WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਾਹਿਤ ਤੇ ਸੱਭਿਆਚਾਰ

ਜਸਪਾਲ ਮਾਨਖੇੜਾ ਸਰਬਸੰਮਤੀ ਨਾਲ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਮੁੜ ਪ੍ਰਧਾਨ ਬਣੇ

ਬਠਿੰਡਾ,11 ਫ਼ਰਵਰੀ: ਪਿਛਲੇ ਚਾਲੀ ਸਾਲਾਂ ਤੋਂ ਬਠਿੰਡਾ ਇਲਾਕੇ ’ਚ ਸਾਹਿਤਕ ਕਾਰਜ਼ਾਂ ਵਿਚ ਗਤੀਸ਼ੀਲ ਪੰਜਾਬੀ ਸਾਹਿਤ ਸਭਾ ਦੀ ਐਤਵਾਰ ਨੂੰ ਹੋਈ ਸਰਬਸੰਮਤੀ ਨਾਲ ਚੋਣ ਵਿਚ ਉੱਤੇ ਸਾਹਿਤਕਾਰ ਜਸਪਾਲ ਮਾਨਖੇੜਾ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ। ਸਥਾਨਕ ਟੀਚਰਜ਼ ਹੋਮ ਵਿਖੇ ਚੋਣ ਅਧਿਕਾਰੀ ਦਮਜੀਤ ਦਰਸ਼ਨ ਦੀ ਅਗਵਾਈ ਹੇਠ ਹੋਈ ਇਸ ਚੋਣ ਦੀ ਪ੍ਰਧਾਨਗੀ ਮੰਡਲ ਵਿੱਚ ਹਰਬੰਸ ਲਾਲ ਗਰਗ, ਗੁਰਦੇਵ ਖੋਖਰ ਅਤੇ ਜਸਪਾਲ ਮਾਨਖੇੜਾ ਸਾਮਲ ਸਨ। ਸਭ ਤੋਂ ਪਹਿਲਾਂ ਵਿੱਤ ਸਕੱਤਰ ਜਰਨੈਲ ਸਿੰਘ ਭਾਈਰੂਪਾ ਨੇ ਪਿਛਲੇ ਦੋ ਸਾਲਾਂ ਦੇ ਵਿੱਤੀ ਲੇਖੇ ਜੋਖੇ ਦੀ ਵਿੱਤ ਰਿਪੋਰਟ ਪੜ੍ਹੀ ਜਿਸਨੂੰ ਜਨਰਲ ਹਾਊਸ ਨੇ ਸਤੁੰਸ਼ਟੀ ਜ਼ਾਹਰ ਕਰਦਿਆਂ ਪ੍ਰਵਾਨਗੀ ਦਿੱਤੀ।

ਦਿੱਲੀ ਕੂਚ ਤੋਂ ਪਹਿਲਾਂ ਕੇਂਦਰ ਵੱਲੋਂ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ

ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਦੁਆਰਾ ਪਿਛਲੀ ਕਾਰਜਕਾਰਨੀ ਦੀ ਟੀਮ ਭੰਗ ਕਰਨ ਤੋਂ ਬਾਅਦ ਚੋਣ ਅਧਿਕਾਰੀ ਨੇ ਨਵੀਂ ਟੀਮ ਦਾ ਪੈਨਲ ਸਭਾ ਦੇ ਜਨਰਲ ਹਾਊਸ ਸਾਹਮਣੇ ਪੇਸ਼ ਕੀਤਾ। ਭਰਵੀੰ ਗਿਣਤੀ ਵਿੱਚ ਸ਼ਾਮਲ ਸਭਾ ਦੇ ਮੈਂਬਰਾਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਉਕਤ ਪੈਨਲ ਨੂੰ ਪ੍ਰਵਾਨਗੀ ਦਿੱਤੀ। ਸਭਾ ਦੇ ਨਵ ਨਿਯੁਕਤਪ੍ਰੈੱਸ ਸਕੱਤਰ ਅਮਨ ਦਾਤੇਵਾਸੀਆ ਨੇ ਦੱਸਿਆ ਕਿ ਨਵੀਂ ਚੋਣ ਵਿੱਚ ਸਰਪ੍ਰਸਤ ਗੁਰਦੇਵ ਖੋਖਰ, ਪ੍ਰਧਾਨ ਜਸਪਾਲ ਮਾਨਖੇੜਾ, ਜਨਰਲ ਸਕੱਤਰ ਰਣਜੀਤ ਗੌਰਵ, ਸੀਨੀਅਰ ਮੀਤ ਪ੍ਰਧਾਨ ਡਾ ਰਵਿੰਦਰ ਸੰਧੂ, ਮੀਤ ਪ੍ਰਧਾਨ ਬਲਵਿੰਦਰ ਭੁੱਲਰ, ਸਕੱਤਰ ਅਗ਼ਾਜ਼ਬੀਰ, ਖ਼ਜ਼ਾਨਚੀ ਕਾਮਰੇਡ ਜਰਨੈਲ ਸਿੰਘ, ਕਾਨੂੰਨੀ ਸਲਾਹਕਾਰ ਕੰਵਲਜੀਤ ਕੁਟੀ, ਆਡੀਟਰ ਹਰਭੁਪਿੰਦਰ ਲਾਡੀ, ਸ਼ੋਸ਼ਲ ਮੀਡੀਆ ਇੰਚਾਰਜ ਰਮੇਸ਼ ਗਰਗ ਅਤੇ ਪ੍ਰੈੱਸ ਸਕੱਤਰ ਅਮਨ ਦਾਤੇਵਾਸੀਆ ਨੂੰ ਚੁਣਿਆ ਗਿਆ।

