ਪ੍ਰਸਿੱਧ ਅਦਾਕਾਰ ਹਰਬੀ ਸੰਘਾ ਨੇ ਅਨਮੋਲ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ
ਬਾਘਾਪੁਰਾਣਾ/ਮੋਗਾ, 19 ਅਪ੍ਰੈਲ : ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਦਾਅਵਾ ਕੀਤਾ ਕਿ ਮੌਕਾ ਮਿਲਣ ਉੱਤੇ ਕੇਂਦਰ ਕੋਲੋਂ ਕੋਟਕਪੂਰਾ-ਮੋਗਾ ਅਤੇ ਰਾਜਪੁਰਾ-ਮੁਹਾਲੀ ਰੇਲ ਲਿੰਕ ਦੇ ਲਟਕੇ ਪ੍ਰੋਜੈਕਟਾਂ ਨੂੰ ਪੂਰਾ ਕਰਵਾਉਣਗੇ ਤਾਂ ਕਿ ਇਸ ਇਲਾਕੇ ਸਮੇਤ ਪੂਰਾ ਮਾਲਵਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਾਲ ਸਿੱਧਾ ਜੁੜ ਸਕੇ। ਅਨਮੋਲ ਨੇ ਵਿਦੇਸ਼ਾਂ ਚ ਵੱਸਦੇ ਐਨਆਰਆਈ ਪੰਜਾਬੀਆਂ ਦੀ ਸਹੂਲਤਾਂ ਲਈ ਦਿੱਲੀ ਦੀ ਥਾਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਚੰਡੀਗੜ੍ਹ ਏਅਰਪੋਰਟ ਤੋਂ ਸਿੱਧੀਆਂ ਇੰਟਰਨੈਸ਼ਨਲ ਉਡਾਣਾਂ ਸ਼ੁਰੂ ਕਰਾਉਣ ਦਾ ਵੀ ਵਾਅਦਾ ਕੀਤਾ। ਕਰਮਜੀਤ ਅਨਮੋਲ ਬਾਘਾ ਪੁਰਾਣਾ ਹਲਕੇ ਦੇ ਪਿੰਡਾਂ ਚੰਦ ਨਵਾਂ, ਗੱਜਣਵਾਲਾ, ਜੈਮਲਵਾਲਾ,ਵੱਡਾ ਘਰ ਛੋਟਾ ਘਰ, ਨਾਥੇਵਾਲਾ, ਲੰਡੇ, ਸਮਾਲਸਰ, ਪੰਜਗਰਾਈਂ ਖੁਰਦ, ਠੱਠੀ ਭਾਈ, ਮੌੜ ਨੇ ਆਬਾਦ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਪੰਜਾਬ ’ਚ ਪਾਰਟੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਅੱਜ ‘ਮੈਦਾਨ’ ’ਚ ਉੱਤਰਨਗੇ ਭਗਵੰਤ ਮਾਨ
ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾ ਨੰਦ ਅਤੇ ਉਚੇਚੇ ਤੌਰ ਤੇ ਪਹੁੰਚੇ ਉੱਘੇ ਫ਼ਿਲਮ ਅਦਾਕਾਰਾਂ ਹਰਬੀ ਸੰਘਾ ਮੌਜੂਦ ਸਨ। ਪਿੰਡ ਛੋਟਾ ਘਰ ਵੱਡਾ ਘਰ ਚ ਲੋਕਾਂ ਨੂੰ ਸੰਬੋਧਨ ਕਰ ਰਹੇ ਕਰਮਜੀਤ ਅਨਮੋਲ ਨੇ ਕਿਹਾ ਕਿ ਰਿਵਾਇਤੀ-ਸੱਤਾਧਾਰੀ ਪਾਰਟੀਆਂ ਦੇ ਹਾਕਮਾਂ ਨੇ ਹਮੇਸ਼ਓ ਪਰਿਵਾਰਵਾਦ ਅਤੇ ਨਿੱਜੀ ਹਿੱਤਾਂ ਤਰਜੀਹ ਦਿੱਤੀ । ਜੇਕਰ ਉਨ੍ਹਾਂ ਦੀ ਨੀਅਤ ਸਹੀ ਹੁੰਦੀ ਤਾਂ ਮੋਗਾ-ਕੋਟਕਪੁਰਾ ਅਤੇ ਰਾਜਪੁਰਾ-ਮੋਹਾਲੀ ਰੇਲ ਲਿੰਕ ਪ੍ਰੋਜੈਕਟ ਕਦੋਂ ਦਾ ਪੂਰਾ ਹੋ ਜਾਣਾ ਸੀ। ਉਨਾਂ ਕਿਹ ਕਿ ਜਦੋਂ ਭਗਵੰਤ ਮਾਨ ਪਾਰਲੀਮੈਂਟ ਵਿਚ ਸਨ ਤਾਂ ਉਹਨਾਂ ਨੇ ਇਹ ਮੁੱਦਾ ਕਈ ਵਾਰ ਉਠਾਇਆ, ਪਰੰਤੂ ਉਹਨਾਂ ਤੋਂ ਬਾਅਦ ਕਿਸੇ ਨੇ ਵੀ ਇਸ ਮੁੱਦੇ ਦੀ ਪੈਰਵੀ ਨਹੀਂ ਕੀਤੀ। ਅਨਮੋਲ ਨੇ ਕਿਹਾ ਕਿ ਜੇਕਰ ਮੋਗਾ-ਕੋਟਕਪੂਰਾ ਅਤੇ ਰਾਜਪੁਰਾ- ਮੋਹਾਲੀ ਰੇਲ ਲਿੰਕ ਰਾਹੀਂ ਸਸਤੀ ਸਹੂਲਤ ਲੋਕਾਂ ਨੂੰ ਮਿਲ ਜਾਂਦੀ ਤਾਂ ਪੁਰਾਣੇ ਹਾਕਮਾਂ ਦੀਆਂ ਬੱਸਾ ਫੇਲ ਹੋ ਜਾਂਦੀਆਂ।
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ
ਕਰਮਜੀਤ ਅਨਮੋਲ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਪਿਛਲੇ 2 ਸਾਲਾਂ ਵਿਚ ਪੰਜਾਬ ਦੀ ਭਲਾਈ ਲਈ ਕੀਤੇ ਕੰਮਾਂ ਤੋਂ ਪੰਜਾਬ ਦੀ ਜਨਤਾ ਬੇਹੱਦ ਖ਼ੁਸ਼ ਹੈ।ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪਿਛਲੇ 2 ਸਾਲਾਂ ਵਿਚ ਜੋ ਪੰਜਾਬ ਦੀ ਜਨਤਾ ਲਈ ਵਿਕਾਸ ਪੱਖੀ ਕੰਮ ਕੀਤੇ ਹਨ। ਉੱਘੇ ਫ਼ਿਲਮ ਅਦਾਕਾਰਾਂ ਹਰਬੀ ਸੰਘਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਰਮਜੀਤ ਅਨਮੋਲ ਹਮੇਸ਼ਾ ਹੀ ਦੁਖੀ-ਦਰਦੀਆਂ ਨਾਲ ਡਟ ਕੇ ਖੜਨ ਵਾਲਾ ਇਨਸਾਨ ਹੈ, ਮੈਨੂੰ ਪੂਰਾ ਭਰੋਸਾ ਹੈ ਕਿ ਕਰਮਜੀਤ ਅਨਮੋਲ ਫ਼ਰੀਦਕੋਟ ਹਲਕੇ ਦੇ ਲੋਕਾਂ ਦੀ ਬਾਂਹ ਫੜੇਗਾ ਤੇ ਆਪਣੇ ਹਲਕੇ ਅਤੇ ਪੰਜਾਬ ਦੇ ਵਿਕਾਸ ਲਈ ਦਿਨ ਰਾਤ ਇਕ ਕਰ ਦੇਵੇਗਾ। ਇਸ ਦੌਰਾਨ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਆਪ ਵਿਚ ਸ਼ਾਮਲ ਹੋਏ।
Share the post "ਆਪ ਉਮੀਦਵਾਰ ਕਰਮਜੀਤ ਅਨਮੋਲ ਵੱਲੋਂ ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਦਾ ਵਾਅਦਾ"