂ, ਡਾ ਟੀ ਪੀ ਐਸ ਰੇਖੀ ਦੀ ਅਗਵਾਈ ਵਿਚ ਅਸ਼ੋਕ ਬਾਂਸਲ ਮਾਨਸਾ, ਓਮ ਪ੍ਰਕਾਸ਼ ਪੀ ਸੀ ਐਸ, ਅੰਮ੍ਰਿਤ ਸਿੱਧੂ ਅਤੇ ਵਿਸ਼ਵਦੀਪ ਬਰਾੜ ਦੇ ਅਧਾਰਿਤ ਇੱਕ ਕਮੇਟੀ ਬਣਾ ਕੇ ਇਸ ਦੀ ਰੂਪ ਰੇਖਾ ਉਲੀਕ ਕੇ ਜਲਦੀ ਐਲਾਨ ਕਰਨ ਲਈ ਕਿਹਾ ਗਿਆ।

 

Related posts

ਮਾਨਸਾ ਦੇ ਸਰਬਪੱਖੀ ਵਿਕਾਸ ਲਈ ਹਰ 15 ਦਿਨਾਂ ਬਾਅਦ ਕੀਤੀ ਜਾਵੇਗੀ ਸਮੀਖਿਆ ਮੀਟਿੰਗ: ਰਾਜਾ ਵੜਿੰਗ

punjabusernewssite

ਮਾਨਸਾ ’ਚ ਪੰਚਾਇਤ ਸਕੱਤਰਾਂ ਦੀ ਹੋਈ ਮੀਟਿੰਗ, ਬੁੱਧ ਰਾਮ ਨੇ ਮਸਲੇ ਸਰਕਾਰ ਤੱਕ ਉਠਾਉਣ ਦਾ ਦਿਵਾਇਆ ਭਰੋਸਾ

punjabusernewssite

ਸਿੱਧੂ ਮੂਸੇਵਾਲਾ ਦੇ ਪ੍ਰਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ, ਪਿੰਡ ਹਵੇਲੀ ’ਚ ਵਿਆਹ ਵਰਗਾ ਮਾਹੌਲ

punjabusernewssite