ਬਠਿੰਡਾ ਪੁਲਿਸ ‘ਚ ਵੱਡਾ ਫੇਰਬਦਲ, ਕਈ ਥਾਣਾ ਮੁਖੀ ਬਦਲੇ

ਨਵੇਂ ਚੁਣੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਹਾਊਸ ਵਿੱਚ ਸ਼ਾਮਲ ਲੇਖਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹਨਾਂ ਦੀ ਟੀਮ ਅਗਲੇ ਦੋ ਸਾਲਾਂ ਦੇ ਕਾਰਜਕਾਲ ਵਿੱਚ ਪੰਜਾਬੀ ਸਾਹਿਤ ਸਭਾ ਦੇ ਵੱਕਾਰ ਨੂੰ ਹੋਰ ਵੀ ਬੁਲੰਦੀਆਂ ਉੱਤੇ ਲੈ ਕੇ ਜਾਣ ਲਈ ਵਚਨਬੱਧ ਹੈ। ਇਸ ਚੋਣ ਇਜਲਾਸ ਵਿੱਚ ਰਣਬੀਰ ਰਾਣਾ, ਲਛਮਣ ਸਿੰਘ ਮਲੂਕਾ, ਭੋਲਾ ਸਿੰਘ ਸ਼ਮੀਰੀਆ, ਨੰਦ ਸਿੰਘ ਮਹਿਤਾ, ਮੋਹਣਜੀਤ ਸਿੰਘ ਪੁਰੀ, ਤਰਸੇਮ ਬਸ਼ਰ, ਜਸਵਿੰਦਰ ਜਸ, ਕਰਨੈਲ ਸਿੰਘ, ਅਮਰ ਸਿੰਘ ਸਿੱਧੂ, ਸੁਖਵੀਰ ਕੌਰ ਸਰਾਂ, ਕਮਲ ਬਠਿੰਡਾ, ਦਿਨੇਸ਼ ਨੰਦੀ, ਨਿਰੰਜਨ ਸਿੰਘ ਪ੍ਰੇਮੀ, ਸੇਵਕ ਸਿੰਘ ਸ਼ਮੀਰੀਆ, ਧਰਮਪਾਲ, ਡਾ ਜਸਬੀਰ ਢਿੱਲੋਂ, ਨਾਨਕ ਨੀਰ, ਗੁਰਵਿੰਦਰ ਸਿੰਘ ਐਡਵੋਕੇਟ, ਅਮਨਦੀਪ ਕੌਰ ਮਾਨ ਅਤੇ ਸੁਖਵਿੰਦਰ ਸਿੰਘ ਮਾਨ ਹਾਜ਼ਰ ਸਨ।

 

Related posts

ਕਲਾਂ ਉਤਸ਼ਵ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿੱਚ ਵਧੇਗਾ ਆਪਸੀ ਪਿਆਰ: ਇਕਬਾਲ ਸਿੰਘ ਬੁੱਟਰ

punjabusernewssite

ਡੀਸੀ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਖੁਸ਼ੀ ਕੀਤੀ ਸਾਂਝੀ

punjabusernewssite

ਸੀਨੀਅਰ ਸਿਟੀਜਨ ਕੌਂਸਲ ਬਠਿੰਡਾ ਨੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ

punjabusernewssite