ਬਠਿੰਡਾ, 11 ਅਗਸਤ: ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਲਾਕ ਗੋਨਿਆਣਾ ਅਤੇ ਬਠਿੰਡਾ ਦੇ ਬਲਾਕ ਪਰਧਾਨ ਕੁਲਵੰਤ ਸਿੰਘ ਨੇਹੀਆਂ ਵਾਲਾਂ ਦੀ ਅਗਵਾਈ ਵਿੱਚ ਸਥਾਨਕ ਗੁਰੁਦੁਆਰਾ ਹਾਜੀ ਰਤਨ ਸਾਹਿਬ ਵਿਖੇ ਇੱਕ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿੱਚ ਜਿਲਾ ਜਰਨਲ ਸਕੱਤਰ ਰੇਸ਼ਮ ਸਿੰਘ ਯਾਤਰੀ ਅਤੇ ਰਣਜੀਤ ਸਿੰਘ ਜੀਦਾ ਵਿਸ਼ੇਸ਼ ਤੌਰ ’ਤੇ ਹਾਜਰ ਹੋਏ। ਮੀਟਿੰਗ ਵਿੱਚ ਆਗੂਆਂ ਨੇ ਦਸਿਆ ਕਿ ਜਥੇਬੰਦੀ ਵੱਲੋਂ ਦਿੱਤੇ 15 ਅਗਸਤ ਵਾਲੇ ਦਿਨ ਟਰੈਕਟਰ ਮਾਰਚ ਅਤੇ ਮੋਦੀ ਸਰਕਾਰ ਵੱਲੋਂ ਸੰਵਿਧਾਨ ਨਾਲ ਛੇੜਛਾੜ ਕਰਕੇ ਜਨਤਾ ਵਿਰੋਧੀ ਲਿਆਦੇ ਗਏ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੇ ਦਿੱਤੇ ਪਰੋਗਰਾਮ ਤਹਿਤ ਵੱਡੀ ਗਿਣਤੀ ਵਿੱਚ ਬਲਾਕ ਗੋਨਿਆਣਾ ਟਰੈਕਟਰਾਂ ਸਮੇਤ ਭਾਈ ਘਨ੍ਹਈਆ ਚੌਕ ਵਿਖੇ ਇਕੱਠ ਕਰਕੇ ਅਤੇ ਬਠਿੰਡਾ ਬਲਾਕ ਵੱਲੋ ਨੇੜੇ ਦੇ ਪਿੰਡ ਬਾਦਲ ਚੌਕ ਵਿਖੇ ਇਕੱਠ ਕਰਕੇ ਡੀ ਸੀ ਦਫਤਰ ਬਠਿੰਡਾ ਅੱਗੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਸ਼ਹਿਰ ਵਿੱਚ ਟਰੈਕਟਰ ਮਾਰਚ ਰੈਲੀ ਦੇ ਰੂਪ ਵਿੱਚ ਮਾਰਚ ਕੱਢਿਆ ਜਾਵੇਗਾ।
ਪੈਸੇ ਦੀ ਭੁੱਖ:ਸਰਕਾਰੀ ਫੰਡਾਂ ਵਿੱਚ ਲੱਖਾਂ ਦੀ ਹੇਰਾਫੇਰੀ ਕਰਨ ਵਾਲਾ DDPO ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
ਇਸ ਤੋਂ ਇਲਾਵਾ ਕਿਸਾਨਾਂ ਨੂੰ ਖਨੌਰੀ ਕਿਸਾਨ ਮੋਰਚੇ ਨੂੰ ਸਫਲ ਬਨਾਉਣ ਲਈ ਜਲਦੀ ਨਾਲ ਸਾਰੇ ਪਰੋਗਰਾਮਾਂ ਵਿੱਚ ਸਾਮਲ ਹੁੰਦੇ ਹੋਏ ਚੱਲ ਰਹੇ ਕਿਸਾਨ ਮੋਰਚੇ ਵਿੱਚ ਪਹੁੰਚਣ ਲਈ ਵੀ ਬਚਨ ਬੱਧ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਮਹਿਮਾ ਸਰਜਾ ਨੇ ਦੱਸਿਆ ਕਿ ਗੁਰਤੇਜ ਸਿੰਘ ਗੋਨਿਆਣਾ ਸਾਡੀ ਜਥੇਬੰਦੀ ਵਿੱਚ ਕਿਸੇ ਵੀ ਪਿੰਡ ਅਹੁਦੇ ਤੇ ਨਿਯੁਕਤੀ ਨਹੀਂ ਸੀ ਸਾਡਾ ਉਸ ਨਾਲ ਕੋਈ ਵੀ ਸਬੰਧ ਨਹੀਂ । ਮੀਟਿੰਗ ਵਿੱਚ ਬਲਕਾਰ ਸਿੰਘ ਪ੍ਰੈਸ ਸਕੱਤਰ ਕੋਠੇ, ਜਸਵੰਤ ਸਿੰਘ ਝੁੰਬਾ, ਬਲਜਿੰਦਰ ਸਿੰਘ ਦਾਨ ਸਿੰਘ ਵਾਲਾ, ਰੇਸ਼ਮ ਸਿੰਘ ਆਕਲੀਆ, ਸਤਪਾਲ ਸ਼ਰਮਾ, ਜਸਵੀਰ ਸਿੰਘ ਚੁੰਘੇ, ਲਖਵੀਰ ਸਿੰਘ ਮਨਪੀਤ ਭੋਖੜਾ, ਗੁਰਮੀਤ ਸਿੰਘ ਨੇਹੀਆਂ ਵਾਲਾਂ, ਲਖਵੀਰ ਸਿੰਘ ਫੌਜੀ ਆਦਿ ਇਸ ਤੋਂ ਇਲਾਵਾ ਲੱਗਪਗ 25 ਪਿੰਡਾ ਦੇ ਬਹੁਤ ਸਾਰੇ ਕਿਸਾਨ ਸਾਮਲ ਸਨ।
Share the post "ਕਿਸਾਨ ਜਥੇਬੰਦੀ ਸਿੱਧੂਪੁਰ ਨੇ 15 ਅਗਸਤ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਕੀਤੀ ਮੀਟਿੰਗ"