Bathinda News:’ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ’ ਦੀ ਦੱਖਣੀ ਮਾਲਵਾ ਜ਼ੋਨ ਦੀ ਮੀਟਿੰਗ ਟੀਚਰਜ ਹੋਮ ਬਠਿੰਡਾ ਵਿਖੇ ਆਤਮਾ ਰਾਮ ਸਰਦੂਲਗੜ੍ਹ (ਮਾਨਸਾ), ਜੱਗਾ ਸਿੰਘ ਖੂਹੀਆਂ ਸਰਵਰ (ਫਾਜ਼ਿਲਕਾ), ਗੁਰਤੇਜ ਸਿੰਘ ਹਰੀ ਨੌ (ਫਰੀਦਕੋਟ), ਭੋਲਾ ਸਿੰਘ ਕਲਾਲ ਮਾਜਰਾ (ਬਰਨਾਲਾ) ਮਨਪ੍ਰੀਤ ਕੌਰ (ਬਠਿੰਡਾ) ਦੀ ਪ੍ਰਧਾਨਗੀ ਹੇਠ ਸੰਪੰਨ ਵਿਖੇ ਹੋਈ।ਮੀਟਿੰਗ ਨੂੰ ਸੰਬੋਧਨ ਕਰਨ ਲਈ ਜੇਪੀਐਮਓ ਦੇ ਸੂਬਾਈ ਕੋ-ਆਰਡੀਨੇਟਰ ਸਾਥੀ ਮਹੀਪਾਲ, ਸੀਟੀਯੂ ਪੰਜਾਬ ਦੇ ਸਕੱਤਰ ਲਾਲ ਚੰਦ ਸਰਦੂਲਗੜ੍ਹ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਸਹਾਇਕ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ(ਐਸ.ਬੀ.ਵਾਈ.ਐਫ.) ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ, ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਐਸ.ਐਫ. ) ਦੇ ਕੋ-ਕਨਵੀਨਰ ਰਵਿੰਦਰ ਰਵੀ ਉਚੇਚੇ ਪਹੁੰਚੇ।
ਇਹ ਵੀ ਪੜ੍ਹੋ ਕਮਲ ਭਾਬੀ ਦੇ ਕ.ਤ+ਲ ਤੋਂ ਬਾਅਦ ਹੁਣ ‘ਤਿੱਤਲੀ’ ਵਾਲੀ ਪ੍ਰੀਤ ਜੱਟੀ ਨੂੰ ਆਈ ਧ.ਮਕੀ,ਸੁਣੋ ਧ.ਮ.ਕੀ ਵਾਲੀ ਆਡੀਓ
ਮੀਟਿੰਗ ਵਲੋਂ 11 ਜੁਲਾਈ, 2025 ਨੂੰ ਬਠਿੰਡਾ ਵਿਖੇ ਹੋਣ ਜਾ ਰਹੀ ਮਨਰੇਗਾ ਕਿਰਤੀਆਂ ਦੀ ਜ਼ੋਨਲ ਕਨਵੈਨਸ਼ਨ ਦੀ ਕਾਮਯਾਬੀ ਲਈ ਵਿਉਂਤਬੰਦੀ ਕੀਤੀ ਗਈ ਤੇ ਜਿਲ੍ਹੇਵਾਰ ਕੋਟੇ ਵੰਡੇ ਗਏ। ਕੇਂਦਰੀ ਟਰੇਡ ਯੂਨੀਅਨਾਂ ਤੇ ਆਜ਼ਾਦ ਫੈਡਰੇਸ਼ਨਾਂ ਦੇ ਸੱਦੇ ‘ਤੇ ਆਉਣ ਵਾਲੀ 9 ਜੁਲਾਈ ਨੂੰ ਕੀਤੀ ਜਾ ਰਹੀ ਇਕ ਰੋਜ਼ਾ ਦੇਸ਼ ਵਿਆਪੀ ਹੜਤਾਲ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਪਿੰਡਾਂ-ਸ਼ਹਿਰਾਂ ਅੰਦਰ ਜਨਤਕ ਮੀਟਿੰਗਾਂ ਕਰਨ ਦਾ ਫੈਸਲਾ ਲਿਆ ਗਿਆ। ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਜਾਰੀ ਕੀਤਾ ਗਿਆ ਕਿਰਤੀ ਮਾਰੂ ਨੋਟੀਫਿਕੇਸ਼ਨ ਰੱਦ ਕਰਵਾਉਣ 21 ਜੂਨ 2025 ਨੂੰ ਪਿੰਡ-ਪਿੰਡ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣ ਦਾ ਨਿਰਣਾ ਲਿਆ ਗਿਆ ਹੈ।
ਇਹ ਵੀ ਪੜ੍ਹੋ Big News; ਸਾਬਕਾ ਮੰਤਰੀ ਸਿਕੰਦਰ ਮਲੂਕਾ ਨੇ ਮੁੜ ਕੀਤੀ ਅਕਾਲੀ ਦਲ ’ਚ ਘਰ ਵਾਪਸੀ,ਸੁਖਬੀਰ ਬਾਦਲ ਨੇ ਕਿਹਾ ‘ਜੀ ਆਇਆ ਨੂੰ’
17 ਜੂਨ ਨੂੰ ਫਲਸਤੀਨੀਆਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਤੇ ਇਜ਼ਰਾਇਲ-ਅਮਰੀਕਾ ਜੰਗਬਾਜ਼ ਜੁੰਡਲੀ ਖਿਲਾਫ਼ ਬਠਿੰਡਾ, ਸਰਦੂਲਗੜ੍ਹ, ਮਹਿਲ ਕਲਾਂ, ਕੋਟਕਪੂਰਾ, ਅਬੋਹਰ ਵਿਖੇ ਰੋਡ ਸ਼ੋਅ ਕਰਨ ਦਾ ਐਲਾਨ ਕੀਤਾ ਗਿਆ ਹੈ।’ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਬਠਿੰਡਾ’ ਅਤੇ ‘ਨਰਿੰਦਰ ਦੀਪ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ’ ਵਲੋਂ 16 ਜੂਨ ਨੂੰ ਲੁਧਿਆਣਾ ਵਿਖੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨਾਂ ‘ਚ ਵੀ ਸ਼ਮੂਲੀਅਤ ਕਰਨ ਦਾ ਫੈਸਲਾ ਲਿਆ ਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite