Tuesday, February 3, 2026

ਜੋਤੀ ਫਾਊਂਡੇਸ਼ਨ ਨੇ ਫਾਜ਼ਿਲਕਾ ਦੇ 14 ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਨਾਲ ਮਨਾਈ ਹਰੀ ਦੀਵਾਲੀ

Date:

spot_img

Fazilka News:ਜੋਤੀ ਫਾਊਂਡੇਸ਼ਨ, ਸੰਸਥਾਪਕ ਪ੍ਰਭਕਿਰਨ ਬਰਾੜ ਅਤੇ ਅਜੀਤ ਬਰਾੜ ਦੀ ਅਗਵਾਈ ਹੇਠ, ਹੜ੍ਹਾਂ ਨਾਲ ਤਬਾਹ ਹੋਏ ਫਾਜ਼ਿਲਕਾ ਦੇ 14 ਸਰਹੱਦੀ ਪਿੰਡਾਂ ਦੇ ਵਸਨੀਕਾਂ ਨੂੰ ਦੀਵਾਲੀ ਦਾ ਨਿੱਘ ਦੇ ਕੇ ਉਨ੍ਹਾਂ ਦੇ ਜੀਵਨ ਨੂੰ ਰੁਸ਼ਨਾ ਰਹੀ ਹੈ। ਫਾਊਂਡੇਸ਼ਨ ਦੀ ਟੀਮ ਨੇ ਸਥਾਨਕ ਪਰਿਵਾਰਾਂ ਨਾਲ ਤਿਉਹਾਰ ਮਨਾਇਆ ਅਤੇ ਉਨ੍ਹਾਂ ਨੂੰ ਨਵੇਂ ਕੱਪੜੇ, ਮਿਠਾਈਆਂ ਅਤੇ ਵਾਤਾਵਰਣ ਪੱਖੀ ਦੀਵੇ ਵੰਡੇ। ਇਸਦੇ ਨਾਲ ਹੀ ਫਾਊਂਡੇਸ਼ਨ ਦੀ ਟੀਮ ਨੇ ਸਥਿਰਤਾ, ਉਮੀਦ ਅਤੇ ਭਾਈਚਾਰਕ ਤੰਦਾਂ ਨੂੰ ਮਜ਼ਬੂਤ ਕਰਨ ‘ਤੇ ਅਧਾਰਤ ਵਾਤਾਵਰਣ ਪੱਖੀ ਅਤੇ ਹਰੀ ਦੀਵਾਲੀ ਮਨਾਉਣ ਦੇ ਸੰਦੇਸ਼ ਦਾ ਪ੍ਰਚਾਰ ਕੀਤਾ।12,000 ਤੋਂ ਵੱਧ ਆਬਾਦੀ ਵਾਲੇ ਇਹ 14 ਪਿੰਡ ਹੜ੍ਹਾਂ ਦੌਰਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਸਨ ਅਤੇ ਇਹਨਾਂ ਪਿੰਡਾਂ ਵਿੱਚ 7,000 ਏਕੜ ਤੋਂ ਵੱਧ ਉਪਜਾਊ ਖੇਤੀਯੋਗ ਜ਼ਮੀਨ ਨੂੰ ਡੁੱਬ ਗਈ। ਇਨ੍ਹਾਂ ਪਿੰਡਾਂ ਨੂੰ ਗੋਦ ਲੈਣ ਤੋਂ ਬਾਅਦ, ਜੋਤੀ ਫਾਊਂਡੇਸ਼ਨ ਵੱਲੋਂ ਵੱਡੇ ਪੱਧਰ ‘ਤੇ ਬਹਾਲੀ ਤੇ ਰਾਹਤ ਕਾਰਜਾਂ ਦੀ ਅਗਵਾਈ ਕੀਤੀ ਜਾ ਰਿਹਾ ਹੈ,

