Punjabi Khabarsaar
ਫਰੀਦਕੋਟਮੁਕਤਸਰਮੋਗਾ

ਚੋਣ ਪ੍ਰਚਾਰ ਦੀ ਸਮਾਪਤੀ ’ਤੇ ਬੋਲੇ ਕਰਮਜੀਤ ਅਨਮੋਲ, ਜਿੱਤਾਂਗੇ ਜ਼ਰੂਰ ਪਰ ਜੱਸ਼ਨ ਨਹੀਂ ਮਨਾਵਾਂਗੇ

ਨਿਹਾਲ ਸਿੰਘ ਵਾਲਾ /ਬਾਘਾ ਪੁਰਾਣਾ/ ਮੋਗਾ/ਫ਼ਰੀਦਕੋਟ 30 ਮਈ : ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਉਹ ਸਰਬੱਤ ਦੇ ਭਲੇ ਅਤੇ ਸਾਂਝੀਵਾਲਤਾ ਦੇ ਸੰਦੇਸ਼ ਉੱਪਰ ਪਹਿਰਾ ਦੇ ਕੇ ਸਾਰੇ ਵਰਗਾਂ ਦੀ ਖ਼ੁਸ਼ਹਾਲੀ ਲਈ ਦਿਨ ਰਾਤ ਕੰਮ ਕਰਨਗੇ।ਕਰਮਜੀਤ ਅਨਮੋਲ ਵੀਰਵਾਰ ਨੂੰ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਅਜੀਤਵਾਲ, ਨਿਹਾਲ ਸਿੰਘ ਵਾਲਾ ਤੋਂ ਸ਼ੁਰੂ ਕੀਤੇ ਵਿਸ਼ਾਲ ਰੋਡ ਸ਼ੋਅ ਦੀ ਸਮਾਪਤੀ ਮੌਕੇ ਬਾਘਾਪੁਰਾਣਾ ਹਲਕੇ ਦੇ ਪਿੰਡ ਸਮਾਲਸਰ ਵਿਖੇ ਸੰਬੋਧਨ ਕਰ ਰਹੇ ਸਨ। ਰੋਡ ਸ਼ੋਅ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਅੰਮ੍ਰਿਤਪਾਲ ਸਿੰਘ ਸੁਖਾਨੰਦ ਤੋਂ ਇਲਾਵਾ ਫ਼ਿਲਮ ਇੰਡਸਟਰੀ ਦੀਆਂ ਇੱਕ ਦਰਜਨ ਤੋਂ ਵੱਧ ਨਾਮੀ ਹਸਤੀਆਂ ਮੌਜੂਦ ਸਨ। ਜਿਨ੍ਹਾਂ ਵਿੱਚ ਜੱਸੀ ਗਿੱਲ, ਸਿੱਪੀ ਗਿੱਲ, ਰੌਸ਼ਨ ਪ੍ਰਿੰਸ, ਮਲਕੀਤ ਰੌਣੀ, ਪ੍ਰੀਤ ਹਰਪਾਲ, ਬੀਐਨ ਸ਼ਰਮਾ, ਰੁਪਿੰਦਰ ਰੂਪੀ, ਗੁਰਮੀਤ ਸਾਜਨ, ਨਿਸ਼ਾ ਬਾਨੋ, ਪ੍ਰਭ ਗਰੇਵਾਲ, ਪਰਮਿੰਦਰ ਗਿੱਲ, ਸੀਮਾ ਕੌਸ਼ਲ, ਸਿਕੰਦਰ ਸਲੀਮ, ਜਸ ਗਰੇਵਾਲ, ਨਰੇਸ਼ ਕਥੂਰੀਆ, ਸਮੀਰ ਮਾਹੀ, ਵਰਿੰਦਰ ਬਨੀ ਅਤੇ ਮਨਜੀਤ ਟੋਨੀ ਸ਼ਾਮਿਲ ਸਨ।

