ਚੰਡੀਗੜ੍ਹ, 10 ਜਨਵਰੀ : ਕੇਂਦਰ ਦੀ ਵਿਕਸਿਤ ਭਾਰਤ ਸੰਕਲਪ ਯਾਤਰਾ ਤੋਂ ਸਮਰਥਨ ਵਾਪਸ ਲੈਣ ਲਈ ਸੂਬਾ ਸਰਕਾਰ ਦੇ ਸਿਆਸੀ ਤੌਰ ਤੇ ਬੇਤੁਕੇ ਫੈਸਲੇ ਦੀ ਨਿੰਦਾ ਕਰਦਿਆਂ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਆਪ ਸਰਕਾਰ ਦੀ ਟਕਰਾਅ ਪੈਦਾ ਕਰਨ ਦੀ ਸੋਚ ਪੰਜਾਬ ਦੇ ਲੰਮੇ ਸਮੇਂ ਦੇ ਹਿੱਤਾਂ ਲਈ ਨੁਕਸਾਨਦੇਹ ਹੈ। ਜਾਖੜ ਨੇ ਕਿਹਾ ਕਿ ਮੁੱਖ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਆਪ ਦੇ ਇਸ ਰਵੱਈਏ ਕਾਰਨ ਪੰਜਾਬ ਦੇ ਲੋਕ ਸਭ ਤੋਂ ਵੱਧ ਪੀੜਤ ਹਨ ਜਦ ਕਿ ਇਹ ਯਾਤਰਾ ਪਿੰਡਾਂ ਦੇ ਲੋਕਾਂ ਨੂੰ ਕਈ ਬਿਮਾਰੀਆਂ ਦੀ ਜਾਂਚ ਕਰਕੇ ਸਿਹਤ ਲਾਭ ਪਹੁੰਚਾ ਰਹੀ ਹੈ।
ਲੋਹੜੀ ਤੋਂ ਪਹਿਲਾਂ ਵਿਜੀਲੈਂਸ ਦੀ ਕਾਂਗੜ ਵਿਰੁੱਧ ਵੱਡੀ ਕਾਰਵਾਈ
ਦਿੱਲੀ ਦੇ ਆਕਾਵਾਂ ਦੇ ਦਬਾਅ ਹੇਠ ਲਏ ਇਸ ਫੈਸਲੇ ਨੂੰ ਊਨ੍ਹਾਂ ਨੇ ਕਾਹਲੀ ਵਿਚ ਲਿਆ ਗਿਆ ਫੈਸਲਾ ਕਰਾਰ ਦਿੰਦਿਆਂ ਇਸ ਤੇੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਇਸ ਤਰਕਹੀਣ ਕਦਮ ਦੇ ਕਾਰਨਾਂ ਬਾਰੇ ਸਫਾਈ ਦੇਣ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੇ 4000 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਸਮਰਪਿਤ ਕਰਨ ਲਈ ਰੱਖੇ ਸਮਾਗਮ ਵਿਚ ਜਾਣਬੁੱਝ ਕੇ ਨਾ ਆਉਣ ਦੀ ਚੋਣ ਕਰਨ ਲਈ ਸੂਬਾ ਆਪ ਲੀਡਰਸ਼ਿੱਪ ਨੂੰ ਕਰੜੇ ਹੱਥੀਂ ਲੈੱਦਿਆਂ ਉਨ੍ਹਾਂ ਨੇ ਕਿਹਾ ਕਿ ਹੁਸਿਆਰਪੁਰ ਵਿਖੇ ਨਾ ਕੇ ਆਪ ਸਰਕਾਰ ਦੇ ਆਗੂਆਂ ਨੇ ਆਪਣਾ ਵਿਕਾਸ ਵਿਰੋਧੀ ਚਿਹਰਾ ਬੇਨਕਾਬ ਕਰ ਲਿਆ ਹੈ।
ਪੰਜਾਬ ਭਰ ਦੇ ਮੈਡੀਕਲ ਸਟੋਰਾਂ ਲਈ ਨਵੇਂ ਫ਼ੁਰਮਾਨ….
ਜਾਖੜ ਨੇ ਆਬਕਾਰੀ ਘੁਟਾਲੇ ਵਿੱਚ ਕੇਜਰੀਵਾਲ ਤੋਂ ਈਡੀ ਦੀ ਪੁੱਛਗਿੱਛ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਆਪ ਲੀਡਰਸਿਪ ਆਪਣੇ ਭ੍ਰਿਸ਼ਟਾਚਾਰ ਕਾਰਨ ਲੋਕਾਂ ਵਿੱਚ ਘਬਰਾਹਟ ਮਹਿਸੂਸ ਕਰ ਰਹੀ ਹੈ ਅਤੇ ਸਿਰਫ ਜਵਾਬਾਂ ਤੋਂ ਬਚਣ ਅਤੇ ਲੋਕਾਂ ਦਾ ਧਿਆਨ ਭਟਕਾਉਣ ਦੀਆਂ ਚਾਲਾਂ ਵਿੱਚ ਸ਼ਾਮਲ ਹੈ। ਜਾਖੜ ਨੇ ਕਿਹਾ ਕਿ 2024 ਦੀਆਂ ਚੋਣਾਂ ਆਪ ਨੂੰ ਉਨ੍ਹਾਂ ਦੀ ਜਗਾ ਦਿਖਾਉਣਗੀਆਂ ਅਤੇ ਪੰਜਾਬ ਦੇ ਲੋਕ ਉਨ੍ਹਾਂ ਨੂੰ ਨਕਾਰ ਦੇਣਗੇ।
Share the post "ਜਾਖੜ ਨੇ ਕੇਂਦਰ ਦੀ ਸੰਕਲਪ ਯਾਤਰਾ ਤੋਂ ਸਮਰਥਨ ਵਾਪਸ ਲੈਣ ਲਈ ਆਪ ਸਰਕਾਰ ਦੀ ਕੀਤੀ ਨਿੰਦਾ"