ਫਾਜ਼ਿਲਕਾ ਜ਼ਿਲੇ ਵਿੱਚ ਵੈਟਲੈਂਡ ਦੀ ਕੀਤੀ ਜਾ ਰਹੀ ਹੈ ਪਹਿਚਾਣ

Date:

spot_img

👉ਵੈਟਲੈਂਡ ਦੀ ਸੰਭਾਲ ਕੁਦਰਤ ਦੇ ਪ੍ਰਸਥਿਤੀਕੀ ਤੰਤਰ ਲਈ ਬਹੁਤ ਜਰੂਰੀ- ਵਧੀਕ ਡਿਪਟੀ ਕਮਿਸ਼ਨਰ
Fazilka News:ਸਰਕਾਰ ਵੱਲੋਂ ਵੈਟਲੈਂਡ (ਸਿੱਲੀ ਧਰਤੀ) ਨੂੰ ਇੱਕ ਕੁਦਰਤੀ ਸਰੋਤ ਮੰਨਦਿਆਂ ਇਸਦੀ ਸੰਭਾਲ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧ ਵਿੱਚ ਜ਼ਿਲ੍ਹਾ ਵੈਟਲੈਂਡ ਮੈਨੇਜਮੈਂਟ ਕਮੇਟੀ ਦੀ ਬੈਠਕ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਉਨਾਂ ਆਖਿਆ ਕਿ ਵੈਟਲੈਂਡ ਸਾਡੇ ਪਰਿਸਥਿਤੀਕੀ ਤੰਤਰ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਇਹਨਾਂ ਦੀ ਸੰਭਾਲ ਅਤੀ ਜਰੂਰੀ ਹੈ। ਉਹਨਾਂ ਨੇ ਕਿਹਾ ਕਿ ਵੈਟਲੈਂਡ ਵਿੱਚ ਜਿੱਥੇ ਬਹੁਤ ਸਾਰਾ ਜੀਆ ਜੰਤ ਪਲਦਾ ਹੈ ਅਤੇ ਜੈਵਿਕ ਵਿਭਿੰਨਤਾ ਪਣਪਦੀ ਹੈ ਉੱਥੇ ਹੀ ਇਹ ਧਰਤੀ ਹੇਠਲੇ ਪਾਣੀ ਦੇ ਰੀਚਾਰਜ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਇਹ ਵੀ ਪੜ੍ਹੋ Punjab Police ’ਚ ਵੱਡਾ ਫ਼ੇਰਬਦਲ; 7 SSPs ਸਹਿਤ 21 IPS ਅਧਿਕਾਰੀ ਬਦਲੇ 

ਉਹਨਾਂ ਨੇ ਆਖਿਆ ਕਿ ਪ੍ਰਿਸਥਿਤੀਕੀ ਤੰਤਰ ਲਈ ਇਹ ਬਹੁਤ ਜਰੂਰੀ ਹਨ। ਇਸ ਸਬੰਧ ਵਿੱਚ ਜ਼ਿਲ੍ਹੇ ਵਿੱਚ ਸਵਾ ਦੋ ਹੈਕਟੇਅਰ ਤੋਂ ਵੱਡੇ ਆਕਾਰ ਦੇ 14 ਵੈਟ ਲੈਂਡ ਪਹਿਚਾਣੇ ਗਏ ਹਨ।ਇਸ ਮੌਕੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਡੀਐਫਓ ਲਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਵੈਟਲੈਂਡ ਉਹ ਥਾਵਾਂ ਹੁੰਦੀਆਂ ਹਨ ਜਿੱਥੇ ਜਲ ਸਰੋਤ ਹੋਵੇ ਅਤੇ ਉਸਦੇ ਆਸ ਪਾਸ ਸਿੱਲੀ ਧਰਤੀ ਹੋਵੇ। ਉਹਨਾਂ ਨੇ ਕਿਹਾ ਕਿ ਇਹਨਾਂ 14 ਥਾਵਾਂ ਵਿੱਚੋਂ ਅੱਠ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਇਸ ਵੈਟਲੈਂਡ ਨੂੰ ਹੋਰ ਵਿਕਸਿਤ ਕਰਨ ਸਬੰਧੀ ਸਹਿਮਤੀ ਮਿਲੀ ਹੈ। ਉਹਨਾਂ ਦੱਸਿਆ ਕਿ ਇਸ ਵਿੱਚ ਰਾਏਪੁਰਾ, ਖੁੱਬਣ, ਨਰਾਇਣਪੁਰਾ, ਚੂਹੜੀ ਵਾਲਾ ਧੰਨਾ, ਸਈਦਵਾਲਾ, ਦਾਨੇਵਾਲਾ ਸੱਤ ਕੋਸੀ, ਰਾਜਪੁਰਾ ਅਤੇ ਜਮਾਲਗੜ੍ਹ ਪਿੰਡਾਂ ਦੇ ਨਾਮ ਸ਼ਾਮਿਲ ਹਨ।

ਇਹ ਵੀ ਪੜ੍ਹੋ  5000 ਰੁਪਏ ਰਿਸ਼ਵਤ ਲੈਂਦਾ PSPCL ਦਾ JE ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਉਹਨਾਂ ਦੱਸਿਆ ਕਿ ਇੱਥੇ ਸਰਕਾਰ ਵੱਲੋਂ ਇਹਨਾਂ ਵੈਟਲੈਂਡ ਨੂੰ ਲੈਂਡਸਕੇਪਿੰਗ ਰਾਹੀਂ ਹੋਰ ਬਿਹਤਰ ਤਰੀਕੇ ਨਾਲ ਵਿਕਸਿਤ ਕੀਤਾ ਜਾਵੇਗਾ। ਜਿਸ ਨਾਲ ਜੈਵਿਕ ਭਿੰਨਤਾ ਨੂੰ ਪਣਪਣ ਲਈ ਜਿੱਥੇ ਮੌਕਾ ਮਿਲੇਗਾ ਉੱਥੇ ਹੀ ਇਹਨਾਂ ਪਿੰਡਾਂ ਲਈ ਇਹ ਇੱਕ ਸੈਰ ਸਪਾਟੇ ਦੇ ਥਾਂ ਵਜੋਂ ਵੀ ਵਿਕਸਿਤ ਹੋਣਗੇ। ਬੈਠਕ ਵਿੱਚ ਮੱਛੀ ਪਾਲਣ ਵਿਭਾਗ ਤੋਂ ਡਾ ਕੋਕਮ ਕੌਰ, ਜੰਗਲਾਤ ਰੇਂਜ ਫਸਰ ਮੰਗਤ ਰਾਮ ਅਤੇ ਕੁਲਵੰਤ ਸਿੰਘ, ਕਾਰਜਕਾਰੀ ਇੰਜਨੀਅਰ ਮਾਈਨਿੰਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

parvinder singh jhota murder case; ਪੰਜਾਬ ‘ਚ ਬੰਦ ਦਾ ਅਸਰ ਦਿਖਣਾ ਸ਼ੁਰੂ

Punjab News: parvinder singh jhota murder case; 13 ਅਕਤੂਬਰ...