ਨਵੀਂ ਦਿੱਲੀ, 28 ਮਾਰਚ: ਲੰਘੀ 21 ਮਾਰਚ ਦੀ ਦੇਰ ਰਾਤ ਨੂੰ ਕਥਿਤ ਸ਼ਰਾਬ ਘੋਟਾਲੇ ਵਿੱਚ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਨੂੰ ਅੱਜ ਮੁੜ ਦਿੱਲੀ ਰਾਉਜ ਰੈਵਨਿਊ ਕੋਰਟ ਨੇ ਚਾਰ ਦਿਨਾਂ ਲਈ ਇਨਫੋਰਸਮੈਟ ਡਾਇਰੈਕਟੋਰੇਟ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਹੁਣ ਸ੍ਰੀ ਕੇਜਰੀਵਾਲ ਨੂੰ ਇਕ ਅਪ੍ਰੈਲ ਨੂੰ ਮੁੜ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਸ੍ਰੀ ਕੇਜਰੀਵਾਲ ਨੂੰ ਦਿੱਲੀ ਦੀ ਰਾਊਜ ਰੈਵਨਿਊ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਈਡੀ ਨੇ ਦਾਅਵਾ ਕੀਤਾ ਕਿ ਉਹਨਾਂ ਕੋਲ ਪੁਖਤਾ ਸਬੂਤ ਹਨ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਰਿਸ਼ਵਤ ਵਜੋਂ 100 ਕਰੋੜ ਦੀ ਮੰਗ ਕੀਤੀ ਸੀ।
CM ਮਾਨ ਦੇ ਘਰ ਆਈਆਂ ਖੁਸ਼ੀਆਂ, ਘਰ ਲਿਆ ਧੀ ਨੇ ਜਨਮ
ਇਸ ਪੈਸੇ ਦੀ ਵਰਤੋਂ ਆਮ ਆਦਮੀ ਪਾਰਟੀ ਵੱਲੋਂ ਗੋਆ ਚੋਣਾਂ ਵਿੱਚ ਕੀਤੀ ਗਈ ਹੈ। ਉਨਾਂ ਅਦਾਲਤ ਵਿੱਚ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਹਨ, ਜਿਸ ਦੇ ਚੱਲਦੇ ਡੁੰਘਾਈ ਨਾਲ ਪੁੱਛ ਪੜਤਾਲ ਦੇ ਲਈ ਸੱਤ ਦਿਨਾਂ ਦਾ ਰਿਮਾਂਡ ਦਿੱਤਾ ਜਾਵੇ। ਜਦੋਂ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਦਾਲਤ ਦੇ ਵਿੱਚ ਈਡੀ ਉੱਪਰ ਗੰਭੀਰ ਦੋਸ਼ ਲਗਾਉਂਦਿਆਂ ਸਵਾਲ ਕੀਤਾ ਕਿ ਉਸ ਦੀ ਗਿਰਫਤਾਰੀ ਦਾ ਆਧਾਰ ਕੀ ਹੈ ? ਉਹਨਾਂ ਪੁੱਛਿਆ ਕਿ ਕੀ ਸਿਰਫ ਚਾਰ ਲੋਕਾਂ ਵੱਲੋਂ ਉਸਦਾ ਨਾਮ ਲੈਣ ਦੇ ਨਾਲ ਹੀ ਉਸਦੇ ਖਿਲਾਫ ਦੋਸ਼ ਸਾਬਤ ਹੋ ਗਏ ਹਨ।
ਗੁਰਦੁਆਰਾ ਨਾਨਕਮੱਤਾ ਦੇ ਮੁੱਖ ਸੇਵਾਦਾਰ ਦਾ ਗੋ+ਲੀਆਂ ਮਾਰ ਕੇ ਕੀਤਾ ਕ.ਤ.ਲ
