ਜ਼ਿਲ੍ਹਾ ਪ੍ਰਸਾਸ਼ਨ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਤੰਗਬਾਜੀ ਮੁਕਾਬਲੇ 21 ਜਨਵਰੀ ਨੂੰ

0
22

ਚਾਹਵਾਨ 15 ਜਨਵਰੀ ਤੱਕ ਕਰ ਸਕਦੇ ਹਨ ਰਜਿਸਟਰੇਸ਼ਨ,ਚਾਈਨਾ ਡੋਰ ਵਰਤਨ ਦੀ ਹੋਵਗੀ ਸਖ਼ਤ ਮਨਾਹੀ
ਬਠਿੰਡਾ, 10 ਜਨਵਰੀ : ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਸੰਬੰਧੀ ਵਿੱਢੀ ਗਈ ਮੁਹਿੰਮ ਦੇ ਮੱਦੇਨਜ਼ਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਲੋਂ ਸਥਾਨਕ ਸ਼ਹੀਦ ਭਗਤ ਸਿੰਘ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ 21 ਜਨਵਰੀ 2024 ਨੂੰ ਪਤੰਗਬਾਜ਼ੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਆਉਣ ਵਾਲੀ ਪੀੜੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਹੈ।

ਲੋਹੜੀ ਤੋਂ ਪਹਿਲਾਂ ਵਿਜੀਲੈਂਸ ਦੀ ਕਾਂਗੜ ਵਿਰੁੱਧ ਵੱਡੀ ਕਾਰਵਾਈ

ਉਨ੍ਹਾਂ ਕਿਹਾ ਕਿ ਇਸ ਪਤੰਗਬਾਜੀ ਮੁਕਾਬਲੇ ਦੀ ਐਂਟਰੀ ਮੁਫਤ ਹੋਵੇਗੀ, ਮੁਕਾਬਲੇ ਚ ਭਾਗ ਲੈਣ ਵਾਲੇ ਵਿਅਕਤੀ ਆਫੀਸ਼ੀਅਲ ਲਿੰਕ https://forms.gle/Rmhr5S24jfo6mvyo8 ਜਾਂ ਬਾਰ ਕੋਡ ਸਕੈਨਰ ਨਾਲ ਆਪਣਾ ਫਾਰਮ ਭਰ ਕੇ 15 ਜਨਵਰੀ 2024 ਤੱਕ ਰਜਿਸਟਰੇਸ਼ਨ ਕਰ ਸਕਦੇ ਹਨ। ਤਹਿ ਮਿਤੀ ਤੋਂ ਬਾਅਦ ਰਜਿਸਟਰੇਸ਼ਨ ਸਵੀਕਾਰ ਨਹੀਂ ਕੀਤੀ ਜਾਵੇਗੀ। ਇਸਤੋਂ ਇਲਾਵਾ ਪਤੰਗਬਾਜ਼ੀ ਲਈ ਨਿਯਮ ਅਤੇ ਸ਼ਰਤਾਂ ਦਸਦਿਆਂ ਅਧਿਕਾਰੀਆਂ ਨੇ ਦਸਿਆ ਕਿ ਰਜਿਸਟਰੇਸ਼ਨ ਹੋਣ ਤੇ ਐਂਟਰੀ ਨੰਬਰ ਦਿੱਤਾ ਜਾਵੇਗਾ। ਪਤੰਗਬਾਜੀ ਵਿੱਚ ਭਾਗ ਲੈਣ ਵਾਲੇ ਵਿਅਕਤੀਆਂ ਨੂੰ ਪਤੰਗ ਅਤੇ ਡੋਰ ਮੌਕੇ ਤੇ ਹੀ ਮੁਹੱਈਆ ਕਰਵਾਈ ਜਾਵੇਗੀ।

…’ਤੇ ਇੰਨਾਂ ਪੈਸਾ ਦੇਖ ਕੇ ‘ਮੁਲਾਜਮ’ ਦੇ ਮਨ ਵਿਚ ਆਈ ਖੋਟ, ਦੋ ਸਾਥੀਆਂ ਸਹਿਤ ਕਾਬੂ

ਇਨ੍ਹਾਂ ਮੁਕਾਬਲਿਆਂ ਨੂੰ 2 ਭਾਗਾਂ (20 ਸਾਲ ਤੱਕ ਤੇ 20 ਸਾਲ ਤੋਂ ਉੱਪਰ) ਵਿੱਚ ਵੰਡਿਆਂ ਗਿਆ ਹੈ। ਮੁਕਾਬਲੇ ਚ 100 ਉਮੀਦਵਾਰ ਦੀ ਰਜਿਸਟਰੇਸ਼ਨ ਸਵੀਕਾਰ ਕੀਤੀ ਜਾਵੇਗੀ। ਜਿਨ੍ਹਾਂ ਉਮੀਦਵਾਰਾਂ ਦੀ ਰਜਿਸਟਰੇਸ਼ਨ ਪਹਿਲਾਂ ਹੋ ਗਈ ਉਹੀ ਉਮੀਦਵਾਰ ਭਾਗ ਲੈਣਗੇ। ਉਮੀਦਵਾਰ ਕੋਲ ਆਪਣਾ ਪਹਿਚਾਣ ਪੱਤਰ ਹੋਣ ਤੇ ਐਂਟਰੀ ਹੋਵੇਗੀ। ਇਸ ਦੌਰਾਨ ਕੋਈ ਵੀ ਮਾਰੂ ਹਥਿਆਰ, ਚਾਕੂ, ਲੇਜਰ ਯੰਤਰ ਆਦਿ ਦੀ ਸਖਤ ਮਨਾਹੀ ਹੈ ਤੇ ਕੋਈ ਸੰਗੀਤਮਈ ਉਪਕਰਨ ਪ੍ਰਵਾਨਗੀ ਲੈ ਕੇ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਨਾਈਲੋਨ ਤੇ ਸਿਲੀਕੋਨ ਪਾਬੰਦੀਸ਼ੁਦਾ ਚਾਈਨਾ ਡੋਰ ਵਰਤਨ ਦੀ ਸਖ਼ਤ ਮਨਾਹੀ ਹੋਵੇਗੀ।

 

LEAVE A REPLY

Please enter your comment!
Please enter your name here