‘ਆਪ’ ਵਿਧਾਇਕਾ ਦੇ ਪਤੀ ਦਾ ਦਿਲ ਦਾ ਦੌਰਾ ਪੈਣ ਕਰਕੇ ਮੌਤ

ਕਰਮਜੀਤ ਅਨਮੋਲ ਨੇ ਵੋਟਾਂ ਨੂੰ ਲੋਕਤੰਤਰ ਦਾ ਮਹਾਂ ਉਤਸਵ ਕਰਾਰ ਦਿੰਦਿਆਂ ਅਪੀਲ ਕੀਤੀ ਕਿ ਉਹ ਸਿਆਸੀ ਲੀਡਰਾਂ ਲਈ ਭਾਵਕ ਹੋ ਕੇ ਆਪਸੀ ਵੈਰ ਵਿਰੋਧ ਨਾ ਪਾਉਣ। ਆਪਸੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਆਪਾਂ ਗੁਰੂਆਂ ਵੱਲੋਂ ਸਰਬ ਸਾਂਝੀਵਾਲਤਾ ਦੇ ਸੰਦੇਸ਼ ਉੱਤੇ ਪਹਿਰਾ ਦੇਣਾ ਹੈ ਅਤੇ ਸਰਬੱਤ ਦੇ ਭਲੇ ਲਈ ਕੰਮ ਕਰਨਾ ਹੈ। ਵਾਤਾਵਰਨ ਦੀ ਹਰਿਆਲੀ ਅਤੇ ਸਭ ਦੀ ਖ਼ੁਸ਼ਹਾਲੀ ਸਾਡਾ ਮੁੱਖ ਮਕਸਦ ਹੈ। ਮੈਂ ਇਸ ਮਕਸਦ ਦੀ ਪੂਰਤੀ ਲਈ ਦਿਨ ਰਾਤ ਸੇਵਾ ਵਿੱਚ ਹਾਜ਼ਰ ਰਹਾਂਗਾ।ਕਰਮਜੀਤ ਅਨਮੋਲ ਨੇ ਸੈਂਕੜੇ ਕਾਰਾਂ ਅਤੇ ਮੋਟਰਸਾਈਕਲਾਂ ਦੇ ਕਈ ਕਿੱਲੋਮੀਟਰ ਲੰਬੇ ਕਾਫ਼ਲੇ ਲਈ ਪਾਰਟੀ ਲੀਡਰਾਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੰਨੀ ਮਿਹਨਤ ਅਤੇ ਉਤਸ਼ਾਹ ਨਾਲ ਚੋਣ ਪ੍ਰਚਾਰ ਕੀਤਾ ਹੈ, ਹਲਕੇ ਦੇ ਲੋਕਾਂ ਵੱਲੋਂ ਉਸ ਤੋਂ ਵੱਧ ਹੁੰਗਾਰਾ ਅਤੇ ਪਿਆਰ ਮਿਲਿਆ। ਵੱਡੀ ਜਿੱਤ ਤੈਅ ਹੈ ਪਰ ਅਸੀਂ ਚਾਰ ਜੂਨ ਕੋਈ ਜਸ਼ਨ ਨਹੀਂ ਮਨਾਵਾਂਗੇ ਕਿਉਂਕਿ ਇਹ ਤਾਰੀਖ਼ ਕੌਮ ਦੇ ਤਰਾਸਦੀ ਭਰੇ ਘੱਲੂਘਾਰੇ ਦੀ ਤਾਰੀਖ਼ ਹੈ।

ਬਠਿੰਡਾ ਲੋਕ ਸਭਾ ਸੀਟ: ਕੁੰਡੀਆਂ ਦੇ ਸਿੰਗ ਫ਼ਸ ਗਏ, ਨਿੱਤਰੂ ਵੜੇਵੇਂ ਖ਼ਾਣੀ!

ਕਰਮਜੀਤ ਅਨਮੋਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਉਨ੍ਹਾਂ ਦੋ ਮਹੀਨਿਆਂ ਤੋਂ ਵੱਧ ਚੱਲੇ ਚੋਣ ਪ੍ਰਚਾਰ ਦੌਰਾਨ ਕਿਸੇ ਨੂੰ ਨਿੰਦਕੇ-ਭੰਡਕੇ ਜਾਂ ਭਾਵਕ ਕਰਕੇ ਵੋਟਾਂ ਨਹੀਂ ਮੰਗੀਆਂ, ਸਗੋਂ ਮਾਨ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੇ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਅਤੇ ਫ਼ਰੀਦਕੋਟ ਹਲਕੇ ਲਈ ਭਵਿੱਖ ਵਿੱਚ ਉਲੀਕੇ ਵਿਕਾਸ ਮੁਖੀ ਟੀਚਿਆਂ ਦੇ ਵੇਰਵੇ ਨਾਲ ਵੋਟਾਂ ਲਈ ਅਪੀਲ ਕੀਤੀ ਹੈ।ਅਨਮੋਲ ਨੇ ਦੁਹਰਾਇਆ ਕਿ ਮੈਂਬਰ ਪਾਰਲੀਮੈਂਟ ਬਣਕੇ ਫ਼ਰੀਦਕੋਟ ਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਸ਼ਹਿਰ ਬਣਾਉਣਾ, ਫ਼ਰੀਦਕੋਟ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਅਤੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਸਕਿੱਲ ਸੈਂਟਰ ਸਥਾਪਿਤ ਕਰਨਾ, ਮੋਗਾ ਦੀ ਤਰਜ਼ ਤੇ ਫ਼ਰੀਦਕੋਟ ਵਿੱਚ ਯੂਪੀਐਸਸੀ ਦੀ ਮੁਫ਼ਤ ਕੋਚਿੰਗ ਲਈ ਸੈਂਟਰ ਖੋਲ੍ਹਣਾ, ਸਰਕਾਰੀ ਹਸਪਤਾਲ ਅਤੇ ਮੈਡੀਕਲ ਕਾਲਜ ਸਮੇਤ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਪੱਧਰ ਪੀਜੀਆਈ ਚੰਡੀਗੜ੍ਹ ਤੋਂ ਉੱਚਾ ਚੁੱਕਣਾ, ਵਿਦੇਸ਼ਾਂ ਦੀ ਤਰਜ਼ ਉੱਤੇ ਪੂਰੇ ਹਲਕੇ ਵਿੱਚ ਸਰੀਰਕ ਤੌਰ ਉੱਤੇ ਅਪਾਹਜ ਅਤੇ ਬਜ਼ੁਰਗਾਂ ਲਈ