ਕੇਜਰੀਵਾਲ ਨੇ ਇਹ ਵੀ ਕਿਹਾ ਕਿ ਹਾਲੇ ਤੱਕ ਨਾ ਹੀ ਸ਼ਰਾਬ ਮਾਮਲੇ ਵਿਚ ਉਸ ਦੇ ਖਿਲਾਫ ਕੋਈ ਦੋਸ਼ ਆਇਦ ਕੀਤੇ ਗਏ ਹਨ ਅਤੇ ਨਾ ਹੀ ਈਡੀ ਨੂੰ ਇਹ ਪਤਾ ਹੈ ਕਿ ਜਿਸ 100 ਕਰੋੜ ਰੁਪਏ ਦੀ ਉਹ ਗੱਲ ਕਰ ਰਹੇ ਹਨ ਉਹ ਪੈਸਾ ਕਿੱਥੇ ਹੈ। ਇਸ ਤੋਂ ਇਲਾਵਾ ਪੇਸ਼ੀ ਦੇ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਵੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇੱਕ ਸਿਆਸੀ ਸਾਜ਼ਿਸ਼ ਦੇ ਤਹਿਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸਦਾ ਜਵਾਬ ਜਨਤਾ ਦੇਵੇਗੀ। ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸ੍ਰੀ ਕੇਜਰੀਵਾਲ ਨੂੰ ਚਾਰ ਦਿਨਾਂ ਦੇ ਹੋਰ ਰਿਮਾਂਡ ਉੱਪਰ ਈਡੀ ਨੂੰ ਸੌਂਪਣ ਦੇ ਹੁਕਮ ਦਿੱਤੇ।
ਵੱਖਰਿਆਂ ਚੋਂ ਲੜਨ ਦੇ ਐਲਾਨ ਤੋਂ ਬਾਅਦ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਸ਼ੁਰੂ
ਇਹ ਅਦਾਲਤ ਵੱਲੋਂ ਉਹਨਾਂ ਦਾ ਦਿੱਤਾ ਦੂਜੀ ਵਾਰ ਦਾ ਰਿਮਾਂਡ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ 22 ਮਾਰਚ ਨੂੰ ਪਹਿਲੀ ਵਾਰ ਪੇਸ਼ ਕਰਨ ’ਤੇ ਅਦਾਲਤ ਨੇ 6 ਦਿਨਾਂ ਦਾ ਰਿਮਾਂਡ ਦਿੱਤਾ ਸੀ। ਉਧਰ ਅਰਵਿੰਦ ਕੇਜ਼ਰੀਵਾਲ ਦੀ ਪਤਨੀ ਵੱਲੋਂ ਕੱਲ ਇੱਕ ਸੰਦੇਸ਼ ਜਾਰੀ ਕਰਕੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਪਤੀ ਅੱਜ 28 ਮਾਰਚ ਨੂੰ ਅਦਾਲਤ ਵਿਚ ਹੋਣ ਵਾਲੀ ਪੇਸ਼ੀ ਦੌਰਾਨ ਸ਼ਰਾਬ ਘੁਟਾਲੇ ਦਾ ਅਸਲੀ ਸੱਚ ਅਦਾਲਤ ਦੇ ਸਾਹਮਣੇ ਰੱਖਣਗੇ। ਪ੍ਰੰਤੂ ਇਹ ਸੰਬੰਧ ਵਿੱਚ ਨਾ ਤਾਂ ਕੇਜਰੀਵਾਲ ਵੱਲੋਂ ਕੋਈ ਗੱਲ ਮੀਡੀਆ ਸਾਹਮਣੇ ਰੱਖੀ ਗਈ ਹੈ ਤੇ ਨਾ ਹੀ ਕੋਈ ਹੋਰ ਸੰਬੰਧਿਤ ਦਸਤਾਵੇਜ ਅਦਾਲਤ ਨੂੰ ਸੌਂਪਣ ਦੀ ਜਾਣਕਾਰੀ ਹੈ।