
+1
11 ਨਵੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਲੈਣਗੇ ਜਸਟਿਸ ਚੰਦਰਚੂੜ ਦੀ ਥਾਂ
ਨਵੀਂ ਦਿੱਲੀ, 25 ਅਕਤੂਬਰ: ਦੇਸ ਦੇ ਸੀਨੀਅਰ ਜੱਜ ਜਸਟਿਸ ਸੰਜੀਵ ਖੰਨਾ ਹੁਣ ਦੇਸ ਦੀ ਸੁਪਰੀਮ ਕੋਰਟ ਦੇ ਨਵੇਂ ਮੁੱਖ ਜੱਜ ਹੋਣਗੇ। ਉਹ 11 ਨਵੰਬਰ ਨੂੰ ਇਸ ਅਹੁੱਦੇ ਲਈ ਸਹੁੰ ਚੂੱਕਣਗੇ ਜਦ ਮੌਜੂਦਾ ਚੀਫ਼ ਜਸਟਿਸ ਡੀ ਵਾਈ ਚੰਦਰਚੂੜ੍ਹ ਸੇਵਾਮੁਕਤ ਹੋ ਜਾਣਗੇ। ਜਸਟਿਸ ਖੰਨਾ ਆਪਣੈ ਇਸ ਅਹੁੱਦੇ ’ਤੇ 13 ਮਈ 2025 ਤੱਕ ਰਹਿਣਗੇ। ਉਹ ਸੁਪਰੀਮ ਕੋਰਟ ਦੇ 51ਵੇਂ ਚੀਫ਼ ਜਸਟਿਸ ਹੋਣਗੇ।
+1