ਸਾਬਕਾ ਪ੍ਰਧਾਨ ਮੰਤਰੀ ਦਾ “ਪੋਤਾ” ਸੈਕਸ ਸਕੈਂਡਲ ‘ਚ ਗ੍ਰਿਫ਼ਤਾਰ

ਰੈਂਪ ਬਣਾਉਣਾ, ਬੰਦ ਹੋਈਆਂ ਟਰੇਨਾਂ ਨੂੰ ਬਹਾਲ ਕਰਾ ਕੇ ਹੋਰ ਨਵੀਆਂ ਟਰੇਨਾਂ ਦੀ ਸਹੂਲਤ ਦੇਣ, ਕੋਟਕਪੂਰਾ ਮੋਗਾ ਰੇਲ ਲਿੰਕ ਨੂੰ ਨੇਪਰੇ ਚੜ੍ਹਾਉਣਾ, ਪਾਣੀ ਦੀ ਕਿੱਲਤ ਅਤੇ ਸੇਮ ਦੀ ਸਮੱਸਿਆ ਨੂੰ ਦੂਰ ਕਰਨਾ, ਪਿੰਡਾਂ ਵਿੱਚ ਸਰਕਾਰੀ ਬੱਸਾਂ ਦੀ ਸਹੂਲਤ ਬਹਾਲ ਕਰਵਾਉਣਾ, ਪਿੰਡਾਂ ਦੇ ਯੂਥ ਕਲੱਬਾਂ ਨੂੰ ਤਕੜਾ ਕਰਨਾ ਅਤੇ ਪੂਰੇ ਹਲਕੇ ਵਿੱਚ ਖੇਡ ਸਟੇਡੀਅਮ ਅਤੇ ਪੇਸ਼ੇਵਰ ਕੋਚ ਮੁਹੱਈਆ ਕਰਨ ਸਮੇਤ ਇਲਾਕੇ ਵਿੱਚ ਫੂਡ ਪ੍ਰੋਸੈਸਿੰਗ ਇੰਡਸਟਰੀ ਲਿਆ ਕੇ ਸਾਰੇ ਵਰਗਾਂ ਵਿਚ ਆਰਥਿਕ ਖ਼ੁਸ਼ਹਾਲੀ ਲਿਆਉਣਾ ਮੇਰੇ ਪ੍ਰਮੁੱਖ ਏਜੰਡੇ ਹਨ।ਕਰਮਜੀਤ ਅਨਮੋਲ ਨੇ ਰੋਡ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਸਵੇਰੇ ਅਜੀਤਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ, ਜਦਕਿ ਰੋਡ ਸ਼ੋਅ ਦੀ ਸਮਾਪਤੀ ਉਪਰੰਤ ਉਹ ਸੁਖਾਨੰਦ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਫਿਰ ਨਤਮਸਤਕ ਹੋਏ ਅਤੇ ਗੁਰੂ ਦਾ ਸ਼ੁਕਰਾਨਾ ਕੀਤਾ।

 

Related posts

ਸਿਵਲ ਹਸਪਤਾਲ ਢੁੱੱਡੀਕੇ ਵਿਖੇੇ ਵਿਸ਼ਵ ਹੈਪਾਟਾਈਟਸ ਦਿਵਸ ਮਨਾਇਆ

punjabusernewssite

ਪੰਜਾਬ ਰੋਡਵੇਜ਼ ਵੱਲੋਂ ਗੰਗਾਨਗਰ-ਚੰਡੀਗੜ੍ਹ-ਗੰਗਾਨਗਰ ਲਈ ‘ਵੋਲਵੋ’ ਬੱਸ ਸੇਵਾ ਸ਼ੁਰੂ

punjabusernewssite

ਸ਼ਹਿਰ ਦੇ ਵਿਕਾਸ ਕਾਰਜਾਂ ਲਈ ਜਾਰੀ ਹੋਈ ਸਾਢੇ 7 ਕਰੋੜ ਰੁਪਏ ਤੋਂ ਵੀ ਜਿਆਦਾ ਰਾਸ਼ੀ : ਬੀਰਇੰਦਰ ਸਿੰਘ

punjabusernewssite