ਨਵੀਂ ਦਿੱਲੀ, 5 ਅਪ੍ਰੈਲ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੇ ਤਿਹਾੜ ਜੇਲ੍ਹ ’ਚ ਮੁਲਾਕਾਤੀਆਂ ਦੀ ਗਿਣਤੀ ਵਧਾਉਣ ਦੀ ਮੰਗ ਨੂੰ ਲੈ ਕੇ ਦੁਆਰਕਾ ਕੋਰਟ ’ਚ ਇੱਕ ਅਰਜੀ ਦਾਈਰ ਕੀਤੀ ਹੈ। ਕੁੱਝ ਦਿਨ ਪਹਿਲਾਂ ਕਥਿਤ ਸਰਾਬ ਘੋਟਾਲੇ ਵਿਚ ਈਡੀ ਦੀ ਗ੍ਰਿਫਤਾਰੀ ਤੋਂ ਬਾਅਦ ਅਦਾਲਤ ਨੇ ਸ਼੍ਰੀ ਕੇਜ਼ਰੀਵਾਲ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਤਹਿਤ ਤਿਹਾੜ ਜੇਲ੍ਹ ਵਿਚ ਭੇਜਿਆ ਸੀ। ਨਿਯਮਾਂ ਮੁਤਾਬਕ ਉਨ੍ਹਾਂ ਨੂੰ ਪ੍ਰਤੀ ਦਿਨ 6 ਜਣਿਆਂ ਦੇ ਮੁਲਾਕਾਤ ਕਰਨ ਦੀ ਇਜਾਜਤ ਦਿੱਤੀ ਸੀ, ਜਿੰਨ੍ਹਾਂ ਵਿਚ ਉਨ੍ਹਾਂ ਦੀ ਪਤਨੀ, ਪੁੱਤਰ ਤੇ ਬੇਟੇ ਤੋਂ ਇਲਾਵਾ ਪਾਰਟੀ ਅਤੇ ਸਰਕਾਰ ਦੇ ਅਧਿਕਾਰੀ ਸ਼ਾਮਲ ਹਨ।
ਮੁੱਖ ਮੰਤਰੀ ਭਗਵੰਤ ਮਾਨ ਭਲਕੇ ਤੋਂ ਸ਼ੁਰੂ ਕਰਨਗੇ ਪੰਜਾਬ ’ਚ ਚੋਣ ਪ੍ਰਚਾਰ
ਪ੍ਰੰਤੂ ਹੁਣ ਕੇਜ਼ਰੀਵਾਲ ਨੇ ਅਪਣੀ ਅਰਜੀ ਵਿਚ ਮੰਗ ਕੀਤੀ ਹੈ ਕਿ ਕੁੱਝ ਹੋਰ ਲੋਕਾਂ ਨੂੰ ਉਨ੍ਹਾਂ ਨੂੰ ਮਿਲਣ ਦੀ ਇਜਾਜਤ ਦਿੱਤੀ ਜਾਵੇ। ਹੁਣ ਇਸ ਅਰਜੀ ਉਪਰ ਅਦਾਲਤ ਨੇ ਫੈਸਲਾ ਦੇਣਾ ਹੈ। ਇਸਤੋਂ ਇਲਾਵਾ ਅਦਾਲਤ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁੱਦੇ ਤੋਂ ਹਟਾਉਣ ਦੀਆਂ ਅਰਜੀਆਂ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਸ਼੍ਰੀ ਕੇਜ਼ਰੀਵਾਲ ਪਹਿਲੇ ਮੁੱਖ ਮੰਤਰੀ ਹਨ, ਜਿੰਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ। ਉਂਝ ਉਨ੍ਹਾਂ ਦੇ ਵਕੀਲਾਂ ਨੇ ਵੀ ਹਫ਼ਤੇ ਵਿਚ ਦੋ ਦਿਨ ਦੀ ਬਜਾਏ ਪੰਜ ਦਿਨ ਮਿਲਣ ਦੀ ਇਜਾਜਤ ਮੰਗੀ ਹੋਈ ਹੈ।