Tapa Mandi News:ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਜਾਰੀ ਨੀਟ 2025 ਤੇ ਨਤੀਜੇ ਜਾਰੀ ਕੀਤੇ ਹਨ।ਜਿਸ ਵਿੱਚ ਕੇਸ਼ਵ ਮਿੱਤਲ ਨੇ ਪੰਜਾਬ ਵਿੱਚੋਂ ਪਹਿਲਾ ਅਤੇ ਆਲ ਇੰਡੀਆ ਚ ਸੱਤਵਾਂ ਰੈਂਕ ਹਾਸਲ ਕੀਤਾ ਹੈ। ਕੇਸ਼ਵ ਮਿੱਤਲ ਬਰਨਾਲਾ ਜਿਲੇ ਦੇ ਤਪਾ ਮੰਡੀ ਦਾ ਰਹਿਣ ਵਾਲਾ ਹੈ ਉਸਦੇ ਪਿਤਾ ਪ੍ਰਮੋਦ ਮਿੱਤਲ ਡਾਕਟਰ ਹਨ ਅਤੇ ਮਾਤਾ ਸੁਨੀਤਾ ਮਿੱਤਰ ਘਰੇਲੂ ਔਰਤ ਹਨ।
ਇਹ ਵੀ ਪੜ੍ਹੋ ਕਮਲ ਭਾਬੀ ਕ.ਤ+ਲ ਕਾਂਡ ਦੇ ਮੁੱਖ ਸਾਜਸ਼ਘਾੜੇ ‘ਭਾਈ ਮਹਿਰੋਂ ਦੇ ਹੱਕ ’ਚ ਨਿੱਤਰਿਆਂ ਪਾਕਿ ਦਾ ਨਾਮੀ ‘ਡੌਨ’
ਇਸ ਮੌਕੇ ਕੇਸ਼ਵ ਮਿੱਤਲ ਦੇ ਪਿਤਾ ਨੇ ਦੱਸਿਆ ਕਿ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਬੱਚੇ ਨੇ ਪੰਜਾਬ ਵਿੱਚੋਂ ਟੋਪ ਕੀਤਾ ਹੈ।ਉਹਨਾਂ ਕਿਹਾ ਕਿ ਕੇਸ਼ਵ ਮਿੱਤਲ ਨੇ ਬਰਨਾਲੇ ਜ਼ਿਲ੍ਹੇ,ਤਪਾ ਸ਼ਹਿਰ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਇਸ ਦੇ ਨਾਲ ਹੀ ਉਸਨੇ ਆਪਣੇ ਮਾਤਾ ਪਿਤਾ ਤੇ ਆਪਣੀ ਦਾਦੀ ਸ਼ਾਰਦਾ ਮਿੱਤਲ ਦਾ ਨਾਮ ਵੀ ਉੱਚਾ ਕੀਤਾ ਹੈ।ਸਾਨੂੰ ਆਪਣੇ ਪੁੱਤਰ ਦੀ ਪ੍ਰਾਪਤੀ ਤੇ ਬਹੁਤ ਮਾਣ ਹੈ। ਇਹ ਉਸ ਦੀ ਸਖਤ ਮਿਹਨਤ ਦਾ ਫਲ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite