ਜਲੰਧਰ, 28 ਜਨਵਰੀ: ਆਮ ਤੌਰ ’ਤੇ ਮਾਂ-ਬਾਪ ਆਪਣੇ ਬੱਚਿਆਂ ਨੂੰ ਗਲਤ ਕੰਮ ਕਰਨ ਤੋਂ ਰੋਕਦੇ ਹਨ ਪ੍ਰੰਤੂ ਜਲੰਧਰ ਦਿਹਾਤੀ ਦੀ ਪੁਲਿਸ ਨੇ ਇੱਕ ਅਜਿਹੇ ਬਾਪ ਨੂੰ ਉਸਦੇ ਪੁੱਤ ਸਹਿਤ ਕਾਬੂ ਕੀਤਾ ਹੈ, ਜਿਹੜੇ ਮਿਲਕੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਪੁਲਿਸ ਨੇ ਇੰਨ੍ਹਾਂ ਕੋਲੋਂ ਤਿੰਨ ਨਜਾਇਜ਼ ਹਥਿਆਰ ਅਤੇ ਲੁੱਟ ਖੋਹ ਦਾ ਮਾਲ ਵੀ ਬਰਾਮਦ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਜਲੰਧਰ ਦਿਹਾਤੀ ਦੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਮੀਡੀਆ ਨੂੰ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਇਸ ਕਾਰਵਾਈ ਦੌਰਾਨ ਐਸਪੀ ਇਨਵੈਸਟੀਗੇਸ਼ਨ ਸ਼੍ਰੀਮਤੀ ਜਸਰੂਪ ਕੌਰ ਅਤੇ ਡੀਐਸਪੀ ਇਨਵੈਸਟੀਗੇਸ਼ਨ ਸਰਵਨਜੀਤ ਸਿੰਘ ਦੀ ਨਿਗਰਾਨੀ ਹੇਠ ਸੀਆਈਏ ਸਟਾਫ ਦੇ ਸਬ-ਇੰਸਪੈਕਟਰ ਅਮਨਦੀਪ ਵਰਮਾ ਦੀ ਟੀਮ ਵੱਲੋਂ ਪਿੰਡ ਉਧੋਵਾਲ ਨੇੜੇ ਇੱਕ ਵਿਸ਼ੇਸ਼ ਨਾਕੇ ਦੌਰਾਨ ਦੋਨਾਂ ਨੂੰ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ ਚੰਡੀਗੜ੍ਹ ਮੇਅਰ ਚੋਣ: ਕਾਂਗਰਸ ਤੇ ਆਪ ਨੇ ਆਪਣੇ ‘ਕੋਂਸਲਰਾਂ’ ਨੂੰ ਕੀਤਾ ਗੁਪਤਵਾਸ
ਜਿੰਨ੍ਹਾਂ ਦੀ ਪਹਿਚਾਣ ਪਿਤਾ ਰਾਜ ਕੁਮਾਰ ਅਤੇ ਪੁੱਤਰ ਰਾਜਵੀਰ ਉਰਫ ਰੋਹਿਤ ਵਾਸੀ ਸੈਦਪੁਰ ਸ਼ਾਹਕੋਟ ਜਲੰਧਰ ਵਜੋਂ ਹੋਈ ਹੈ। ਇੰਨ੍ਹਾਂ ਕੋਲੋਂ ਪੁਲਿਸ ਨੇ 3 ਪਿਸਤੌਲ ਅਤੇ 25 ਜ਼ਿੰਦਾ ਕਾਰਤੂਸ, ਨੌਂ ਮੋਬਾਈਲ ਫੋਨ, ਇੱਕ ਸਮਾਰਟ ਘੜੀ ਅਤੇ ਛੇ ਤੋਲੇ ਵਜ਼ਨ ਵਾਲੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਪੁੱਛਗਿਛ ਦੌਰਾਨ ਪਤਾ ਲੱਗਿਆ ਹੈ ਕਿ ਮੁਲਜ਼ਮ ਰਾਜਵੀਰ ਉਰਫ਼ ਰੋਹਿਤ ਨਸ਼ੇ ਦਾ ਆਦੀ ਹੈ ਅਤੇ ਆਪਣੇ ਪਿਤਾ ਰਾਜ ਕੁਮਾਰ ਨਾਲ ਮਿਲ ਕੇ ਹਥਿਆਰਬੰਦ ਡਕੈਤੀਆਂ ਅਤੇ ਰਾਤ ਦੇ ਸਮੇਂ ਹੋਣ ਵਾਲੀਆਂ ਚੋਰੀਆਂ ਕਰਨ ਵਿਚ ਮਾਹਰ ਸੀ। ਮੁਲਜ਼ਮ ਰਾਤ ਨੂੰ ਘਰਾਂ ਵਿੱਚ ਦਾਖਲ ਹੁੰਦੇ ਸਨ ਅਤੇ ਪਿਸਤੌਲ ਦੀ ਨੋਕ ’ਤੇ ਰਾਹਗੀਰਾਂ ਨੂੰ ਲੁੱਟਦੇ ਸਨ ਅਤੇ ਉਨ੍ਹਾਂ ਦਾ ਕੀਮਤੀ ਸਮਾਨ, ਜਿਵਂੇ ਮੋਬਾਈਲ ਫੋਨ, ਨਕਦੀ ਆਦਿ ਖੋਹ ਲੈਂਦੇ ਸਨ। ਇਹ ਵੀ ਖੁਲਾਸਾ ਹੋਇਆ ਹੈ ਕਿ ਇੰਨ੍ਹਾਂ ਨੇ ਇਹ ਹਥਿਆਰ ਸ਼ਰਨਜੀਤ ਸਿੰਘ ਉਰਫ਼ ਸੋਨੂੰ ਵਾਸੀ ਸੈਦਪੁਰ ਝਿੜੀ ਤੋਂ ਪ੍ਰਾਪਤ ਕੀਤੇ ਸਨ, ਜਿਸਨੂੰ ਨਾਮਜਦ ਕਰ ਲਿਆ ਗਿਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਜਲੰਧਰ ਪੁਲਿਸ ਨੇ ਕੀਤੀ ਪਿਊ-ਪੁੱਤ ਦੀ ਜੋੜੀ ਕਾਬੂ;3 ਪਿਸਤੌਲ, 9 ਮੋਬਾਈਲ ਫੋਨ, ਇੱਕ ਘੜੀ ਅਤੇ ਛੇ ਤੋਲੇ ਸੋਨੇ ਦੇ ਗਹਿਣੇ ਬਰਾਮਦ"