ਇਹ ਵੀ ਪੜ੍ਹੋ ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਡਰੱਗ ਸਰਗਨਾ ਕਾਬੂ

ਜਿਸ ਵਿੱਚ ਕਿਸਾਨਾਂ ਨੂੰ ਆਪਣੀ ਰੋਜ਼ੀ-ਰੋਟੀ ਮੁੜ ਪ੍ਰਾਪਤ ਕਰਨ ਦੇ ਯੋਗ ਬਣਾਉਣ ਲਈ ਨੁਕਸਾਨੇ ਗਏ ਖੇਤਾਂ ਵਿੱਚੋਂ ਗਾਰ ਕੱਢਣਾ, ਪੱਧਰਾ ਕਰਨਾ ਅਤੇ ਖੇਤੀ ਕਰਨਾ ਸ਼ਾਮਲ ਹੈ।ਜੋਤੀ ਫਾਊਂਡੇਸ਼ਨ ਦੇ ਸੰਸਥਾਪਕ ਅਜੀਤ ਬਰਾੜ ਨੇ ਕਿਹਾ, “ਦੀਵਾਲੀ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਦਾ ਪ੍ਰਤੀਕ ਹੈ – ਅਤੇ ਇਨ੍ਹਾਂ ਪਰਿਵਾਰਾਂ ਲਈ, ਉਨ੍ਹਾਂ ਦੀ ਹਿੰਮਤ ਹੀ ਉਹ ਰੌਸ਼ਨੀ ਹੈ।” ਉਨ੍ਹਾਂ ਕਿਹਾ, “ਅਸੀਂ ਸਿਰਫ਼ ਰਾਹਤ ਪ੍ਰਦਾਨ ਕਰਨ ਲਈ ਹੀ ਨਹੀਂ ਸਗੋਂ ਅਸੀਂ ਜ਼ਿੰਦਗੀਆਂ ਨੂੰ ਮੁੜ ਬਹਾਲ ਕਰਨ, ਜ਼ਮੀਨ ਨੂੰ ਖੇਤੀਯੋਗ ਬਣਾਉਣ ਅਤੇ ਉਮੀਦ ਨੂੰ ਕਾਇਮ ਰੱਖ ਕੇ ਲੰਬੇ ਸਮੇਂ ਤੱਕ ਪੁਨਰਵਾਸ ਲਈ ਵੀ ਵਚਨਬੱਧ ਹਾਂ।”ਜੋਤੀ ਫਾਊਂਡੇਸ਼ਨ ਦੇ ਚੇਅਰਪਰਸਨ ਪ੍ਰਭਕਿਰਨ ਬਰਾੜ ਨੇ ਕਿਹਾ,”ਮੈਂ ਹਮੇਸ਼ਾ ਇਹ ਮੰਨਦਾ ਰਿਹਾ ਹਾਂ ਕਿ ਤਿਉਹਾਰ ਪ੍ਰਮਾਤਮਾ ਪ੍ਰਤੀ ਸ਼ੁਕਰਗੁਜ਼ਾਰੀ ਦਾ ਸਬਕ ਸਿਖਾਉਂਦੇ ਹਨ। ਇਸ ਦੀਵਾਲੀ ‘ਤੇ, ਅਸੀਂ ਸਿਰਫ਼ ਦੀਵਿਆਂ ਨਾਲ ਹੀ ਰੌਸ਼ਨੀ ਨਹੀਂ ਬਿਖੇਰਾਂਗੇ ਸਗੋਂ ਆਪਸੀ ਦਿਆਲਤਾ ਨਾਲ ਦੂਜਿਆਂ ਦੀਆਂ ਜਿੰਦਗੀਆਂ ਨੂੰ ਵੀ ਰੁਸ਼ਨਾਵਾਂਗੇ। ਇਨ੍ਹਾਂ ਪਿੰਡਾਂ ਵਿੱਚ ਬੱਚਿਆਂ ਨੂੰ ਦੁਬਾਰਾ ਮੁਸਕਰਾਉਂਦੇ ਦੇਖਣਾ ਮੈਨੂੰ ਇਹ ਯਾਦ ਦਿਵਾਉਂਦਾ ਹੈ ਕਿ ਜਦੋਂ ਦੂਜਿਆਂ ਦੀ ਜ਼ਿੰਦਗੀ ਵਿੱਚ ਉਮੀਦ ਭਰਦੇ ਹਾਂ ਤਾਂ ਉਹ ਰੋਸ਼ਨੀ ਚੁਫੇਰਾ ਰੁਸ਼ਨਾ ਦਿੰਦੀ ਹੈ।”

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...