ਜਲੰਧਰ, 13 ਜੁਲਾਈ: ਜਲੰਧਰ ਪੱਛਮੀ ਹਲਕੇ ਲਈ ਪਈਆਂ ਵੋਟਾਂ ਦੇ ਸ਼ਨੀਵਾਰ ਨੂੰ ਸਾਹਮਣੇ ਆਏ ਚੋਣ ਨਤੀਜਿਆਂ ਵਿਚ 10 ਉਮੀਦਵਾਰ ‘ਨੋਟਾ’ ਤੋਂ ਵੀ ਘੱਟ ਵੋਟਾਂ ਹਾਸਲ ਕਰਨ ਵਿਚ ਅਸਫ਼ਲ ਰਹੇ ਹਨ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਸਹਿਤ ਕੁੱਲ 12 ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਹੈ। ਇਸ ਉਪ ਚੋਣ ਲਈ ਕੁੱਲ 15 ਉਮੀਦਵਾਰ ਮੈਦਾਨ ਵਿਚ ਡਟੇ ਹੋਏ ਸਨ, ਜਿੰਨ੍ਹਾਂ ਦੇ ਵਿਚੋਂ 9 ਅਜ਼ਾਦ ਉਮੀਦਵਾਰ ਹੀ ਸਨ। ਚੋਣ ਨਤੀਜਿਆਂ ਦਾ ਵਿਸ਼ਲੇਸਣ ਕਰਨ ਤੋਂ ਬਾਅਦ ਪਤਾ ਲੱਗਿਆ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਸਰਬਜੀਤ ਸਿੰਘ ਖ਼ਾਲਸਾ ਸਹਿਤ ਬਾਕੀ 9 ਅਜਾਦ ਉਮੀਦਵਾਰਾਂ ਨੂੰ ਨੋਟਾਂ ਤੋਂ ਘੱਟ ਵੋਟਾਂ ਮਿਲੀਆਂ ਹਨ। ਨੋਟਾ ਦੇ ਬਟਨ ਨੂੰ 687 ਲੋਕਾਂ ਨੇ ਦੱਬਿਆ ਹੈ।ਜੇਕਰ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਦੀ ਕੀਤੀ ਜਾਵੇ ਤਾਂ ਇਸਦੀ ਹਾਲਾਤ ਕਿਆਸਅਰਾਈਆਂ ਦੇ ਉਲਟ ਬਹੁਤ ਪਤਲੀ ਰਹੀ ਹੈ।
ਜਲੰਧਰ ਉਪ ਚੋਣ: ਆਪ ਦੇ ਮਹਿੰਦਰ ਭਗਤ ਨੇ ਇਕਤਰਫ਼ਾ ਮੁਕਾਬਲੇ ਵਿਚ ਜਿੱਤੀ ਚੋਣ
ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਇਸ ਹਲਕੇ ਤੋਂ 2623 ਵੋਟਾਂ ਮਿਲੀਆਂ ਸਨ ਪ੍ਰੰਤੂ ਹੁਣ ਸੁਰਜੀਤ ਕੌਰ ਨੂੰ ਸਿਰਫ਼ 1242 ਵੋਟਾਂ ਹੀ ਨਸੀਬ ਹੋਈਆਂ ਹਨ। ਵੱਡੀ ਗੱਲ ਇਹ ਵੀ ਰਹੀ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਇਹ ਬੀਬੀ ਪਹਿਲਾਂ ਆਮ ਆਦਮੀ ਪਾਰਟੀ ਵਿਚ ਚਲੀ ਗਈ ਪ੍ਰੰਤੂ ਮੁੜ ਬਾਗੀ ਧੜੇ ਦੀ ਘੋੜੀ ’ਤੇ ਸਵਾਰ ਹੋ ਕੇ ਵਾਪਸ ਆ ਗਈ। ਜਿਸਦੇ ਕਾਰਨ ਸਿਆਸੀ ਕਿਰਦਾਰ ’ਤੇ ਵੀ ੳੁੰਗਲਾਂ ਉੱਠੀਆਂ।ਉਂਝ ਸੁਖਬੀਰ ਧੜੇ ਨਾਲ ਉਸ ਤੋਂ ਵੀ ਮਾੜੀ ਹੋਈ ਹੈ ਕਿਉਂਕਿ ਉਨ੍ਹਾਂ ਵੱਲੋਂ ਇੱਥੇ ਬਸਪਾ ਨੂੰ ਸਮਰਥਨ ਦਿੱਤਾ ਸੀ ਪਰ ਬਸਪਾ ਦੇ ਉਮੀਦਵਾਰ ਬਿੰਦਰ ਲਾਖ਼ਾ ਨੂੰ ਬਾਗੀ ਧੜੇ ਦੀ ਉਮੀਦਵਾਰ ਨਾਲੋਂ ਵੀ ਕਾਫ਼ੀ ਘੱਟ ਸਿਰਫ਼ 734 ਵੋਟਾਂ ਹੀ ਮਿਲੀਆਂ।
ਵੱਡੀ ਖ਼ਬਰ: ਪੁਲਿਸ ਮੁਕਾਬਲੇ ’ਚ ਤਿੰਨ ਗੈਂਗਸਟਰ ਹਲਾਕ, ਇੱਕ ਸਬ ਇੰਸਪੈਕਟਰ ਜਖ਼ਮੀ
ਚੋਣ ਅਧਿਕਾਰੀ ਵੱਲੋਂ ਜਲੰਧਰ ਪੱਛਮੀ ਹਲਕੇ ਦੇ ਐਲਾਨ ਕੀਤੇ ਚੋਣ ਨਤੀਜੇ ਦਾ ਟੇਬਲ
Share the post "ਜਲੰਧਰ ਉਪ ਚੋਣ: 15 ਵਿਚੋਂ 10 ਉਮੀਦਵਾਰਾਂ ਨੂੰ ਨੋਟਾਂ ਤੋਂ ਘੱਟ ਵੋਟਾਂ ਮਿਲੀਆਂ"