WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਬਠਿੰਡਾ

ਬਠਿੰਡਾ ਵਿਚ ਗਰਜੇ ਕੇਜਰੀਵਾਲ- “ਹਰਸਿਮਰਤ ਬਾਦਲ ਨੂੰ ਹਰਾਉਣ ਦੀ ਕੀਤੀ ਅਪੀਲ

ਕਿਹਾ, ਗੁਰਮੀਤ ਸਿੰਘ ਖੁੱਡੀਆਂ ਤੁਹਾਡੇ ਆਪਣੇ , ਕਰਨਗੇ ਤੁਹਾਡੇ ਕੰਮ

ਬਠਿੰਡਾ, 26 ਮਈ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਬਠਿੰਡਾ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ‘ਆਪ’ਉਮੀਦਵਾਰ ਨਾਲ ਬਠਿੰਡਾ ਵਿੱਚ ਵਿਸ਼ਾਲ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਝਾੜੂ ਦਾ ਬਟਨ ਦਬਾ ਕੇ ਗੁਰਮੀਤ ਖੁੱਡੀਆਂ ਨੂੰ ਜਿਤਾਉਣ ਦੀ ਅਪੀਲ ਕੀਤੀ।ਲੋਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਲੋਕਾਂ ਨੂੰ ਕਿਹਾ ਕਿ ਪਿਛਲੀ ਵਾਰ ਦੀ ਗ਼ਲਤੀ ਇਸ ਵਾਰ ਨਾ ਦੁਹਰਾਇਓ। ਪਿਛਲੀ ਵਾਰ ਤੁਸੀਂ ਹਰਸਿਮਰਤ ਕੌਰ ਬਾਦਲ ਨੂੰ ਜਿਤਾਇਆ ਸੀ, ਪਰ ਉਹ ਕਦੇ ਹਲਕੇ ਵਿੱਚ ਨਜ਼ਰ ਨਹੀਂ ਆਈ। ਜਦਕਿ ਗੁਰਮੀਤ ਖੁੱਡੀਆਂ ਤੁਹਾਡਾ ਆਪਣਾ ਹੈ। 24 ਘੰਟੇ ਤੁਹਾਡੇ ਨਾਲ ਰਹੇਗਾ ਅਤੇ ਤੁਹਾਡਾ ਕੰਮ ਕਰੇਗਾ।ਕੇਜਰੀਵਾਲ ਨੇ ਕਿਹਾ ਕਿ ਇਹ ਚੋਣ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦੀ ਚੋਣ ਹੈ। ਇਹ ਤਾਨਾਸ਼ਾਹੀ ਨੂੰ ਖ਼ਤਮ ਕਰਨ ਦੀ ਚੋਣ ਹੈ।

ਰਾਜਨਾਥ ਸਿੰਘ ਦਾ ਐਲਾਨ: ਅਗਲੇ ਪੰਜ ਸਾਲਾਂ ‘ਚ ਇਕ ਦੇਸ਼, ਇੱਕ ਚੋਣਾਂ ਦਾ ਫੈਸਲਾ ਕਰਾਂਗੇ ਲਾਗੂ

ਉਨ੍ਹਾਂ ਕਿਹਾ ਕਿ 2020 ਵਿੱਚ ਕਿਸਾਨ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵਿੱਚ ਵੜਨ ਨਹੀਂ ਦਿੱਤਾ। ਇਸ ਵਾਰ ਅਜਿਹਾ ਬਟਨ ਦਬਾਓ ਕਿ ਮੋਦੀ ਦਿੱਲੀ ਦੀ ਸੱਤਾ ਤੋਂ ਹੀ ਬਾਹਰ ਹੋ ਜਾਣ। ਇਸ ਚੋਣ ਵਿੱਚ ਤੁਸੀਂ ਨਰਿੰਦਰ ਮੋਦੀ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੈਣਾ ਹੈ।ਕੇਜਰੀਵਾਲ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਅਤੇ ਰਾਜਪਾਲ ਨਾਲ ਇਕੱਲਿਆਂ ਹੀ ਲੜਨਾ ਪੈ ਰਿਹਾ ਹੈ। ਇਸ ਲਈ 13 ਸੰਸਦ ਮੈਂਬਰ ਜਿੱਤਾ ਕੇ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰੋ। ਫਿਰ ਪੰਜਾਬ ਦੇ ਫੰਡਾਂ ਨੂੰ ਕੋਈ ਨਹੀਂ ਰੋਕ ਸਕੇਗਾ ਅਤੇ ਰਾਜਪਾਲ ਵੀ ਪੰਜਾਬ ਦਾ ਕੋਈ ਬਿੱਲ ਨਹੀਂ ਰੋਕ ਸਕੇਗਾ।ਕੇਜਰੀਵਾਲ ਨੇ ਕਿਹਾ ਕਿ ਭਾਜਪਾ ਵਾਲੇ ਕਹਿ ਰਹੇ ਹਨ ਕਿ 400 ਸੀਟਾਂ ਦਿਓ ਮੋਦੀ ਜੀ ਕੁਝ ਵੱਡਾ ਕਰਨ ਜਾ ਰਹੇ ਹਨ। ਇਸ ਲਈ ਇਸ ਵਾਰ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਵੋਟ ਪਾਉਣੀ ਹੈ।

Related posts

ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਮੁਕਤੀ ਪਾਉਣ ਲਈ ਮਾਨਸਿਕਤਾ ਨੂੰ ਬਦਲਣਾ ਅਤਿ ਜ਼ਰੂਰੀ : ਸ਼ੌਕਤ ਅਹਿਮਦ ਪਰੇ

punjabusernewssite

ਕਿ੍ਰਸ਼ਚਿਨ ਭਾਈਚਾਰੇ ਦੇ ਪ੍ਰੋਗਰਾਮਾਂ ’ਚ ਸ਼ਿਰਕਤ ਕਰਕੇ ਵਿੱਤ ਮੰਤਰੀ ਨੇ ਕਿ੍ਰਸਮਿਸ ਦੀ ਦਿੱਤੀ ਵਧਾਈ

punjabusernewssite

1 ਜਨਵਰੀ 2023 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਬੈਠਕ ਆਯੋਜਿਤ

punjabusernewssite